ਭਾਰਤ ਨੂੰ ਸੰਸਾਰ ਵਿੱਚ ਖਾਣ-ਪੀਣ ਦੀ ਵਿਲੱਖਣਤਾ, ਸੁਆਦ ਅਤੇ ਸਿਹਤਮੰਦ ਪਰੰਪਰਾਵਾਂ ਲਈ ਜਾਣਿਆ ਜਾਂਦਾ ਹੈ। ਦਾਲਾਂ, ਅਨਾਜ, ਮੌਸਮੀ ਸਬਜ਼ੀਆਂ, ਮਸਾਲਿਆਂ ਦਾ ਸੰਤੁਲਿਤ ਪ੍ਰਯੋਗ, ਦੁੱਧ-ਦਹੀਂ ਅਤੇ ਘਿਉ—ਇਹ ਸਾਰੇ ਭੋਜਨ-ਤੱਤ ਸਦੀਆਂ ਤੋਂ ਭਾਰਤੀ ਰਸੋਈ ਦਾ ਅਟੁੱਟ ਹਿੱਸਾ ਰਹੇ ਹਨ। ਇਹ ਭੋਜਨ ਸਿਰਫ ਢਿੱਡ ਨਹੀਂ ਭਰਦਾ ਸੀ, ਸਗੋਂ ਮਨੁੱਖੀ ਸਰੀਰ ਨੂੰ ਸਰੀਰਕ, ਬੌਧਿਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦਾ ਸੀ। ਪਰ ਇਹ ਤਸਵੀਰ ਹੁਣ ਕਾਫ਼ੀ ਤੇਜ਼ੀ ਨਾਲ ਬਦਲ ਰਹੀ ਹੈ। ਭਾਰਤੀ ਖਾਣ ਪੀਣ ਬਦਲ ਰਹੇ ਹਨ। ਸੁਆਦ ਬਦਲ ਰਹੇ ਹਨ । ਖਾਣ ਪੀਣ ਦੇ ਢੰਗ ਸਮਾਂ ਸਭ ਬਦਲ ਰਹੇ ਹਨ। ਜਿਸ ਦਾ ਅਸਰ ਸਿਹਤ ਪੱਖੋਂ ਲੋਕਾਂ ਤੇ ਦਿਖਾਈ ਵੀ ਦੇ ਰਿਹਾ ਹੈ। ਲੋਕਾਂ ਦੇ ਸਾਹਮਣੇ ਸਿਹਤ ਸਮੱਸਿਆਵਾਂ ਉਭਰ ਕੇ ਆ ਰਹੀਆਂ ਹਨ। ਇਸ ਵਾਰੇ ਜੇਕਰ ਅਸੀਂ ਵਿਚਾਰ ਚਰਚਾ ਕਰੀਏ ਤਾਂ ਅੱਜ ਦਾ ਭਾਰਤੀ ਭੋਜਨ ਇੱਕ ਨਵੀਂ ਯੁੱਗ-ਲਹਿਰ—ਫਾਸਟ ਫੂਡ, ਪ੍ਰੋਸੈਸਡ ਭੋਜਨ, ਮਿਲਾਵਟੀ ਪਦਾਰਥ, ਚੀਨੀ ਅਤੇ ਨਮਕ ਦਾ ਬੇਹਿਸਾਬ ਸੇਵਨ—ਦੀ ਚਪੇਟ ਵਿੱਚ ਆ ਗਿਆ ਹੈ। ਇਹ ਰੁਝਾਨ ਸਿਰਫ਼ ਜੀਵਨ-ਸ਼ੈਲੀ ਵਿੱਚ ਬਦਲਾਵ ਦਾ ਸੰਕੇਤ ਨਹੀਂ, ਸਗੋਂ ਸਿਹਤ ’ਤੇ ਲੰਮੇ ਸਮੇ ਲਈ ਵੱਡੇ ਖਤਰੇ ਦੀ ਘੰਟੀ ਵੀ ਵਜਾ ਰਿਹਾ ਹੈ।
ਪਰੰਪਰਾਗਤ ਭੋਜਨ ਤੋਂ ਪ੍ਰੋਸੈਸਡ ਭੋਜਨ ਤੱਕ—ਇੱਕ ਖ਼ਤਰਨਾਕ ਯਾਤਰਾ ਸ਼ੁਰੂ ਹੋ ਗਈ ਹੈ। ਨਵੀਂ ਪੀੜ੍ਹੀ ਦੀ ਜੀਭ ਦਾ ਸੁਆਦ ਬਦਲ ਗਿਆ ਹੈ
ਕੁਝ ਦਹਾਕੇ ਪਹਿਲਾਂ ਤੱਕ ਭਾਰਤ ਦੇ ਜ਼ਿਆਦਾਤਰ ਲੋਕ ਆਪਣੇ ਖੇਤਰੀ ਅਤੇ ਮੌਸਮੀ ਭੋਜਨ ’ਤੇ ਨਿਰਭਰ ਕਰਦੇ ਸਨ। ਘਰ ਦਾ ਤਾਜ਼ਾ ਤਿਆਰ ਭੋਜਨ ਸਿਹਤ ਦਾ ਮੂਲ ਮੰਨਿਆ ਜਾਂਦਾ ਸੀ। ਪਰ ਅੱਜ ਸਥਿਤੀ ਉਲਟ ਹੈ। ਤਤਕਾਲ ਤਿਆਰ ਹੋਣ ਵਾਲੇ ਨੂਡਲਸ, ਬਰਗਰ, ਪੀਜ਼ਾ, ਚਿਪਸ, ਫ੍ਰੈਂਚ ਫ੍ਰਾਈਜ਼, ਚਾਕਲੇਟ, ਕੋਲਡ ਡ੍ਰਿੰਕ ਅਤੇ ਪੈਕਡ ਖਾਣਿਆਂ ਦਾ ਪਰਚਾਰ ਤੇਜ਼ੀ ਨਾਲ ਵਧਿਆ ਹੈ। ਮਲਟੀਮੀਡੀਆ, ਮਲਟੀ ਨੈਸ਼ਨਲ ਕੰਪਨੀਆਂ ਦੇ ਪ੍ਰਚਾਰ ਨੇ ਸਾਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ।ਹੁਣ ਅਸੀਂ ਤਹਿ ਨੀ ਕਰਦੇ ਕਿ ਕੀ ਖਾਣਾ ਹੈ ਸਾਨੂੰ ਖਾਣ ਲਈ ਪ੍ਰੇਰਿਤ ਜਾ ਮਜਬੂਰ ਕਰ ਦਿੱਤਾ ਜਾਂਦਾ ਹੈ। ਸਾਡੀ ਕੋਈ ਸਮਝ ਨਹੀਂ ਹੁੰਦੀ। ਅਸੀਂ ਜੋ ਦਿਖਤਾ ਹੈ ਵੋ ਵਿਕਤਾ ਹੈ। ਅਨੁਸਾਰ ਹੀ ਆਪਣਾ ਖਾਣਾ ਖਾਂਦੇ ਹਾਂ।
ਇਹ ਚੀਜ਼ਾਂ ਦੇਖਣ ਵਿੱਚ ਰੰਗੀਨ, ਸੁਆਦ ਵਿੱਚ ਚਟਪਟੀ ਅਤੇ ਬੱਚਿਆਂ–ਜਵਾਨਾਂ ਲਈ ਆਕਰਸ਼ਕ ਹਨ, ਪਰ ਅੰਦਰੋਂ ਪੋਸ਼ਣ-ਰਹਿਤ।ਇਸ ਦਾ ਇੱਕ ਵੱਡਾ ਕਾਰਣ ਹੈ—ਜ਼ਿੰਦਗੀ ਦੀ ਤੇਜ਼ ਰਫ਼ਤਾਰ ਹੋ ਚੁੱਕੀ ਹੈ। ਜ਼ਿੰਦਗੀ ਵਿਚ ਵਧ ਰਹੀਆਂ ਲੋੜਾਂ ਨੇ ਕੰਮਾਂ ਵਿੱਚ ਦੁਨੀਆਂ ਉਲਝਾ ਕੇ ਰੱਖ ਦਿੱਤੀ ਹੈ। ਖਾਣ ਦਾ ਸਮਾਂ ਘੱਟ ਹੋਣ ਕਾਰਨ ਇਸ ਦੇ ਖਾਣਿਆਂ ਦਾ ਜ਼ੋਰ ਵੱਧ ਗਿਆ ਹੈ।
ਦੋਹਰੀ ਕਮਾਈ ਵਾਲੇ ਘਰਾਂ ਵਿੱਚ ਬੈਂਕ ਵਿਚ ਜਾ ਦਫ਼ਤਰਾਂ ਵਿਚ ਕੰਮ ਕਰਨ ਵਾਲਿਆਂ ਕੋਲ ਸਮਾਂ ਹੀ ਨਹੀਂ ਬਚਦਾ ਜਿਸ ਕਾਰਨ ਫਾਸਟ ਫੂਡ ਦੀ ਵਰਤੋਂ ਵਧ ਗਈ ਹੈ।
ਘੱਟ ਸਮੇਂ ਵਿਚ ਤਿਆਰ ਹੋਣ ਵਾਲੇ ਭੋਜਨ ਦੀ ਲੋੜ ਵਧ ਗਈ ਹੈ ਇਸ ਦਾ ਕਾਰਨ
ਰਸੋਈ ਲਈ ਸਮਾਂ ਦੀ ਘਾਟ ਵੀ ਹੈ।ਅਤੇ
ਵਿਗਿਆਪਨਾਂ ਦਾ ਪ੍ਰਭਾਵ ਵੀ ਬਹੁਤ ਹੈ।
ਇਹ ਸਭ ਮਿਲ ਕੇ ਪ੍ਰੋਸੈਸਡ ਭੋਜਨ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਂਦੇ ਜਾ ਰਹੇ ਹਨ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈ।
ਪਰ ਖੁਰਾਕ ਦੀ ਸ਼ੁੱਧਤਾ ਇੱਕ ਡਰਾਉਣਾ ਸਵਾਲ ਹੈ।ਜੋ ਸਾਡੇ ਅੱਗੇ ਖੜ੍ਹਾ ਹੈ।ਭਾਰਤ ਵਿੱਚ ਅੱਜ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇਹ ਇੱਕ ਹੈ—ਖਾਣ-ਪੀਣ ਦੀ ਮਿਲਾਵਟ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਹ ਰੋਟੀ -਼ ਕੱਪੜਾ-ਮਕਾਨ ਜਿੰਨਾ ਹੀ ਮਹੱਤਵਪੂਰਨ ਹੈ, ਉਹੀ ਖੁਰਾਕ ਹੀ ਅੱਜ ਲਾਭ ਦੇ ਲਾਲਚ ਵਿੱਚ ਸਭ ਤੋਂ ਜ਼ਿਆਦਾ “ਦੂਸ਼ਿਤ” ਹੋ ਰਹੀ ਹੈ। ਰੋਜ਼ਾਨਾ ਦੀਆਂ ਰਿਪੋਰਟਾਂ ਡਰਾ ਦੇਣ ਵਾਲੀਆਂ ਹਨ।
ਮਿਲਾਵਟ ਦੇ ਕੁਝ ਚਿੰਤਾਜਨਕ ਉਦਾਹਰਣ ਜੋ ਆਮ ਮਿਲਦੇ ਹਨ। ਉਹਨਾਂ ਵਿੱਚ ਦੁੱਧ ਅਤੇ ਦਹੀਂ ਵਿੱਚ ਯੂਰੀਆ ਅਤੇ ਸੋਡਾ ਹੈ। ਮਿਰਚ, ਧਨੀਆ, ਹਲਦੀ ਵਿੱਚ ਇੱਟਾਂ ਦੀ ਬੂਰਾ, ਰੰਗ ਅਤੇ ਬਚਿਆ- ਖੁਚਿਆ ਪਦਾਰਥ ਪਾਇਆ ਜਾ ਰਿਹਾ ਹੈ।ਗੰਦੇ ਤੇਲ ਨੂੰ ਦੁਬਾਰਾ ਦੁਬਾਰਾ ਤਲਿਆ ਜਾ ਰਿਹਾ ਹੈ।ਜੋ ਕਿ ਜ਼ਹਿਰਾਂ ਦਾ ਕੰਮ ਕਰ ਰਿਹਾ ਹੈ। ਮਾਰਕੀਟ ਦੇ ਮੱਖਣ ਅਤੇ ਘਿਉ ਵਿੱਚ ਵਨਸਪਤੀ ਦੀ ਮਿਲਾਵਟ ਆਮ ਹੋ ਗਈ ਹੈ। ਨਕਲ਼ੀ ਕੈਮੀਕਲ ਨਾਲ ਤਿਆਰ ਘਿਓ ਬਣ ਰਿਹਾ ਹੈ। ਪਨੀਰ,ਦੁੱਧ ਸਭ ਤਿਆਰ ਹੋ ਰਹੇ ਹਨ ਆਮ ਅੰਕੜਿਆਂ ਮੁਤਾਬਕ ਪੰਦਰਾਂ ਤੋ ਵੀਹ ਕਰੋੜ ਲੀਟਰ ਰੋਜ਼ਾਨਾ ਨਕਲੀ ਬਣਾਇਆ ਜਾ ਰਿਹਾ ਹੈ।
ਤਿਉਹਾਰ ਵਿੱਚ ਮਿਠਾਈ ਤੇ ਹੋਰ ਪਦਾਰਥਾਂ ਸਭ ਨਕਲੀ ਵਿਕਦੇ ਹਨ।
ਫਲਾਂ ਨੂੰ ਜਲਦੀ ਪਕਾਉਣ ਲਈ ਕਾਰਬਾਈਡ ਦੀ ਵਰਤੋਂ ਆਮ ਹੈ। ਇੱਕ ਦਿਨ ਤੋਂ ਵੱਧ ਫਲ ਖਰਾਬ ਹੋ ਜਾਂਦੇ ਹਨ । ਕੈਮੀਕਲ ਵਿੱਚ ਤਿਆਰ ਫਲ ਸਿਹਤ ਤੇ ਬੁਰਾ ਪ੍ਰਭਾਵ ਪਾ ਰਹੇ ਹਨ। ਕੇਲੇ, ਪਪੀਤੇ ਅੰਬ ਸੇਬ ਸਭ ਨਕਲ਼ੀ ਕੈਮੀਕਲ ਨਾਲ ਪਕਾਏ ਜਾਂਦੇ ਹਨ।ਸਬਜ਼ੀਆਂ ਨੂੰ ਚਮਕਾਉਣ ਲਈ ਕੈਮੀਕਲ ਲੇਅਰ ਤਿਆਰ ਕੀਤੀ ਜਾਂਦੀ ਹੈ। ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੇ ਸਬਜ਼ੀਆਂ ਦਾ ਪੋਸ਼ਟਿਕ ਪੱਧਰ ਨੀਵਾਂ ਕਰ ਦਿੱਤਾ ਹੈ
ਇਹ ਕੀਟਨਾਸ਼ਕ ਤੱਤ ਲੰਮੇ ਸਮੇਂ ਵਿੱਚ ਜਿਗਰ , ਗੁਰਦੇ , ਦਿਮਾਗ , ਦਿਲਉੱਤੇ ਹਾਨੀਕਾਰਕ ਪ੍ਰਭਾਵ ਛੱਡਦੇ ਹਨ। ਇਹ ਮਿਲਾਵਟ ਸਿਰਫ਼ ਭੋਜਨ ਦੇ ਸੁਆਦ ਨੂੰ ਨਹੀਂ, ਸਗੋਂ ਮਨੁੱਖੀ ਸਿਹਤ ਨੂੰ ਅੰਦਰੋਂ ਖੋਖਲਾ ਕਰ ਰਹੀ ਹੈ।ਪ੍ਰੋਟੀਨ, ਵਿਟਾਮਿਨ ਅਤੇ ਪੋਸ਼ਣ ਦੀ ਘਾਟ ਭਾਰਤੀ ਭੋਜਨ ਦੀ ਵੱਡੀ ਕਮੀ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ਦੇ ਲਗਭਗ ਅੱਧੇ ਘਰਾਂ ਵਿੱਚ ਪ੍ਰੋਟੀਨ ਦੀ ਰੋਜ਼ਾਨਾ ਮਾਤਰਾ ਪੂਰੀ ਨਹੀਂ ਹੁੰਦੀ।ਭਾਰਤ ਵਿਚ ਪ੍ਰੋਟੀਨ ਦੀ ਘਾਟ ਤੇਜ਼ੀ ਨਾਲ ਵਧ ਰਹੀ ਹੈ,ਖਾਸ ਕਰਕੇ ਕਾਰਬੋਹਾਈਡ੍ਰੇਟ ਅਧਾਰਿਤ ਭੋਜਨ ਕਾਰਨ।ਭੋਜਨ ਦੀ ਸਿਫਾਰਸ਼ ਮਾਤਰਾ ਪ੍ਰਤੀ ਕਿਲੋ ਸ਼ਰੀਂਹ ਵਜ਼ਨ 0.8ਤੋ 1.2ਗ੍ਰਾਮ ਹੈ । ਪਰ ਮਿਲ ਨਹੀਂ ਰਹੀ।
ਇਸ ਦੇ ਵੀ ਕਈ ਮੁੱਖ ਕਾਰਣ ਹਨ
ਦਾਲਾਂ ਦੇ ਭਾਅ ਦਾ ਵਧ ਗਏ ਹਨ ।
ਮਾਸ, ਅੰਡਾ, ਦੁੱਧ ਜਿਵੇਂ ਪ੍ਰੋਟੀਨ ਸਰੋਤਾਂ ਦੀ ਉੱਚ ਕੀਮਤ ਵੀ ਇਸ ਦੇ ਕਾਰਨ ਹਨ ।ਇਹ ਬੱਚਿਆਂ ਦੀ ਪਹੁੰਚ ਵਿਚੋਂ ਬਾਹਰ ਹੋ ਗਏ ਹਨ।ਬੱਚਿਆਂ ਦਾ ਜੰਕ-ਫੂਡ ਵੱਲ ਰੁਝਾਨ ਵਧ ਰਿਹਾ ।ਮੈਗੀ, ਨੂਡਲਜ਼, ਬਰਗਰ ਤੇ ਮੋਮੋਜ਼ ਨੇ ਬੱਚੇ ਪਾਗ਼ਲ ਕਰ ਰੱਖੇ ਹਨ। ਖੁਰਾਕੀ ਆਲਸ ਅਤੇ ਆਦਤਾਂ ਦਾ ਬਦਲਾਅ ਆ ਗਿਆ ਹੈ।ਸਹੀ ਸਮੇਂ ਤੇ ਖਾਣੇ ਨਾ ਖਾਣ ਦਾ ਕਾਰਨ ਖਾਣ ਸੰਬੰਧੀ ਆਦਤਾਂ ਵਿਗੜ ਰਹੀਆਂ ਹਨ।
ਵਿਟਾਮਿਨਸ ਦੀ ਘਾਟ ਭਾਰਤ ਵਿੱਚ ਇੱਕ ਹੋਰ ਆਮ ਸਮੱਸਿਆ ਹੈ ।ਵਿਟਾਮਿਨ ਦੀਆਂ ਘਾਟਾਂ ਵਿਟਾਮਿਨ D ਦੀ ਘਾਟ ਦੇਖੀਏ ਤਾਂ
ਲਗਭਗ 61% ਅਬਾਦੀ ਵਿਟਾਮਿਨ D ਦੀ ਘਾਟ ਨਾਲ ਪੀੜਤ ਹੈ, ਜਿਸ ਵਿੱਚ ਸਾਰੇ ਉਮਰ ਸਮੂਹਾਂ ਵਿੱਚ ਉੱਚ ਪ੍ਰਸਾਰ ਦਰਜ਼ ਕੀਤੀ ਗਈ ਹੈ।ਵਿਟਾਮਿਨ B 12 ਦੀ ਘਾਟ ਦੀ ਗੱਲ ਕਰੀਏ ਤਾਂ ਲਗਭਗ 53% ਅਬਾਦੀ ਇਸ ਦੀ ਘਾਟ ਨਾਲ ਪ੍ਰਭਾਵਿਤ ਹੈ, ਖ਼ਾਸ ਕਰਕੇ ਸ਼ਾਕਾਹਾਰੀ ਲੋਕਾਂ ਵਿੱਚ ਇਸ ਦੀ ਦਰ ਜ਼ਿਆਦਾ ਹੈ।ਵਿਟਾਮਿਨ A ਦੀ ਘਾਟ ਦੇਖੀਏ ਤਾਂ ਲਗਭਗ 19% ਅਬਾਦੀ ਇਸ ਦੀ ਘਾਟ ਦਾ ਸ਼ਿਕਾਰ ਹੈ, ਕੁਝ ਖੇਤਰਾਂ ਵਿੱਚ ਇਸ ਦੀ ਦਰ ਹੋਰ ਵੀ ਉੱਚੀ ਹੈ।
ਵਿਟਾਮਿਨ B 12 ਦੀ ਘਾਟ ਸ਼ਾਕਾਹਾਰੀ ਜਨਸੰਖਿਆ ਵਿੱਚ ਸਭ ਤੋਂ ਵੱਧ ਸਾਹਮਣੇ ਆ ਰਹੀ ਹੈ। ਜਿਸ ਨਾਲ ਸ਼ਰੀਰਕ ਸਮਤੋਲ ਵਿਗੜ ਰਹੇ ਹਨ।ਵਿਟਾਮਿਨ D ਦੀ ਕਮੀ—ਭਾਵੇਂ ਧੁੱਪ ਵਾਲਾ ਦੇਸ਼ ਹੈ ਫਿਰ ਵੀ ਕਮੀ ਪਾਈ ਜਾ ਰਹੀ ਹੈ।
Iron (ਲੋਹੇ) ਦੀ ਘਾਟ—ਜਿਸ ਕਰਕੇ ਐਨੀਮੀਆ ਦੇ ਕੇਸ ਹਰ ਉਮਰ ਵਿੱਚ ਵੱਧ ਰਹੇ ਹਨ। ਛੋਟੀ ਉਮਰ ਦੇ ਬੱਚੇ ਅਨੀਮੀਆ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਵਿਚ ਲਗਭਗ 67.1ਪ੍ਰਤੀਸਤ ਬੱਚੇ ਅਤੇ 59.1ਪ੍ਰਤੀਸਤ ਕੁੜੀਆਂ ਐਨੀਮੀਆ ਨਾਲ ਪ੍ਰਭਾਵਿਤ ਹਨ।
ਕੈਲਸ਼ੀਅਮ ਦੀ ਕਮੀ—ਬੱਚਿਆਂ ਦੀ ਹੱਡੀਆਂ ਵਿੱਚ ਕਮਜ਼ੋਰੀ ਵਧਾਉਂਦੀ ਇਸ ਦੀ ਵੱਡੀ ਘਾਟ ਪਾਈ ਜਾ ਰਹੀ ਹੈ।ਇਹ ਪੋਸ਼ਣ-ਘਾਟ ਸਿਰਫ਼ ਸਰੀਰਕ ਬੁਰਾਈਆਂ ਨਹੀਂ ਲਿਆਉਂਦੀਆਂ, ਸਗੋਂ ਦਿਮਾਗੀ ਵਿਕਾਸ, ਯਾਦਸ਼ਕਤੀ, ਰੋਗ-ਰੋਕੂ ਤਾਕਤ ਅਤੇ ਲੰਮੇ ਸਮੇਂ ਦੇ ਵਿਕਾਸ ’ਤੇ ਨਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ।
ਬੱਚਿਆਂ ਦਾ ਖਾਣ-ਪੀਣ ਅਤੇ ਭਵਿੱਖ ਨੂੰ ਖਤਰੇ ਵਿੱਚ ਪਾਉਂਦੀ ਬਦਲਦੀ ਆਦਤ ਇੱਕ ਹੋਰ ਵੱਡਾ ਕਾਰਨ ਹੈ।ਅੱਜ ਦੇ ਬੱਚੇ ਖਾਣ ਨਾਲੋਂ ਜਿਆਦਾ ਆਦਾ ਮੋਬਾਈਲ, ਰੀਲਾਂ ਅਤੇ ਸਕਰੀਨ ਦੇ ਨੇੜੇ ਹਨ।ਖਾਣਾ ਖਾਣ ਦੌਰਾਨ ਉਹ ਸਕਰੀਨ ਵਿੱਚ ਗੁੰਮ ਹੋਏ ਰਹਿੰਦੇ ਹਨ।ਬਿਨਾ ਸੋਚੇ-ਸਮਝੇ ਖਾਣਾ ਖਾਂਦੇ ਹਨ।ਬਾਹਰੋਂ ਆਏ ਚਟਪਟੇ ਭੋਜਨ ਨੂੰ ਤਰਜੀਹ ਦਿੰਦੇ ਹਨ।ਸਹੀ ਖਾਣ ਪੀਣ ਦਾ ਢੰਗ ਨਾਲ ਹੋਣ ਤੇ ਬਜ਼ਾਰੂ ਘਟੀਆ ਸਨੈਕਸ ਨਾਲ ਢਿੱਡ ਭਰੀ ਰੱਖਣਾ ਬੱਚਿਆਂ ਤੇ ਬੁਰਾ ਅਸਰ ਨਾ ਰਿਹਾ ਹੈ।
ਇਸ ਕਾਰਨ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ।ਕੁਝ ਹੋਰ ਕਮਜ਼ੋਰੀਆਂ, ਐਨੀਮੀਆ, ਕਮਜ਼ੋਰ ਇਮਿਊਨਿਟੀ ਨਾਲ ਪੀੜਤ ਹੋ ਰਹੇ ਹਨ। ਇਸ ਕਾਰਨ ਹੀ ਹੋਰ
ਸਮੱਸਿਆਵਾਂ, ਚਿੜਚਿੜਾਪਣ ਅਤੇ ਧਿਆਨ ਦੀ ਘਾਟ,ਪੇਟ ਬਿਮਾਰੀਆਂ ਦਾ ਵਧਣਾ,ਕਿਡਨੀ ਅਤੇ ਲਿਵਰ ’ਤੇ ਬੋਝ ਆਦਿ ਪੈਦਾ ਹੋ ਰਹੀਆਂ ਹਨ।
ਸਕੂਲਾਂ ਦਿਆਂ ਲੰਚ-ਬਾਕਸਾਂ ਵਿੱਚ ਪਹਿਲਾਂ ਤਿਆਰ ਕੀਤਾ ਘਰੇਲੂ ਭੋਜਨ ਹੁੰਦਾ ਸੀ, ਪਰ ਅੱਜ ਉਸ ਦੀ ਥਾਂ ਫਾਸਟ ਫੂਡ ਨੇ ਲੈ ਲਈ ਹੈ। ਇਹ ਹਾਲਾਤ ਭਾਰਤ ਦੀ ਭਵਿੱਖੀ ਪੀੜ੍ਹੀ ਲਈ ਗੰਭੀਰ ਚੇਤਾਵਨੀ ਹਨ।ਮਨੁੱਖੀ ਸਿਹਤ ਦਾ ਭਵਿੱਖ ਬਹੁਤ ਸੰਕਟ ਮਈ ਹੋ ਗਿਆ ਹੈ। ਜੇ ਅੱਜ ਦੇ ਖਾਣ-ਪੀਣ ਦਾ ਰੁਝਾਨ ਇਹੋ ਜਿਹਾ ਹੀ ਰਿਹਾ ਤਾਂ ਭਵਿੱਖ ਵਿੱਚ ਭਾਰਤ ਨੂੰ ਭਾਰੀ ਮੁੱਲ ਚੁਕਾਉਣਾ ਪਵੇਗਾ।ਅਗਲੇ ਕੁਝ ਦਹਾਕਿਆਂ ਵਿੱਚ ਸਾਡੇ ਲੋਕਾਂ ਨੂੰ
ਸ਼ੂਗਰ,ਦਿਲ ਦੀਆਂ ਬਿਮਾਰੀਆਂ,ਬਲੱਡ ਪ੍ਰੈਸ਼ਰ , ਥਾਇਰਾਇਡ,ਹਾਰਮੋਨਲ ਗੜਬੜ ਕੈਂਸਰ ਦੀ ਵੱਧਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਵਿੱਚ ਧਿਆਨ-ਘਾਟ ਨੀਮ- ਇਮਿਊਨਿਟੀ ਦੀਆਂ ਸਮੱਸਿਆਂਵਾਂ ਪੈਦਾ ਹੋ ਰਹੀਆਂ ਹਨ।ਇਹ ਸਾਰੀਆਂ ਸਮਾਂ ਪੈ ਕੇ ਸਮੱਸਿਆਵਾਂ ਆਮ ਹੋ ਸਕਦੀਆਂ ਹਨ। ਇਹ ਬਿਮਾਰੀਆਂ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਸਾਰੇ ਸਮਾਜ ਦੀ ਉਤਪਾਦਕਤਾ, ਆਰਥਿਕਤਾ ਅਤੇ ਤਰੱਕੀ ’ਤੇ ਖਤਰਨਾਕ ਪ੍ਰਭਾਵ ਛੱਡਣਗੀਆਂ।
ਫਿਰ ਕੀ ਹੈ ਹੱਲ ਹੋ ਸਕਦਾ ਹੈ।ਰਾਹ ਅਜੇ ਵੀ ਖੁੱਲ੍ਹਾ ਹੈ ਜੇਕਰ ਅਸੀਂ ਸਹੀ ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ।
ਪਰੰਪਰਾਗਤ ਭੋਜਨ ਵੱਲ ਵਾਪਸੀ ਕਰਨੀ ਪਵੇਗੀ।ਭਾਰਤੀ ਰਸੋਈ ਪ੍ਰਾਕਿਰਤਿਕ ,ਪੋਸ਼ਕ ਅਤੇ ਸਵਾਦ-ਭਰਪੂਰ ਹੈ।
ਜਿਵੇਂ ਦਾਲਾਂ,ਸਬਜ਼ੀਆਂ,ਦਹੀਂ,ਘਿਉ,ਚਾਵਲ
ਪਰਾਂਠੇ ਅਤੇ ਰੋਟੀਆਂ ਖਾਣ-ਯੋਗ ਤੇਲ
ਗੁੜ, ਸੱਤੂ, ਲੱਸੀ ਖਿਚੜੀ ਆਪਣੇ ਖਾਣੇ ਵਿਚ ਸ਼ਾਮਿਲ ਕਰਨੇ ਪੈਣਗੇ।
ਇਹ ਸਰੀਰ ਨੂੰ ਤੰਦਰੁਸਤ ਰੱਖਦੇ ਹਨ।ਸਕੂਲਾਂ ਵਿੱਚ ਜੰਕ-ਫੂਡ ’ਤੇ ਰੋਕ ਲਗਾਉਣੀ ਪਵੇਗੀ। ਸਕੂਲਾਂ ਦੀ ਕੰਟੀਨ ਸਿਹਤਮੰਦ ਖੁਰਾਕ ਦੀ ਕੇਂਦਰ ਬਣੇ । ਇਹ ਸਹੀ ਹੋਵੇਗਾ।ਫੂਡ ਦੀ ਮਿਲਾਵਟ ’ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਪਵੇਗੀ ਜੋ ਖੁਰਾਕ ਨੂੰ ਦੂਸ਼ਿਤ ਕਰੇ, ਉਸ ਲਈ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ।
ਬੱਚਿਆਂ ਨੂੰ ਸਕਰੀਨ ਤੋਂ ਦੂਰ ਰੱਖ ਕੇ ਪਰਿਵਾਰਕ ਤਰੀਕੇ ਨਾਲ ਖਾਣਾ ਖਾਣ ਜ਼ਿਮੀਂ ਆਦਤ ਪਾਉਣੀ ਪਵੇਗੀ।ਇਕੱਠੇ ਬੈਠ ਕੇ ਖਾਣ ਦਾ ਰਿਵਾਜ ਬੱਚੇ ਦੀਆਂ ਆਦਤਾਂ ਨੂੰ ਸੁਧਾਰਦਾ ਹੈ
ਪ੍ਰੋਟੀਨ ਅਤੇ ਵਿਟਾਮਿਨ ਦੀ ਸਹੀ ਮਾਤਰਾ ਰੋਜ਼ਾਨਾ ਜੀਵਨ ਵਿੱਚ ਦਾਲਾਂ, ਦੁੱਧ, ਅੰਡੇ, ਫਲ ਤੇ ਗੁੜ ਸ਼ਾਮਲ ਕਰਨਾ ਜ਼ਰੂਰੀ ਹੈ।
ਸਭ ਤੋਂ ਵੱਡੀ ਗੱਲ ਹੱਥੀਂ ਹਰੇਕ ਘਰ ਵਿੱਚ ਇੱਕ ਛੋਟੀ ਕਿਚਨ ਗਾਰਡਨ ਜ਼ਰੂਰੀ ਬਣਾਉਣੀ ਹੋਵੇਗੀ। ਘਰ ਵਿਚ ਛੋਟੀਆਂ ਮਿਰਚ, ਧਨੀਆ,ਕੱਦੂ ,ਪੇਠਾ ਗਾਜਰ,ਮੂਲੀ ਘਰ ਹੀ ਤਿਆਰ ਕਰ ਸਕਦੇ ਹਾਂ ਇਸ ਨਾਲ ਸਬਜ਼ੀਆਂ ਵਿਚ ਹੁੰਦੀ ਬੇਈਮਾਨੀ ਘਟੇਗੀ।
ਜੇਕਰ ਅੰਤ ਸਿੱਟੇ ਤੇ ਪਹੁੰਚੀਏ ਤਾਂ ਭਾਰਤੀ ਖੁਰਾਕ ਸਿਰਫ਼ ਇੱਕ ਭੋਜਨ ਨਹੀਂ, ਸਗੋਂ ਸੱਭਿਆਚਾਰ, ਸਿਹਤ ਅਤੇ ਆਤਮਿਕਤਾ ਦਾ ਮੇਲ ਹੈ। ਪਰ ਅੱਜ ਇਹ ਸਭਿਆਚਾਰ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਰਪੂਰ ਭੋਜਨ ਦੀ ਥਾਂ ਸਾਨੂੰ ਪੋਸ਼ਣ ਯੋਗ, ਸ਼ੁੱਧ ਅਤੇ ਸੰਤੁਲਿਤ ਭੋਜਨ ਦੀ ਲੋੜ ਹੈ।
ਸਾਡੇ ਬੱਚੇ ਸਿਰਫ਼ ਕੱਲ੍ਹ ਦੀ ਪੀੜ੍ਹੀ ਨਹੀਂ, ਉਹ ਸਾਡੇ ਭਵਿੱਖ ਦਾ ਪੂਰਾ ਰੂਪ ਹਨ। ਜੇ ਖੁਰਾਕ ਅੱਜ ਖਰਾਬ ਹੈ ਤਾਂ ਭਲਕੇ ਦਾ ਭਾਰਤ ਕਮਜ਼ੋਰ ਹੋਵੇਗਾ। ਸਿਹਤਮੰਦ ਲੋਕਾਂ ਲਈ ਹਸਪਤਾਲ ਖੋਲ੍ਹਣ ਦੀ ਲੋੜ ਨਹੀਂ ਪਵੇਗੀ। ਪਰ ਜੇ ਅਸੀਂ ਅੱਜ ਤੋਂ ਹੀ ਜਾਗਰੂਕ ਹੋ ਜਾਈਏ, ਤਾਂ ਇਹ ਦਿਸ਼ਾ ਬਦਲੀ ਜਾ ਸਕਦੀ ਹੈ। ਇਹ ਭਵਿੱਖ ਲਈ ਲੋਕਾਂ ਤੇ ਨਿਵੇਸ਼ ਹੋਵੇਗਾ। ਖਾਣ-ਪੀਣ ਨੂੰ ਸਿਰਫ਼ ਰੋਟੀਆਂ ਦਾ ਗਿਣਤੀ ਨਹੀਂ, ਸਿਹਤ ਦਾ ਆਧਾਰ ਸਮਝਣਾ ਹੋਵੇਗਾ। ਭਾਰਤ ਦਾ ਭਵਿੱਖ ਸਿਹਤਮੰਦ ਹੋਵੇਗਾ, ਜੇ ਇਸ ਦੀ ਖੁਰਾਕ ਸ਼ੁੱਧ, ਪੋਸ਼ਕ ਅਤੇ ਸਹੀ ਹੋਵੇਗੀ।ਗੁਰਦਾਸ ਮਾਨ ਦੇ ਗੀਤ ਕਿ ਬਾਕੀ ਦੇ ਕੰਮ ਬਾਅਦ ਵਿਚ ਪਹਿਲਾਂ ਸਿਹਤ ਜ਼ਰੂਰੀ ਹੈ। ਸਾਨੂੰ , ਸਾਡੀਆਂ ਸਰਕਾਰਾਂ ਨੂੰ ਇਸ ਤੇ ਕੰਮ ਕਰਨਾ ਚਾਹੀਦਾ ਹੈ, ਫਿਰ ਹੀ ਆਉਣ ਵਾਲਾ ਭਾਰਤ ਸਿਹਤਮੰਦ ਹੋਵੇਗਾ।
ਜਗਤਾਰ ਲਾਡੀ ਮਾਨਸਾ
9463603091
Leave a Reply