August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਹੜ੍ਹ ਪੀੜ੍ਹਤਾਂ ਲਈ ਮੁੰਬਈ ਅਤੇ ਨਵੀਂ ਮੁੰਬਈ ਤੋਂ ਇੱਕ ਕਰੋੜ ਰੁਪਏ ਦੀ ਰਾਹਤ ਸਮੱਗਰੀ ਰਵਾਨਾ

   ( ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ )
ਅੰਮ੍ਰਿਤਸਰ,//////////////ਵਾਹਿਗੁਰੂ ਦੀ ਕਿਰਪਾ ਅਤੇ ਸੰਗਤ ਦੇ ਉਤਸ਼ਾਹਪੂਰਣ ਸਹਿਯੋਗ ਨਾਲ ਟੀਮ ਰੀਲੀਫ  ਪੰਜਾਬ ਫਲੱਡਸ ਵੱਲੋਂ  ਗੁਰਦੁਆਰਾ ਖਾਰਘਰ, ਨਵੀ ਮੁੰਬਈ ਤੋਂ ਰਾਹਤ ਸਮੱਗਰੀ ਰਵਾਨਾ ਕੀਤੀ ਗਈ। ਸਮਾਰੋਹ ਦੀ ਸ਼ੁਰੂਆਤ ਅਰਦਾਸ ਨਾਲ ਹੋਈ, ਜਿਸ ਵਿੱਚ ਇਸ ਮਨੁੱਖਤਾਂ ਦੀ ਸੇਵਾ ਦੇ ਮਿਸ਼ਨ ਦੀ ਕਾਮਯਾਬੀ ਲਈ ਅਸੀਸਾਂ ਲਈਆਂ ਗਈਆਂ।
 ਇਸ ਮੌਕੇ ਜਾਣਕਾਰੀ ਦਿੰਦਿਆਂ ਬੱਲ ਮਲਕੀਤ ਸਿੰਘ ਚੇਅਰਮੈਨ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਨੇ ਦੱਸਿਆ ਕਿ ਟੀਮ 1 ਅਤੇ 2 ਅਕਤੂਬਰ 2025 ਨੂੰ ਪੰਜਾਬ ਦੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਮੌਜ਼ੂਦ ਰਹੇਗੀ, ਜੋ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।
ਪਹਿਲੇ ਪੜਾਅ ਵਿੱਚ 500 ਪ੍ਰਭਾਵਿਤ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਘਰੇਲੂ ਰਾਹਤ ਕਿੱਟ ਦਿੱਤੇ ਜਾਣਗੇ, ਜਿਸ ਵਿੱਚ
• ਗੱਦਾ ਕਵਰ ਸਮੇਤ
• ਉਨੀ ਚਾਦਰ ਅਤੇ 2 ਤੱਕੀਆ (ਕਵਰ ਸਮੇਤ)
• ਕੰਬਲ
• ਜੈਂਟਸ ਲਈ ਲੋਈ
• ਲੇਡੀਜ਼ ਲਈ ਸ਼ਾਲ
• ਬਰਤਨ ਆਦਿ ਸ਼ਾਮਿਲ ਹਨ ਅਤੇ 2 ਅਕਤੂਬਰ ਦਸਹਿਰਾ ਵਾਲੇ ਦਿਨ ਪ੍ਰਭਾਵਿਤ ਪਰਿਵਾਰਾਂ ਨਾਲ ਬਿਤਾ ਕੇ, ਉਨ੍ਹਾਂ ਨਾਲ ਏਕਤਾ, ਪਿਆਰ ਅਤੇ ਸਹਿਯੋਗ ਸਾਂਝਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਨੂੰ ਇਹ ਐਲਾਨ ਕਰਕੇ ਮਾਣ ਹੈ ਕਿ ਇਸ ਪੁੰਨ ਦੇ ਕਾਰਜ ਲਈ 1 ਕਰੋੜ ਦਾ ਯੋਗਦਾਨ ਇਕੱਠਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸਥਾਨਕ ਤੌਰ ’ਤੇ ਖਰੀਦੀ ਗਈ ਰਾਹਤ ਸਮੱਗਰੀ ਦਾ ਕਾਫ਼ਲਾ 1 ਅਕਤੂਬਰ 2025 ਸਵੇਰੇ 8 ਵਜੇ ਖਡੂਰ ਸਾਹਿਬ ਤੋਂ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਆਸ਼ੀਰਵਾਦ ਨਾਲ ਰਵਾਨਾ ਹੋਵੇਗਾ ਅਤੇ 2 ਅਕਤੂਬਰ 2025 ਨੂੰ ਇਹ ਕਾਫ਼ਲੇ ਹੋਰ ਪ੍ਰਭਾਵਿਤ ਜ਼ਿਲ੍ਹਿਆਂ ਵੱਲ ਜਾਣਗੇ, ਤਾਂ ਜੋ ਰਾਹਤ ਸਮੱਗਰੀ ਸਾਰੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਸਕੇ। ਜਿਸ ਵਿੱਚ ਡੀਜ਼ਲ, ਬੀਜ਼, ਕੀਟਨਾਸ਼ਕ ਅਤੇ ਦਵਾਈਆਂ ਉੱਤੇ ਵੱਧ ਯਤਨ ਕੇਂਦਰਿਤ ਕੀਤੇ ਜਾਣਗੇ, ਕਿਉਂਕਿ ਇਹ ਕਿਸਾਨੀ ਨੂੰ ਮੁੜ ਪਟੜੀ ’ਤੇ ਲਿਆਂਉਣ ਲਈ ਬਹੁਤ ਜ਼ਰੂਰੀ ਹਨ, ਜੋ ਪ੍ਰਭਾਵਿਤ ਲੋਕਾਂ ਦੀ ਮੁੱਖ ਜੀਵਿਕਾ ਹੈ ਇਸ ਦੇ ਨਾਲ, ਟੀਮ ਰੀਲੀਫ – ਪੰਜਾਬ ਫਲੱਡਸ ਬਾੜ੍ਹ ਵਿੱਚ ਪੂਰੀ ਤਰ੍ਹਾਂ ਤਬਾਹ ਹੋਏ ਘਰਾਂ ਲਈ ਨਵੇਂ ਘਰਾਂ ਦੇ ਨਿਰਮਾਣ ਅਤੇ ਮੁੜ-ਨਿਰਮਾਣ ਵਿੱਚ ਵੀ ਸਹਿਯੋਗ ਕਰੇਗੀ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਛੱਤ ਅਤੇ ਇੱਜ਼ਤ ਮਿਲ ਸਕੇ।
 ਬੱਲ ਮਲਕੀਤ ਸਿੰਘ ਨੇ ਕਿਹਾ ਕਿ ਇਹ ਸੇਵਾ ਤਦ ਤਕ ਜਾਰੀ ਰਹੇਗੀ ਜਦ ਤਕ ਹਾਲਾਤ ਸਧਾਰਨ ਨਹੀਂ ਹੋ ਜਾਂਦੇ ਅਸੀਂ ਸਭ ਸੰਸਥਾਵਾਂ ਅਤੇ ਵਿਅਕਤੀਗਤ ਯੋਗਦਾਨਕਾਰਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਰਾਹਤ ਮੁਹਿੰਮ ਸੰਭਵ ਹੋ ਸਕੀ ਹੈ ਉਨਾਂ ਸਾਰਿਆਂ ਵਿਅਕਤੀਆਂ, ਸੰਸਥਾਵਾਂ ਅਤੇ ਸ਼ੁਭਚਿੰਤਕਾਂ ਨੂੰ ਅਪੀਲ ਕੀਤੀ ਕਿ ਇਸ ਨੇਕ ਕਾਰਜ ਵਿੱਚ ਆਪਣਾ ਸਹਿਯੋਗ ਪਾਉਣ ਅਤੇ ਉਹਨਾਂ ਪਰਿਵਾਰਾਂ ਦੇ ਜੀਵਨ ਵਿੱਚ ਮੁੜ ਰਾਹਤ, ਇੱਜ਼ਤ ਅਤੇ ਆਸ ਲਿਆਈਏ ਜਿਨ੍ਹਾਂ ਨੇ ਬਹੁਤ ਕੁੱਝ ਗੁਆ ਲਿਆ।
ਬੱਲ ਮਲਕੀਤ ਸਿੰਘ ਨੇ ਕਿਹਾ ਕਿ
“ਇਹ ਸਿਰਫ਼ ਰਾਹਤ ਪਹੁੰਚਾਉਣ ਦੀ ਗੱਲ ਨਹੀਂ ਹੈ ਅਸੀਂ ਸਾਰੇ ਇਕ ਕੌਮ ਬਣ ਕੇ ਇਹ ਯਕੀਨੀ ਕਰ ਸਕਦੇ ਹਾਂ ਕਿ ਪੰਜਾਬ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋ ਕੇ ਉੱਠੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.