ਕੋਹਾੜਾ /ਸਾਹਨੇਵਾਲ (ਬੂਟਾ ਕੋਹਾੜਾ ) –
ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦਸਿਆ ਕਿ ਯੂਨੀਅਨ ਵੱਲੋਂ ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਨ ਦੇ ਫੈਸਲੇ ਅਨੁਸਾਰ ਯੂਨੀਅਨ ਆਗੂਆਂ ਵੱਲੋਂ ਸਕੂਲ ਆਫ ਐਮੀਨੈਸ ਅਜਨਾਲਾ ਅਤੇ ਪੀਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ 75 ਲੋੜਵੰਦ ਵਿਦਿਆਰਥੀਆਂ ਨੂੰ 2000/ ਰੁਪਏ ਪ੍ਰਤੀ ਵਿਦਿਆਰਥੀ,150 ਰਜਿਸਟਰ ਅਤੇ ਮੈਡੀਕਲ ਕਿੱਟਾਂ ਦਿੱਤੀਆਂ ਗਈਆਂ।ਇਸ ਵਿਸ਼ੇਸ਼ ਮੌਕੇ ਤੇ ਸਕੂਲ਼ ਆਫ਼ ਐਮੀਨੈਸ ਅਜਨਾਲਾ ਪ੍ਰਿੰਸੀਪਲ ਸ੍ਰੀ ਸੁਰੇਸ਼ ਅਰੋੜਾ, ਪ੍ਰਿੰਸੀਪਲ ਇੰਦਰਜੀਤ ਸਿੰਘ ਪੀਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸਕੂਲ ਅਜਨਾਲਾ, ਜਸਪਾਲ ਸਿੰਘ ਭੱਟੀ ਪ੍ਰਧਾਨ ਨਗਰ ਪਾਲਿਕਾ ਅਜਨਾਲਾ, ਅਮਿਤ ਕੁਮਾਰ ਚੇਅਰਮੈਨ ਐਸਐਮਸੀ ਅਤੇ ਪ੍ਰਧਾਨ ਸ਼ਹਿਰੀ ਆਮ ਆਦਮੀ ਪਾਰਟੀ ,ਦਵਿੰਦਰ ਸਿੰਘ ਵਾਈਸ ਚੇਅਰਮੈਨ ਐਸਓਈ ,ਗੁਰਪ੍ਰੀਤ ਸਿੰਘ ਰਿਆੜ ਫਾਊਂਡਰ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ ,ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਸਨ। ਗੁਰਪ੍ਰੀਤ ਸਿੰਘ ਰਿਆੜ ਨੇ ਆਏ ਹੋਏ ਯੂਨੀਅਨ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਅਨ ਵੱਲੋਂ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਗਿਆ ਜਿਸ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ।ਯੂਨੀਅਨ ਪ੍ਰਧਾਨ ਢਿੱਲੋ ਨੇ ਦੱਸਿਆ ਕਿ ਸਰਕਾਰੀ ਸਕੂਲ ਦੀ ਵਰਦੀ ਪਾਉਣ ਵਾਲਾ ਹਰ ਵਿਦਿਆਰਥੀ ਸਾਡਾ ਆਪਣਾ ਹੈ ਸਾਡੇ ਵਿਦਿਆਰਥੀ ਸਾਡੀ ਪਹਿਚਾਣ ਹਨ ਅੱਜ ਅਸੀਂ ਆਪਣੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਆਏ ਹਾਂ ਯੂਨੀਅਨ ਪ੍ਰਧਾਨ ਢਿੱਲੋ ਨੇ ਕਿਹਾ ਕਿ ਦੋਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਰਿਟ ਵਿੱਚ ਆਉਣ ਤੇ 1100 ਰੁਪਏ ਦੀ ਨਗਦ ਇਨਾਮੀ ਰਾਸ਼ੀ ਯਾਦਗਾਰੀ ਚਿੰਨ ਅਤੇ ਉੱਤਮ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਯੂਨੀਅਨ ਪ੍ਰਧਾਨ ਢਿੱਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬਣਦੀ ਬੋਰਡ ਪ੍ਰੀਖਿਆਵਾਂ ਫੀਸ ਜਲਦ ਮਾਫ਼ ਕੀਤੀਆਂ ਜਾਣ ਤਾਂ ਕਿ ਕੋਈ ਵੀ ਵਿਦਿਆਰਥੀ ਫੀਸ ਕਰਕੇ ਪੜਾਈ ਛੱਡਣ ਲਈ ਮਜਬੂਰ ਨਾ ਹੋਵੇ। ਯੂਨੀਅਨ ਆਗੂਆਂ ਅਮਰਜੀਤ ਸਿੰਘ ਘੁਡਾਣੀ ਸਲਾਹਕਾਰ ,ਦਵਿੰਦਰ ਸਿੰਘ ਗੁਰੂ, ਜਸਵਿੰਦਰ ਸਿੰਘ ,ਜਗਦੀਪ ਸਿੰਘ, ਜਸਪਾਲ ਸਿੰਘ,ਹਰਦੀਪ ਸਿੰਘ ਪਮਾਲ਼ ਹਰਭਜਨ ਸਿੰਘ ਢਿੱਲੋਂ, ਬਲਰਾਜ ਸਿੰਘ ਗਰੇਵਾਲ,ਗਗਨਦੀਪ ਸਿੰਘ, ਹਰਜਿੰਦਰ ਸਿੰਘ ਖੱਖ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ,ਗੁਰਦੀਪ ਸਿੰਘ,ਜਸਪਾਲ ਸਿੰਘ, ਮਿਹਜੀਤ ਸਿੰਘ ਗਿੱਲ ,ਰੇਖਾ ਬਹਿਲ, ਹੇਮਲਤਾ ਵਿਸੇਸ਼ ਤੌਰ ਤੇ ਲੁਧਿਆਣਾ ਤੋਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਪਹੁੰਚੇ। ਯੂਨੀਅਨ ਆਗੂ ਸੇਖੋਂ, ਗੁਰੂ, ਜਗਦੀਪ ਸਿੰਘ, ਰੇਖਾ ਬਹਿਲ,ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ ਘੁਡਾਣੀ ਅਤੇ ਸਾਰੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਪੜ੍ਹਨ ਲਈ ਪ੍ਰੇਰਿਤ ਕੀਤਾ। ਗੁਰਪ੍ਰੀਤ ਸਿੰਘ ਰਿਆੜ ਫਾਊਂਡਰ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਜਥੇਬੰਦੀ ਦੇ ਆਏ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਵਿੱਤੀ ਮਦਦ , ਸਟੇਸ਼ਨਰੀ ਅਤੇ ਮੈਡੀਕਲ ਕਿੱਟਾਂ ਦੇਣ ਦੇ ਸ਼ਲਾਘਾਯੋਗ ਉਪਰਾਲੇ ਦੀ ਅਸੀਂ ਪ੍ਰਸ਼ੰਸ਼ਾ ਕਰਦੇ ਹਾਂ।
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਯੂਨੀਅਨ ਦੇ ਇਸ ਸ਼ਲਾਘਾ ਯੋਗ ਉਪਰਾਲੇ ਅਤੇ ਵਿੱਤੀ ਮਦਦ ਸਟੇਸ਼ਨਰੀ ਅਤੇ ਮੈਡੀਕਲ ਕਿੱਟਾਂ ਦੇਣ ਲਈ ਯੂਨੀਅਨ ਪ੍ਰਧਾਨ ਢਿੱਲੋਂ ਅਤੇ ਯੂਨੀਅਨ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।ਸਕੂਲ ਪ੍ਰਿੰਸੀਪਲ ਸੁਰੇਸ਼ ਅਰੋੜਾ, ਸਕੂਲ਼ ਮਨੇਜਮੈਂਟ ਕਮੇਟੀ ਅਤੇ ਗੁਰਪ੍ਰੀਤ ਸਿੰਘ ਰਿਆੜ ਵੱਲੋਂ ਯੂਨੀਅਨ ਪ੍ਰਧਾਨ ਢਿੱਲੋਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਕਿਹਾ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਉੱਤਮ ਵਿਦਿਆਰਥੀ ਪੁਰਸਕਾਰ ਦੇਣ ਦੇ ਫੈਸਲੇ ਨਾਲ ਸਾਡੇ ਵਿਦਿਆਰਥੀ ਹੋਰ ਉਤਸ਼ਾਹਿਤ ਹੋਣਗੇ ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਲਬੇਲ ਸਿੰਘ ਪੁੜੈਣ ਨੇ ਕਿਹਾ ਕਿ ਯੂਨੀਅਨ ਕੇਡਰ ਅਤੇ ਵਿਦਿਆਰਥੀ ਵਰਗ ਦੇ ਹਿਤਾਂ ਲਈ ਹਮੇਸ਼ਾ ਯਤਨਸ਼ੀਲ ਰਹੇਗੀ।
Leave a Reply