August 17, 2026

Justice News

ਅਵਾਮ ਦੀ ਆਵਾਜ਼

ਕਾ. ਹਰਕਿਸ਼ਨ ਸੁਰਜੀਤ ਦੀ ਬਰਸੀ ਮੌਕੇ 7 ਦਸੰਬਰ ਨੂੰ ਜਲੰਧਰ ਜ਼ਿਲ੍ਹੇ ਵਿਖੇ ਹੋਵੇਗਾ ਵੱਡਾ ਇਕੱਠ : ਕਾਮਰੇਡ ਸੇਖੋਂ -ਕਮਿਊਨਿਸਟ ਦੇਸ਼ ਕਿਊਬਾ ਨੂੰ ਪੰਜਾਬ ਵਿੱਚੋਂ 10 ਲੱਖ ਰੁਪਏ ਇਕੱਠੇ ਕਰਕੇ ਫੰਡ ਦੇ ਰੂਪ ਵਿੱਚ ਦਿੱਤੇ ਜਾਣਗੇ

ਸੰਗਰੂਰ   (  ਜਸਟਿਸ ਨਿਊਜ਼ )
ਪਿਛਲੇ ਦਿਨੀ ਚਮਕ ਭਵਨ ਸੰਗਰੂਰ ਵਿਖੇ ਜਿਲ੍ਹਾ ਕਮੇਟੀ ਦੀ ਮੀਟਿੰਗ ਕਾਮਰੇਡ ਸਤਿੰਦਰ ਪਾਲ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ  ਹੋਈ ! ਇਸ ਮੌਕੇ ਸੀਪੀਆਈ ਐਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ 7 ਦਸੰਬਰ ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 17ਵੀਂ ਬਰਸੀ ਉਨ੍ਹਾਂ ਦੇ ਪਿੰਡ ਬੰਡਾਲਾ ਮੰਝਕੀ ਜ਼ਿਲ੍ਹਾ ਜਲੰਧਰ ਵਿਖੇ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕੀਤੀ ਹੋਣ ਵਾਲੀ ਰੈਲੀ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਐੱਮ  ਏ ਬੇਬੀ ਅਤੇ ਉਨ੍ਹਾਂ ਦੇ ਨਾਲ ਕਿਊਬਾ ਦੇ ਰਾਜਦੂਤ ਇਸ ਰੈਲੀ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਕਾਮਰੇਡ ਨੀਲੋਤ ਪਾਲ ਬਾਸੂ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਆਗੂ ਵੀ ਇਸ ਰੈਲੀ ਵਿੱਚ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇਸ ਸਮਾਗਮ ਵਿੱਚ ਪੁਹੁੰਚਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਪੰਜਾਬ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ।
ਇਸ ਮੌਕੇ ਕਾ: ਸੇਖੋਂ ਨੇ ਕਿਹਾ ਕਿ ਕਿਊਬਾ ਵਰਗੇ ਕਮਿਊਨਿਸਟ ਦੇਸ਼ ਵਿੱਚ ਜਦੋਂ ਆਰਥਿਕ ਮੰਦਹਾਲੀ ਦਾ ਦੌਰ ਸੀ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਸਿੰਮਾ ਰਾਓ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਮੱਦਦ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਪਿੰਡਾਂ ਵਿੱਚੋਂ ਕਣਕ ਇਕੱਠੀ ਕਰਕੇ ਦੋ ਰੇਲ ਗੱਡੀਆਂ ਰਾਹੀਂ ਕਿਊਬਾ ਦੇਸ਼ ਨੂੰ ਭੇਜੀਆਂ ਸਨ। ਹੁਣ ਫੇਰ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਕੀਤੀ ਗਈ ਆਰਥਿਕ ਘੇਰਾਬੰਦੀ ਕਾਰਨ ਕਿਊਬਾ ਵਿੱਚ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਆਪਣੇ ਪੱਧਰ ਤੇ ਫੈਸਲਾ ਲਿਆ ਕਿ ਪੰਜਾਬ ਵਿੱਚੋਂ 10 ਲੱਖ ਰੁਪਏ ਇਕੱਠਾ ਕਰਕੇ ਫੰਡ ਦੇ ਰੂਪ ਵਿੱਚ ਕਿਊਬਾ ਦੇ ਰਾਜਦੂਤ ਨੂੰ ਸੌਂਪਿਆ ਜਾਵੇਗਾ ਅਤੇ ਜ਼ਿਲ੍ਹਾ ਸੰਗਰੂਰ ਵਿੱਚ 1 ਇੱਕ ਲੱਖ ਰੁਪਏ ਇਕੱਠਾ ਕੀਤਾ ਜਾਵੇਗਾ। ਇਹ ਹੀ ਕਾ: ਸੁਰਜੀਤ ਹੋਰਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਇਸ ਮੌਕੇ ਕਾਮਰੇਡ ਚਮਕੌਰ ਸਿੰਘ ਖੇੜੀ ਜਿਲ੍ਹਾ ਸਕੱਤਰ ਸੀ ਪੀ ਆਈ ਐਮ ਸੰਗਰੂਰ ਨੇ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਕਿ ਇਹ ਫੰਡ ਹਰ ਹਾਲਤ ਵਿੱਚ ਇੱਕਠਾ ਕੀਤਾ ਜਾਵੇ ਅਤੇ ਕਾਮਰੇਡ ਸੇਖੋਂ ਨੂੰ ਵਿਸ਼ਵਾਸ ਦਿਵਾਇਆ ਕਿ ਆਪ ਨੂੰ ਫੰਡ ਦੇਵਾਗੇ । ਇਸ ਮੌਕੇ ਕਾਮਰੇਡ ਭੂਪ ਚੰਦ ਚੰਨੋ ਸੂਬਾ ਸਕਤਰੇਤ ਮੈਂਬਰ ਨੇ ਵੀ ਆਪਣੇ ਵਿਚਾਰ ਰੱਖੇ ਇਨ੍ਹਾ ਤੋਂ ਇਲਾਵਾ ਕਾਮਰੇਡ ਜੋਗਾ ਸਿੰਘ,ਹੰਗੀ ਖ਼ਾਨ,ਇੰਦਰਜੀਤ ਸਿੰਘ ਛੰਨਾ,ਨਛੱਤਰ ਸਿੰਘ ਗੰਢੂਆ,ਹਰਬੰਸ ਸਿੰਘ ਨਮੋਲ,ਗੁਰਮੀਤ ਸਿੰਘ ਬਲਿਆਲ ,ਹਰਮੇਸ਼ ਕੌਰ ਰਾਏਸਿੰਘਵਾਲਾ,ਪਰਮਜੀਤ ਕੌਰ ਭੱਟੀਵਾਲ,ਸੁਖਵਿੰਦਰ ਕੌਰ ਸੁੱਖੀ ਆਦਿ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.