August 17, 2026

Justice News

ਅਵਾਮ ਦੀ ਆਵਾਜ਼

ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 26 ਸਤੰਬਰ ਨੂੰ

ਲੁਧਿਆਣਾ ( ਜਸਟਿਸ ਨਿਊਜ਼)
– ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ) ਜਸਲੀਨ ਕੌਰ ਭੁੱਲਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਤੰਬਰ, 2025 ਤੋਂ 31 ਮਾਰਚ, 2026 ਤੱਕ ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 26 ਸਤੰਬਰ, 2025 ਨੂੰ ਕਰਵਾਈ ਜਾ ਰਹੀ ਹੈ।
ਐਸ.ਡੀ.ਐਮ. ਪੂਰਬੀ ਨੇ ਅੱਗੇ ਦੱਸਿਆ ਕਿ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਖੁੱਲ੍ਹੀ ਬੋਲੀ 26 ਸਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ, ਤਹਿਸੀਲਦਾਰ ਲੁਧਿਆਣਾ ਪੂਰਬੀ ਵਲੋਂ ਕੀਤੀ ਜਾਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਬੋਲੀ ਦੀਆਂ ਸ਼ਰਤਾਂ ਦੀ ਲਿਖਤ ਰੂਪ ਵਿੱਚ ਸਹਿਮਤੀ ਦੇਣ ਉਪਰੰਤ ਹੀ ਠੇਕੇਦਾਰ ਬੋਲੀ ਵਿੱਚ ਭਾਗ ਲੈ ਸਕੇਗਾ।  ਠੇਕੇ ਦੀ ਨਿਲਾਮੀ ਸਬੰਧੀ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਨਾਜ਼ਰ, ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ)/ਤਹਿਸੀਲਦਾਰ ਲੁਧਿਆਣਾ (ਪੂਰਬੀ) ਨਾਲ ਹਰ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਦਫ਼ਤਰ ਐਸ.ਡੀ.ਐਮ. ਲੁਧਿਆਣਾ (ਪੂਰਬੀ) ਦੀ ਸਰਕਾਰੀ ਬੋਲੈਰੋ ਗੱਡੀ ਦੀ ਨਿਲਾਮੀ ਵੀ 26 ਸਤੰਬਰ ਨੂੰ ਹੀ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨਿਲਾਮੀ ਕ੍ਰਮਵਾਰ 21-07-2025 ਅਤੇ 28-08-2025 ਨੂੰ ਰੱਖੀ ਗਈ ਸੀ।
ਐਸ.ਡੀ.ਐਮ. ਭੁੱਲਰ ਨੇ ਦੱਸਿਆ ਕਿ ਇਸ ਵਹੀਕਲ ਦਾ ਨੰਬਰ PB10CJ-0082, ਮਾਡਲ 2010 ਅਤੇ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਹੈ।  ਉਨ੍ਹਾਂ ਦੱਸਿਆ ਕਿ ਗੱਡੀ ਦੀ ਨਿਲਾਮੀ ਵੀ ਤਹਿਸੀਲਦਾਰ ਲੁਧਿਆਣਾ ਪੂਰਬੀ ਵੱਲੋਂ 26 ਸਤੰਬਰ ਨੂੰ ਕੰਟੀਨ ਦੀ ਬੋਲੀ ਦੇ ਨਾਲ ਹੀ ਕੀਤੀ ਜਾਵੇਗੀ।
ਗੱਡੀ ਦੀ ਰਿਜ਼ਰਵ ਕੀਮਤ 1,45,000/- ਰੁਪਏ ਨਿਰਧਾਰਿਤ ਕੀਤੀ ਗਈ  ਹੈ ਅਤੇ ਵਧੇਰੇ ਜਾਣਕਾਰੀ ਲਈ  ਦਫਤਰ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੂਰਬੀ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.