August 17, 2026

Justice News

ਅਵਾਮ ਦੀ ਆਵਾਜ਼

ਸੀ-ਪਾਈਟ ਕੈਪ ‘ਚ ਖੇਤਰੀ ਫੌਜ ਭਰਤੀ ਲਈ ਫਿਜੀਕਲ ਤਿਆਰੀ ਸ਼ੁਰੂ

ਲੁਧਿਆਣਾ   ( ਜਸਟਿਸ ਨਿਊਜ਼)
– ਸੀ-ਪਾਈਟ ਕੈਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ 17 ਨਵੰਬਰ ਤੋਂ 30 ਨਵੰਬਰ, 2025 ਤੱਕ ਹੋਣ ਵਾਲੀ ਖੇਤਰੀ ਫੌਜ ਭਰਤੀ ਸਬੰਧੀ ਕੈਂਪ ਵਿੱਚ ਫਿਜੀਕਲ ਦੀ ਤਿਆਰੀ ਸੁਰੂ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਭਰਤੀ ਦੇਖਣਾ ਚਾਹੁੰਦੇ ਹਨ, ਸੀ-ਪਾਈਟ ਕੈਂਪ, ਆਈ.ਟੀ.ਆਈ., ਗਿੱਲ ਰੋਡ ਲੁਧਿਆਣਾ ਵਿਖੇ ਕਿਸੇ ਵੀ ਦਿਨ ਫਿਜੀਕਲ ਦੀ ਸਿਖਲਾਈ ਲਈ ਕੈਪ ਵਿੱਚ ਆ ਸਕਦੇ ਹਨ।
ਫਿਜੀਕਲ ਸਿਖਲਾਈ ਪ੍ਰਾਪਤ ਕਰਨ ਲਈ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਸ ਵਿੱਚ ਵਿਦਿਅਕ ਯੋਗਤਾਂ 10ਵੀਂ,  12ਵੀਂ, ਉੱਚ ਵਿਦਿਅਕ ਸਾਰੇ ਸਰਟੀਫਿਕੇਟ, ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋਆਂ ਨਾਲ ਕੈਪ ਵਿੱਚ ਰਿਪੋਰਟ ਕਰ ਸਕਦੇ ਹਨ। ਖੇਤਰੀ ਫੌਂ ਭਰਤੀ ਲਈ ਉਮਰ ਸੀਮਾ 18 ਤੋਂ 42 ਸਾਲ ਤੱਕ ਲਾਜ਼ਮੀ ਹੈ। ਸਿਖਲਾਈ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਪਹਿਲੀ ਨਵੰਬਰ ਤੋਂ ਕੈਂਪ ਵਿੱਚ ਸਕਿਉਰਟੀ ਗਾਰਡ ਦਾ ਫਰੀ ਕੋਰਸ ਵੀ ਸੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੁਰੂ ਸਕਿਉਰਟੀ ਗਾਰਡ ਕੋਰਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਦਾ ਮੌਕਾ ਮਿਲ ਸਕੇ। ਇਸ ਕੋਰਸ ਲਈ ਉਮਰ ਸੀਮਾ 21 ਤੋਂ 29 ਸਾਲ ਨਿਰਧਾਰਿਤ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਲਈ 84928-21213, 78885-86296 ਅਤੇ 98766-17258 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.