August 17, 2026

Justice News

ਅਵਾਮ ਦੀ ਆਵਾਜ਼

ਹੜ੍ਹ ਪੀੜਤ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਨਾ ਮਿਲਣ ਕਰਕੇ ਬੱਲੀਏਵਾਲ ਵਲੋਂ ਮੁੱਖ ਮੰਤਰੀ ਨੂੰ ਲਿਖਿਆ ਪੱਤਰ ।

ਲੁਧਿਆਣਾ  ( ਜਸਟਿਸ ਨਿਊਜ਼   )
–ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਹਲਕਾ ਸਾਹਨੇਵਾਲ ਦੇ ਨਾਲ ਸੰਬੰਧਿਤ ਪਿੰਡ ਸਸਰਾਲੀ, ਬੂਥਗੜ੍ਹ ਬੰਨਜਾਰਾ , ਸਸਰਾਲੀ ਕਲੋਨੀ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਬਾਰੇ ਜਾਣਕਾਰੀ ਦਿੱਤੀ ਹੈ ।
ਬੱਲੀਏਵਾਲ ਨੇ ਲਿਖਿਆ ਕਿ ਪੰਜਾਬ ਵਿੱਚ ਵੱਖ ਵੱਖ ਹਲਕਿਆਂ ਵਿੱਚ ਆਏ ਹੜ੍ਹਾਂ ਕਰਕੇ ਬਹੁਤ ਨੁਕਸਾਨ ਹੋਇਆ ਸੀ । ਜਿਸ ਦੇ ਚੱਲਦਿਆਂ ਸਾਡੇ ਹਲਕੇ ਸਾਹਨੇਵਾਲ ਵਿੱਚ ਵੀ ਸਤਲੁਜ ਦਰਿਆ ਨੇ ਵੱਡੀ ਮਾਰ ਮਾਰੀ ਸੀ । ਇਸ ਹੜ੍ਹਾਂ ਕਾਰਨ ਸਾਡੇ ਇਲਾਕੇ ਦੀਆਂ ਇੱਕਲੀਆਂ ਫ਼ਸਲਾਂ ਬਰਬਾਦ ਨਹੀਂ ਹੋਈਆਂ ਬਲਕਿ ਜ਼ਮੀਨਾਂ ਵੀ ਦਰਿਆ ਵਿੱਚ ਰੁੜ ਗਈਆਂ । ਬੱਲੀਏਵਾਲ ਨੇ ਪੱਤਰ ਵਿੱਚ ਮੁੱਖ ਮੰਤਰੀ ਨੂੰ 12 ਸਤੰਬਰ ਨੂੰ ਕੀਤੇ ਐਲਾਨ ਬਾਰੇ ਯਾਦ ਕਰਵਾਇਆ, ਜਿਸ ਵਿੱਚ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਮਿਲਣ ਦੀ ਗੱਲ ਕਹੀ ਸੀ।
ਬੱਲੀਏਵਾਲ ਨੇ ਲਿਖਿਆ ਕਿ ਚਿੱਠੀ ਵਿੱਚ ਲਿਖਿਆ ਕਿ ਹੁਣ ਤਾਂ ਦੀਵਾਲੀ ਲੰਘੀ ਨੂੰ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਮੇਰੇ ਹਲਕਾ ਸਾਹਨੇਵਾਲ ਦੇ 77 ਤੋਂ ਵੱਧ ਕਿਸਾਨ ਅਜਿਹੇ ਹਨ, ਜਿੰਨ੍ਹਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਸਿਰਫ਼ ਫ਼ੋਟੋਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ, ਹੜ੍ਹ ਪੀੜਤ ਕਿਸਾਨਾਂ ਨੂੰ ਸਿਰਫ਼ ਲਾਰੇ ਤੇ ਲਾਰਾ ਮਿਲ ਰਿਹਾ ਹੈ । ਉਨ੍ਹਾਂ ਨੇ ਮੁੱਖ ਮੰਤਰੀ ਸਾਬ ਨੂੰ ਬੇਨ

Leave a Reply

Your email address will not be published. Required fields are marked *

Copyright © All rights reserved. | Newsphere by AF themes.