ਪੰਜਾਬ ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥਣ ਹਰਮਨਪ੍ਰੀਤ ਕੌਰ ਬਣੀ ਹਿੰਮਤ ਦੀ ਮਿਸਾਲ

 

ਚੰਡੀਗੜ੍ਹ ( ਗੁਰਭਿੰਦਰ ਗੁਰੀ)

ਪੰਜਾਬ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵਿਦਿਆਰਥੀਆਂ ਵੱਲੋਂ ਸਿਆਸੀ ਅਤੇ ਕਿਸਾਨ ਆਗੂਆਂ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਲਟਕਦੀਆਂ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਤੀਖ਼ੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਯੂਨੀਵਰਸਿਟੀ ਪ੍ਰਬੰਧਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਪੂਰੇ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਅੰਦੋਲਨ ਦੌਰਾਨ ਹਾਲਾਤ ਇਸ ਕਦਰ ਗੰਭੀਰ ਹੋ ਗਏ ਕਿ ਪ੍ਰਬੰਧਕਾਂ ਨੇ ਸਵੇਰੇ ਹੀ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਕਰ ਦਿੱਤੇ ਤਾਂ ਜੋ ਵਿਦਿਆਰਥੀ ਕੈਂਪਸ ਵਿੱਚ ਇਕੱਠੇ ਨਾ ਹੋ ਸਕਣ। ਇਸ ਨਾਲ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਝੜਪਾਂ ਦੇ ਹਾਲਾਤ ਬਣ ਗਏ।

ਇਸ ਗਰਮ ਮਾਹੌਲ ਵਿਚ ਇੱਕ ਵਿਦਿਆਰਥਣ ਹਰਮਨਪ੍ਰੀਤ ਕੌਰ, ਜੋ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਐਂਥਰੋਪੋਲੋਜੀ ਵਿਭਾਗ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ, ਹਿੰਮਤ ਦਾ ਚਿਹਰਾ ਬਣ ਕੇ ਸਾਹਮਣੇ ਆਈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਹਰਮਨਪ੍ਰੀਤ ਪੁਲੀਸ ਕਰਮਚਾਰੀ ਨਾਲ ਬਹਿਸ ਕਰਦੀ ਦਿਖਾਈ ਦਿੰਦੀ ਹੈ। ਵੀਡੀਓ ਵਿੱਚ ਉਸ ਦੀ ਗੱਲ ਸੁਣੀ ਜਾ ਸਕਦੀ ਹੈ:

“ਬਾਂਹ ਛੱਡੋ… ਜੇ ਮੇਰੇ ’ਤੇ ਪੈ ਗਈ ਫਿਰ ਆਪਣਾ ਹਿਸਾਬ ਲਾ ਲਈ… ਲੜਦੇ ਲੋਕੀਂ ਜ਼ਿੰਦਾਬਾਦ।”

ਇਸ ਵੀਡੀਓ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਤੇ ਹਰਮਨਪ੍ਰੀਤ ਕੌਰ ਹੌਸਲੇ ਦੀ ਮੂਰਤ ਵਜੋਂ ਉਭਰੀ।

ਉਸ ਨੇ ਬਾਅਦ ਵਿੱਚ ਦੱਸਿਆ ਕਿ ਉਹ ਸਵੇਰੇ 5 ਵਜੇ ਦੇ ਕਰੀਬ ਯੂਨੀਵਰਸਿਟੀ ਪਹੁੰਚੀ ਸੀ ਪਰ ਸਾਰੇ ਗੇਟ ਬੰਦ ਸਨ। “ਮੇਰੇ ਕੋਲ ਆਈ-ਕਾਰਡ ਸੀ, ਮੈਂ ਸਿਰਫ਼ ਆਪਣੇ ਹੋਸਟਲ ਜਾਣਾ ਚਾਹੁੰਦੀ ਸੀ, ਪਰ ਪੁਲੀਸ ਨੇ ਰੋਕ ਲਿਆ। ਜਦ ਮੈਂ ਕਿਹਾ ਕਿ ਮੈਨੂੰ ਜਾਣ ਦਿਓ ਤਾਂ ਇੱਕ ਅਧਿਕਾਰੀ ਨੇ ਮੇਰੀ ਬਾਂਹ ਫੜ ਲਈ। ਮੈਂ ਉਸਨੂੰ ਸਿਰਫ਼ ਕਿਹਾ ਕਿ ਮੈਨੂੰ ਛੱਡੋ ਅਤੇ ਫਿਰ ਮੈਨੂੰ ਅੰਦਰ ਜਾਣ ਦਿੱਤਾ ਗਿਆ,” ਉਸ ਨੇ ਕਿਹਾ।

ਇਹ ਘਟਨਾ ਜਿੱਥੇ ਸੋਸ਼ਲ ਮੀਡੀਆ ’ਤੇ ਗਰਮ ਚਰਚਾ ਦਾ ਵਿਸ਼ਾ ਬਣੀ, ਉੱਥੇ ਹੀ ਹਰਮਨਪ੍ਰੀਤ ਦੇ ਪਰਿਵਾਰ ਨੂੰ ਵੀ ਉਸ ਦੀ ਹਿੰਮਤ ’ਤੇ ਮਾਣ ਹੋਇਆ।

ਉਸ ਦੇ ਪਿਤਾ ਸੁਖਬੀਰ ਸਿੰਘ ਸਿੱਧੂ, ਜੋ ਕਿ ਰੂਪਨਗਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਖੁਰਦ ਦੇ ਰਹਿਣ ਵਾਲੇ ਹਨ, ਨੇ ਕਿਹਾ ਕਿ “ਮੇਰੀ ਧੀ ਆਪਣੇ ਹੱਕ ਲਈ ਲੜਨਾ ਜਾਣਦੀ ਹੈ। ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਨੇ ਪਿੰਡ ਹੀ ਨਹੀਂ, ਸਾਰੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ।”

ਉਸ ਦਾ ਭਰਾ ਜ਼ਸਨਪ੍ਰੀਤ ਸਿੰਘ ਭਾਰਤੀ ਏਅਰ ਫੋਰਸ ਵਿੱਚ ਸੇਵਾ ਕਰ ਰਿਹਾ ਹੈ। ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਮਾਂ ਸੁਰਿੰਦਰ ਕੌਰ ਨੇ ਉਸ ਨੂੰ ਚੰਗੇ ਸੰਸਕਾਰ ਤੇ ਸੱਚ ਲਈ ਖੜ੍ਹੇ ਰਹਿਣ ਦਾ ਜਜ਼ਬਾ ਦਿੱਤਾ ਹੈ।

ਇਸ ਘਟਨਾ ਨੇ ਪੰਜਾਬ ਯੂਨੀਵਰਸਿਟੀ ਦੇ ਅੰਦੋਲਨ ਨੂੰ ਨਵਾਂ ਰੁਖ ਦੇ ਦਿੱਤਾ ਹੈ। ਵਿਦਿਆਰਥੀ ਸੰਗਠਨਾਂ ਵੱਲੋਂ ਸੈਨੇਟ ਚੋਣਾਂ ਜਲਦੀ ਕਰਵਾਉਣ ਦੀ ਮੰਗ ਹੋਰ ਵੀ ਤੀਖੀ ਹੋ ਗਈ ਹੈ। ਹਰਮਨਪ੍ਰੀਤ ਕੌਰ ਹੁਣ ਇਸ ਅੰਦੋਲਨ ਦੀ ਹਿੰਮਤ ਦੀ ਅਵਾਜ਼ ਬਣ ਚੁੱਕੀ ਹੈ — ਉਹ ਅਵਾਜ਼ ਜੋ ਕਹਿੰਦੀ ਹੈ, “ਲੜਦੇ ਲੋਕੀਂ ਜ਼ਿੰਦਾਬਾਦ।”

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin