“ਪੰਡਿਤ ਜਵਾਹਰ ਲਾਲ ਨਹਿਰੂ ਆਧੁਨਿਕ ਭਾਰਤ ਦੇ ਨਿਰਮਾਤਾ” ਵਿਸ਼ੇ ‘ਤੇ ਵਿਸ਼ਾਲ ਵਿਚਾਰ ਗੋਸ਼ਟੀ 21 ਨਵੰਬਰ ਨੂੰ- ਬਾਵਾ
ਲੁਧਿਆਣਾ( ਵਿਜੇ ਭਾਂਬਰੀ )
–
“ਪੰਡਿਤ ਜਵਾਹਰ ਲਾਲ ਨਹਿਰੂ ਆਧੁਨਿਕ ਭਾਰਤ ਦੇ ਨਿਰਮਾਤਾ” ਵਿਸ਼ੇ ‘ਤੇ ਵਿਸ਼ਾਲ ਵਿਚਾਰ ਗੋਸ਼ਟੀ 21 ਨਵੰਬਰ ਨੂੰ ਸਿਮਰਨ ਪੈਲਸ ਹਲਕਾ ਸਾਊਥ ਵਿਖੇ ਸਮਾਗਮ ਆਯੋਜਿਤ ਕਰਵਾਉਣ ਸਬੰਧੀ ਇੱਕ ਮੀਟਿੰਗ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਪਵਨ ਦੀਵਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਇਸ ਸਮੇਂ ਸੀਨੀਅਰ ਕਾਂਗਰਸੀ ਨੇਤਾ ਰਵਿੰਦਰ ਸਿਆਣ ਦਾ ਕੈਨੇਡਾ ਤੋਂ ਪਰਤਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ 21 ਨਵੰਬਰ ਦੇ ਸਮਾਗਮ ਸਬੰਧੀ ਸਭ ਨੇ ਵਿਚਾਰ ਪੇਸ਼ ਕੀਤੇ ਅਤੇ ਬਾਵਾ ਨੂੰ ਭਰੋਸਾ ਦਿਵਾਇਆ ਕਿ ਉਹ ਸਾਥੀਆਂ ਸਮੇਤ ਸਮਾਗਮ ਵਿੱਚ ਆਉਣਗੇ।
ਇਸ ਸਮੇਂ ਬਾਵਾ ਅਤੇ ਦੀਵਾਨ ਨੇ ਕਿਹਾ ਕਿ ਪੰਡਿਤ ਨਹਿਰੂ ਦੀ ਭਾਰਤ ਨੂੰ ਹਰ ਖੇਤਰ ਵਿੱਚ ਮਹਾਨ ਦੇਣ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਭਾਖੜਾ ਡੈਮ, ਪੀ.ਜੀ.ਆਈ ਸਭ ਨਹਿਰੂ ਜੀ ਦੀ ਦੇਣ ਹਨ। ਇਸ ਸਮੇਂ ਉਪਰੋਕਤ ਨੇਤਾਵਾਂ ਨੇ ਹਲਵਾਰਾ ਏਅਰਪੋਰਟ ਆਮ ਲੋਕਾਂ ਲਈ ਸ਼ੁਰੂ ਕਰਨ ਵਿੱਚ ਕੇਂਦਰ ਸਰਕਾਰ ਅਤੇ ‘ਆਪ’ ਸਰਕਾਰ ਵੱਲੋਂ ਜਾਣਬੁਝ ਕੇ ਵਰਤੀ ਜਾ ਰਹੀ ਢਿੱਲ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਇਸ ਦਾ ਸ਼ੁਰੂ ਹੋਣਾ ਪੰਜਾਬ ਦੀ ਤਰੱਕੀ, ਪ੍ਰਵਾਸੀ ਭਾਰਤੀਆਂ, ਕਿਸਾਨਾਂ ਅਤੇ ਸਨਅਤਕਾਰਾਂ ਲਈ ਵਰਦਾਨ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਤਰੱਕੀ ਦੇ ਕੰਮਾਂ ਨੂੰ ਸਿਆਸੀ ਤੱਕੜੀ ਵਿੱਚ ਨਹੀਂ ਤੋਲਣਾ ਚਾਹੀਦਾ ਜਦਕਿ ਇਸ ਦਾ ਸ਼ੁਭ ਆਰੰਭ ਸਵ. ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਸੀ।
ਇਸ ਸਮੇਂ ਮੀਟਿੰਗ ਵਿੱਚ ਸੀਨੀਅਰ ਨੇਤਾ ਹਰਬੰਸ ਸਿੰਘ ਪਨੇਸਰ, ਬਲਵਿੰਦਰ ਸਿੰਘ ਗੋਰਾ, ਰਤਨੇਸ਼ ਸਿੰਘ ਪ੍ਰਬੰਧਕ ਸਕੱਤਰ, ਇੰਦਰਜੀਤ ਸ਼ਰਮਾ, ਸਲਾਉਦੀਨ, ਰਾਜਕੁਮਾਰ ਲੁਹਾਰਾ, ਠਾਕੁਰ ਪ੍ਰਸ਼ਾਦ, ਅਰਵਿੰਦ ਸੋਨੀ, ਧੀਰਜ ਕੁਮਾਰ, ਸੀਨੀਅਰ ਨੇਤਾ ਅਸ਼ਵਨੀ ਸ਼ਰਮਾ, ਮਨਜੀਤ ਸਿੰਘ ਠੇਕੇਦਾਰ, ਰਾਜ ਕੁਮਾਰ ਬਾਵਾ, ਅਜੇ ਕੁਮਾਰ, ਵੀਰਪਾਲ ਸਿੰਘ, ਦਇਆ ਰਾਮ ਵਰਮਾ, ਦੀਪਕ ਕੋਹਲੀ, ਗੌਤਮ ਕੁਮਾਰ, ਮਾਸਟਰ ਹਰੀਦੇਵ ਬਾਵਾ, ਰਿੱਕੀ ਬਾਵਾ, ਸ਼ਿੰਗਾਰਾ ਸਿੰਘ, ਰਜਿੰਦਰ ਸਿੰਘ ਖੁਰਲ, ਸੁਖਵਿੰਦਰ ਸਿੰਘ ਜਗਦੇਵ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।