ਅੰਮ੍ਰਿਤਸਰ ( ਜਸਟਿਸ ਨਿਊਜ਼ )
ਅੰਮ੍ਰਿਤਸਰ ਦਿਹਾਤੀ ਐਸ.ਪੀ.(ਡੀ) ਅਦਿੱਤਿਆ ਵਾਰੀਅਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਡੀ.ਐਸ.ਪੀ.(ਡੀ) ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸੈਲ ਦੇ ਇੰਚਾਰਜ਼ ਸਬ-ਇੰਸਪੈਕਟਰ ਸਤਵਿੰਦਰ ਸਿੰਘ ਨੇਗੁਪਤ ਸੂਚਨਾ ਦੇ ਅਧਾਰ ’ਤੇ ਅਤੇ ਪੰਜਾਬ ਵਿੱਚ ਸੰਗਠਿਤ ਅਪਰਾਧਕ ਤੇ ਸਮੱਗਲਿੰਗ ਨੈੱਟਵਰਕ ਨੂੰ ਤੋੜਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ, ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਯੂ.ਕੇ.-ਅਧਾਰਿਤ ਸਮੱਗਲਰ ਨਾਲ ਸਬੰਧਿਤ ਪੰਜ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਹਥਿਆਰ ਅਤੇ ਜ਼ਿੰਦਾ ਰੌਂਦਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਬਬਲਦੀਪ ਸਿੰਘ ਉਰਫ਼ ਲਵ ਪੁੱਤਰ ਗੁਰਮੀਤ ਸਿੰਘ, ਨਿਵਾਸੀ ਪੱਖਾ ਤਾਰਾ ਸਿੰਘ, ਅਜਨਾਲਾ, ਗੁਰਪ੍ਰੀਤ ਸਿੰਘ ਪੁੱਤਰ ਪ੍ਰਮਿੰਦਰ ਸਿੰਘ ਨਿਵਾਸੀ ਭਾਲਾ ਕਾਲੋਨੀ, ਛੇਹਰਟਾ, ਕਰਣਬੀਰ ਸਿੰਘ ਉਰਫ਼ ਪਿਸਤੌਲ, ਪੁੱਤਰ ਬਲਦੇਵ ਸਿੰਘ ਨਿਵਾਸੀ ਅਜਨਾਲਾ, ਪ੍ਰਿੰਸ ਪੁੱਤਰ ਨਿਰਵੈਰ ਸਿੰਘ ਨਿਵਾਸੀ ਬਸਰਕੇ ਭੈਣੀ, ਅੰਮ੍ਰਿਤਸਰ ਅਤੇ ਰੋਹਿਤ ਪੁੱਤਰ ਰਾਜਪਾਲ, ਨਿਵਾਸੀ ਅਜਨਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕਬਜ਼ੇ ਵਿੱਚੋਂ ਦੋ 9MM ਪਿਸਤੌਲ, ਇੱਕ ਡਬਲ ਬੈਰਲ 12-ਬੋਰ ਰਾਈਫਲ, 12-ਬੋਰ ਦੇ 10 ਜ਼ਿੰਦਾ ਰੌਂਦ ਅਤੇ 9MM ਦੇ 7 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਵੇਰਵਾ ਸਾਂਝੇ ਕਰਦੇ ਹੋਏ ਐਸ.ਪੀ.(ਡੀ) ਅੰਮ੍ਰਿਤਸਰ ਦਿਹਾਤੀ ਨੇ ਦੱਸਿਆਂ ਕਿ ਸਾਰੇ ਗ੍ਰਿਫ਼ਤਾਰ ਦੋਸ਼ੀ ਆਪਣੇ ਵਿਦੇਸ਼-ਅਧਾਰਿਤ ਹੈਂਡਲਰ ਦੇ ਇਸ਼ਾਰਿਆਂ ’ਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਅਤੇ ਨੈੱਟਵਰਕ ਮਜ਼ਬੂਤ ਕਰਨ ਦੀ ਗਤੀਵਿਧੀ ਵਿੱਚ ਲੱਗੇ ਹੋਏ ਸਨ। ਉਨ੍ਹਾਂ ਦੱਸਿਆਂ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਸਾਥੀਆਂ ਦੀ ਵੀ ਪਛਾਣ ਹੋ ਚੁੱਕੀ ਹੈ ਅਤੇ ਕਈ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਸਪਲਾਈ ਚੇਨ, ਫਾਇਨੈਂਸ ਰੂਟ ਅਤੇ ਗੈਂਗ ਦੁਆਰਾ ਵਰਤੇ ਜਾਣ ਵਾਲੇ ਸੰਚਾਰ ਮਾਰਗਾਂ ਬਾਰੇ ਮਹੱਤਵਪੂਰਨ ਲੀਡਜ਼ ਮਿਲੀਆਂ ਹਨ। ਪੁਲਿਸ ਟੀਮਾਂ ਫਾਰਵਰਡ ਅਤੇ ਬੈਕਵਰਡ ਲਿੰਕ ਤਸਦੀਕ ਕਰਨ ਲਈ ਕੰਮ ਕਰ ਰਹੀਆਂ ਹਨ।
ਇਸ ਸਬੰਧ ਵਿੱਚ ਸਬੰਧਤ ਧਾਰਾਵਾਂ ਅਧੀਨ ਪੁਲਿਸ ਥਾਣਾ ਅਜਨਾਲਾ ਵਿੱਚ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।
Leave a Reply