ਮੋਗਾ ( ਮਨਪ੍ਰੀਤ ਸਿੰਘ /ਗੁਰਜੀਤ ਸੰਧੂ )
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਹੇਠ ਮਨਾਏ ਜਾ ਰਹੇ ਪੰਜਾਬੀ ‘ਮਾਹ-2025’ ਦੇ ਸਮਾਗਮਾਂ ਦੀ ਲੜੀ ਤਹਿਤ ਇਸ ਸਾਲ ਦਾ ਰਾਜ ਪੱਧਰੀ ਬਾਲ ਗਿਆਨ ਪ੍ਰਸ਼ਨੋਤਰੀ ਮੁਕਾਬਲਾ ਸੈਕਰਡ ਹਾਰਟ ਸਕੂਲ, ਮੋਗਾ ਵਿਖੇ ਵੱਡੇ ਪੱਧਰ ’ਤੇ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ. ਗੁਰਦਿਆਲ ਸਿੰਘ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਸਮਾਗਮ ਦਾ ਸੰਚਾਲਨ ਭਾਸ਼ਾ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਸ਼੍ਰੀ ਆਲੋਕ ਚਾਵਲਾ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੁਕਾਬਲੇ ਦੀ ਵਿਸ਼ੇਸ਼ ਪ੍ਰਾਪਤੀ ਰੈਵੋ ਸੌਫਟਵੇਅਰ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਡਿਜੀਟਲ ਕੁਇਜ਼ ਬੋਰਡ ਅਤੇ ਸਕੋਰ ਬੋਰਡ ਸੀ, ਜੋ ਕਿ ਆਪਣੇ ਆਪ ਵਿੱਚ ਇਕ ਵਿਲੱਖਣ ਤਜ਼ਰਬਾ ਸੀ। ਇਸ ਸੌਫਟਵੇਅਰ ਦੀ ਮਦਦ ਨਾਲ ਮੰਚ ਉੱਪਰ ਲੱਗੀ ਵੱਡੀ ਸਕਰੀਨ ਉੱਤੇ ਪ੍ਰਤੀਯੋਗੀਆਂ ਨੂੰ ਪੁੱਛੇ ਜਾਣ ਵਾਲੇ ਸਵਾਲ ਅਤੇ ਉਨ੍ਹਾਂ ਦੁਆਰਾ ਹਾਸਿਲ ਕੀਤੇ ਜਾ ਰਹੇ ਅੰਕ ਅਤੇ ਨਤੀਜੇ ਪ੍ਰਦਰਸ਼ਿਤ ਕੀਤੇ ਗਏ, ਜੋ ਕਿ ਦਰਸ਼ਕਾਂ ਲਈ ਖਿੱਚ ਦੇ ਕੇਂਦਰ ਬਣੇ ਰਹੇ।
ਪ੍ਰਸਿੱਧ ਪੰਜਾਬ ਵਿਅੰਗਕਾਰ ਸ਼੍ਰੀ ਕੇ. ਐੱਲ. ਗਰਗ ਦੀ ਪ੍ਰਧਾਨਗੀ ਹੇਠ ਆਯੋਜਿਤ ਸੈਕਰਡ ਹਾਰਟ ਸਕੂਲ, ਮੋਗਾ ਦੇ ਚੇਅਰਮੈਨ ਚਾਰਲਸ ਜੇਬਾ ਕੁਮਾਰ, ਪ੍ਰਿੰਸੀਪਲ ਸ਼੍ਰੀਮਤੀ ਵਿਿਜਆ ਜੇਬਾਕੁਮਾਰ ਅਤੇ ਪ੍ਰਸ਼ਾਸਕ ਸ਼੍ਰੀਮਤੀ ਕੀਰਤ ਗਿੱਲ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਅਤੇ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਮੰਚ ਸੰਚਾਲਨ ਕਰ ਰਹੇ ਖੋਜ ਅਫ਼ਸਰ, ਮੋਗਾ ਸ਼੍ਰੀ ਬਿਮਲ ਕੁਮਾਰ ਨੇ ਆਏ ਹੋਏ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਈ।
ਸਪੀਕਰ ਪੰਜਾਬ ਵਿਧਾਨ ਸਭਾ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਇਹ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਹੈ। ਤਿੰਨੇ ਵਰਗਾਂ ਦੇ ਪਹਿਲੇ ਦੌਰ ਦੇ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਦੇਣ ਨਾਲ ਸੰਬੰਧਿਤ ਸਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ ਨੇ ਕਿਹਾ ਕਿ ਇਸ ਮੌਕੇ ਰਿਹਾਨ ਮਨਚੰਦਾ ਦੀ ਕੰਪਨੀ ਰੈਵੋ ਸੌਫਟਵੇਅਰ ਦੁਆਰਾ ਤਿਆਰ ਕੀਤੇ ਗਏ ਰੈਵੋ ਕੁਇਜ਼ ਬੋਰਡ ਅਤੇ ਸਕੋਰਬੋਰਡ ਦਾ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ, ਮੋਗਾ ਸ਼੍ਰੀ ਸਾਗਰ ਸੇਤੀਆ ਦੁਆਰਾ ਕੀਤਾ ਗਿਆ। ਕੁਇਜ਼ ਮਾਸਟਰ ਰਿਸ਼ੀ ਮਨਚੰਦਾ ਦੁਆਰਾ ਇਹ ਸਾਫਟਵੇਅਰ ਭਾਸ਼ਾ ਵਿਭਾਗ, ਪੰਜਾਬ ਨੂੰ ਸਮਰਪਿਤ ਕੀਤਾ ਗਿਆ। ਇਸ ਮੁਕਾਬਲੇ ਦੀ ਪ੍ਰਸ਼ਨੋਤਰੀ ਸਟੇਟ ਅਵਾਰਡੀ ਸ.ਸ. ਮਾਸਟਰ ਸ. ਬੂਟਾ ਸਿੰਘ ਅਤੇ ਪ੍ਰਸਿੱਧ ਕਹਾਣੀਕਾਰ ਸ.ਸ. ਮਾਸਟਰ ਸ਼੍ਰੀ ਜਸਵਿੰਦਰ ਕੁਮਾਰ ਦੁਆਰਾ ਤਿਆਰ ਕੀਤੀ ਗਈ। ਤਿੰਨੇ ਕੁਇਜ਼ ਮਾਸਟਰਾਂ ਵੱਲੋਂ ਬੜੇ ਵਿੱਲਖਣ ਅਤੇ ਦਿਲਚਸਪ ਢੰਗ ਨਾਲ ਪ੍ਰਤਿਯੋਗੀਆਂ ਨਾਲ ਸਵਾਲ ਜਵਾਬ ਕੀਤੇ ਗਏ। ਸਕੋਰਰ ਦੀ ਭੂਮਿਕਾ ਸੈਕਰਡ ਹਾਰਟ ਦੀ ਵਿਦਿਆਰਥਣ ਰੀਹਮ ਮਨਚੰਦਾ ਅਤੇ ਰੈਵੋ ਕੰਪਨੀ ਦੀ ਮੈਨੇਜਰ ਤਮੰਨਾ ਸ਼ਰਮਾ ਨੇ ਪੂਰੀ ਕੁਸ਼ਲਤਾ ਨਾਲ ਨਿਭਾਈ।
ਇਸ ਮੌਕੇ ਮੁੱਖ ਮਹਿਮਾਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਮੁੱਚੇ ਸਮਾਗਮ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਪੰਜਾਬੀ ਕੌਮ ਦੇ ਉੱਚ ਚਰਿੱਤਰ ਵਾਲੇ ਇਤਿਹਾਸ ਉੱਪਰ ਮਾਣ ਕਰਨ ਨੂੰ ਕਿਹਾ ਅਤੇ ਸਭ ਨੂੰ ਸਿੱਖ ਗੁਰੂਆਂ ਦੁਆਰਾ ਸੁਝਾਈ ਉੱਚ ਜੀਵਨ ਜਾਚ ਅਤੇ ਨੈਤਿਕ ਕਦਰਾਂ ਕੀਮਤਾਂ ਉੱਪਰ ਪਹਿਰਾ ਦੇਣ ਦਾ ਹੋਕਾ ਦਿੱਤਾ। ਫੋਨ ਰਾਹੀਂ ਸਿੱਖਿਆ ਮੰਤਰੀ, ਪੰਜਾਬ ਸ. ਹਰਜੋਤ ਸਿੰਘ ਬੈਂਸ ਦੁਆਰਾ ਸਿੱਧੇ ਪ੍ਰਸਾਰਣ ਵਜੋਂ ਪੰਜਾਬੀ ਮਾਹ ਦੇ ਮਹੱਤਵ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਸੰਬੰਧੀ ਸੰਦੇਸ਼ ਦਿੱਤਾ ਗਿਆ। ਡਿਪਟੀ ਕਮਿਸ਼ਨਸ਼ਨਰ, ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬ ਦੇ 21 ਜ਼ਿਿਲ੍ਹਆਂ ਦੇ ਮਿਡਲ, ਸੈਕੰਡਰੀ ਅਤੇ ਕਾਲਜ ਪੱਧਰ ਦੇ ਜ਼ਿਲ੍ਹਾ ਪੱਧਰੀ ਜੇਤੂ ਵਿਿਦਆਰਥੀਆਂ ਵੱਲੋਂ ਭਾਗ ਲਿਆ ਗਿਆ। ਵਰਗ–ੳ ਮੁਕਾਬਲੇ ਵਿੱਚ ਜਸਦੀਪ ਕੌਰ ਸ. ਹ. ਸਕੂਲ ਮਨਸੂਰਦੇਵਾ, ਜ਼ਿਲ੍ਹਾ-ਫ਼ਿਰੋਜ਼ਪੁਰ ਨੇ ਪਹਿਲਾ, ਕਾਰਜਨੀਤ ਕੌਰ ਪੀ. ਐੱਮ. ਸ਼੍ਰੀ. ਸ. ਹ. ਸਕੂਲ , ਢਕਾਨਸੂ ਕਲਾਂ, ਜ਼ਿਲ੍ਹਾ-ਪਟਿਆਲਾ ਨੇ ਦੂਜਾ ਅਤੇ ਮਾਧਵ ਗਰਗ ਡੀ. ਏ. ਵੀ. ਸਕੂਲ , ਕੋਟਕਪੂਰਾ, ਜ਼ਿਲ੍ਹਾ-ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ–ਅ ਮੁਕਾਬਲੇ ਵਿੱਚ ਅਕਾਸ਼ਦੀਪ ਸਿੰਘ ਸ.ਸ.ਸ. ਸਕੂਲ, ਰਾਏਪੁਰ, ਜ਼ਿਲ੍ਹਾ-ਮਾਨਸਾ ਨੇ ਪਹਿਲਾ, ਪ੍ਰਭਜੋਤ ਕੌਰ ਗੁਰੂ ਨਾਨਕ ਪਬਲਿਕ ਸ. ਸ. ਸਕੂਲ , ਬੱਸੀਆਂ,ੀ ਜ਼ਿਲ੍ਹਾ-ਲੁਧਿਆਣਾ ਨੇ ਦੂਜਾ ਅਤੇ ਗੁਰਨਾਜ਼ ਕੌਰ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ, ਫਤਿਹਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ–ੲ ਮੁਕਾਬਲੇ ਵਿੱਚ ਮਨਦੀਪ ਕੌਰ ਐੱਮ.ਆਰ.ਪੀ.ਡੀ. ਸਰਕਾਰੀ ਕਾਲਜ, ਤਲਵਾੜਾ, ਜ਼ਿਲ੍ਹਾ-ਹੁਸ਼ਿਆਰਪੁਰ ਨੇ ਪਹਿਲਾ, ਹਰਪ੍ਰੀਤ ਕੌਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ , ਸੈਕਟਰ 20, ਚੰਡੀਗੜ੍ਹ ਨੇ ਦੂਜਾ ਅਤੇ ਹਰਕੀਰਤ ਕੌਰ ਪਬਲਿਕ ਕਾਲਜ ਸਮਾਣਾ, ਜ਼ਿਲ੍ਹਾ-ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਿਦਆਰਥੀਆਂ ਨੂੰ ਨਕਦ ਇਨਾਮਾਂ, ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਸਾਰੀ ਕਾਗ਼ਜ਼ੀ ਕਾਰਵਾਈ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਦੇ ਸੀਨੀਅਰ ਸਹਾਇਕ ਨਵਦੀਪ ਸਿੰਘ, ਕਲਰਕ ਚਿਮਨ ਲਾਲ ਵੱਲੋਂ ਬਾਖੂਬੀ ਮੁਕੰਮਲ ਕੀਤੀ ਗਈ। ਸੈਕਰਡ ਹਾਰਟ ਸਕੂਲ ਦੇ ਪ੍ਰਿੰਸੀਪਲ, ਪ੍ਰਸ਼ਾਸਕ ਅਤੇ ਸਮੂਹ ਸਟਾਫ਼ ਮੈਂਬਰਾਂ ਅਤੇ ਕਰਮਚਾਰੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਮੰਚ ਦੀ ਸਜਾਵਟ ਸਕੂਲ ਦੇ ਫਾਈਨ ਆਰਟਸ ਵਿਭਾਗ ਵੱਲੋਂ ਬਹੁਤ ਖੂਬਸੂਰਤ ਢੰਗ ਨਾਲ ਕੀਤੀ ਗਈ। ਇਸ ਮੌਕੇ ਮੁੱਖ ਦਫ਼ਤਰ ਭਾਸ਼ਾ ਵਿਭਾਗ, ਪੰਜਾਬ ਤੋਂ ਆਏ ਕਾਰਜਕਾਰੀ ਭਾਸ਼ਾ ਅਫ਼ਸਰ ਮਨਜਿੰਦਰ ਸਿੰਘ, ਬਾਰ ਐਸੋਸੀਏਸ਼ਨ, ਮੋਗਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਲੋਧੀ, ਮਾਰਕੀਟ ਕਮੇਟੀ, ਮੋਗਾ ਦੇ ਪ੍ਰਧਾਨ ਹਰਜਿੰਦਰ ਸਿੰਘ ਰੋਡੇ, ਐਡਵੋਕੇਟ ਸ਼ਿਵਚਰਨ ਸਿੰਘ ਗਿੱਲ, ਡਾ. ਮਨਦੀਪ ਕੌਰ, ਲੈਕਚਰਾਰ ਅਮਰਪ੍ਰੀਤ ਕੌਰ, ਹੈੱਡ ਮਾਸਟਰ ਚਰਨਜੀਤ ਸਿੰਘ ਸਮਾਲਸਰ, ਹੈੱਡ ਮਾਸਟਰ ਪ੍ਰਮੋਦ ਗੁਪਤਾ, ਪੰਜਾਬੀ ਲੇਖਕ ਧਾਮੀ ਗਿੱਲ ਵਿਕਾਸ ਚੋਪੜਾ, ਬਲਵਿੰਦਰ ਸਿੰਘ ਦੌਲਤਪੁਰਾ, ਸਿਮਰਨਜੀਤ ਸਿੰਘ, ਬਲਵਿੰਦਰਪਾਲ ਸਿੰਘ, ਸੈਕਰਡ ਹਾਰਟ ਸਕੂਲ ਦੇ ਸੁਪਰਵਾਈਜ਼ਰ ਰਣਜੀਤ ਸਿੰਘ, ਆਈ.ਟੀ. ਵਿੰਗ ਦੇ ਮੈਂਬਰ, ਸਕੂਲ ਸਟਾਫ਼ ਅਤੇ ਵੱਧ ਗਿਣਤੀ ਵਿੱਚ ਹੋਰ ਸਰੋਤੇ ਹਾਜ਼ਰ ਸਨ।
—
Leave a Reply