August 17, 2026

Justice News

ਅਵਾਮ ਦੀ ਆਵਾਜ਼

ਗਿਰਦਾਵਰੀਆਂ ਤੇ ਨੁਕਸਾਨੇ ਘਰਾਂ ਦੇ ਸਰਵੇਖਣ ਲਈ ਤਾਇਨਾਤ ਟੀਮਾਂ ‘ਚੋਂ ਮੁਲਾਜਮ ਤੇ ਅਧਿਕਾਰੀ ਦੀ ਕੋਤਾਹੀ ਬਰਦਾਸ਼ਤ ਨਹੀਂ- ਧਾਲੀਵਾਲ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,/////////////////////////////ਅੱਜ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਲਿਮ: ਕੰਪਲੈਕਸ ਤੋਂ ਹਲਕਾ ਅਜਨਾਲਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਲ ਵਿਭਾਗ ਦੇ ਪਟਵਾਰੀਆਂ ਦੀਆਂ 25 ਟੀਮਾਂ ਅਤੇ ਪੰਚਾਇਤੀ ਰਾਜ, ਲੋਕ ਨਿਰਮਾਣ ਵਿਭਾਗ, ਪੁੱਡਾ, ਵਿਭਾਗਾਂ ਦੇ ਜੁਨੀਅਰ ਇੰਜੀਨੀਅਰਾਂ ਅਧਿਕਾਰੀਆਂ ਤੇ ਅਧਾਰਿਤ 48 ਟੀਮਾਂ ਨੂੰ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਪ੍ਰਣ ਨਾਲ ਹੜਾਂ ਦੀ ਪਾਣੀ ਦੀ  ਮਾਰ ‘ਚ ਬੁਰੀ ਤਰਾਂ ਤਬਾਹ ਹੋਏ ਵਿਧਾਨ ਸਭਾ ਹਲਕਾ ਅਜਨਾਲਾ ਦੇ 100 ਪਿੰਡਾਂ ‘ਚ ਹੜ੍ਹਾਂ ਦੀ ਮਾਰ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਗਿਰਦਾਵਰੀ ਅਤੇ ਹੜ੍ਹ ਪੀੜਤਾਂ ਦੇ ਨੁਕਸਾਨੇ ਗਏ ਘਰਾਂ ਦਾ ਸਰਵੇਖਣ ਕਰਕੇ ਮੁਆਵਜ਼ੇ ਲਈ ਰਿਪੋਰਟਾਂ ਤਿਆਰ ਕਰਨ ਲਈ ਰਵਾਨਾ ਕੀਤਾ।
ਇਸ ਤੋਂ ਪਹਿਲਾਂ ਕੰਪਲੈਕਸ ਵਿਖੇ ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਉਕਤ ਮੁਲਾਜਮਾਂ ਤੇ ਅਧਿਕਾਰੀਆਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਸਾਬਕਾ ਮੰਤਰੀ ਧਾਲੀਵਾਲ ਨੇ ਰਵਾਨਾ ਹੋਣ ਵਾਲੀਆਂ ਟੀਮਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਫ਼ਸਲਾਂ ਦੇ ਹੋਏ ਖ਼ਰਾਬੇ ਦੀਆਂ ਗਿਰਦਾਵਰੀਆਂ ਅਤੇ ਨੁਕਸਾਨੇ ਗਏ ਘਰਾਂ ਦਾ ਸਰਵੇਖਣ ਪਿੰਡ ਪਿੰਡ ਜਾ ਕੇ ਕਰਨ ਮੌਕੇ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਦਾ ਸਰਗਰਮ ਸਹਿਯੋਗ ਹਾਸਲ ਕੀਤਾ ਜਾਵੇ। ਘਰ ਬੈਠ ਕੇ ਜਾਂ ਪ੍ਰਭਾਵਿਤ ਲੋਕਾਂ ਕੋਲੋਂ ਨੁਕਸਾਨੇ ਗਏ ਘਰਾਂ ਦੀਆਂ ਤਸ਼ਵੀਰਾਂ ਮੋਬਾਇਲ ਤੇ ਮੰਗਵਾ ਕੇ ਸਰਵੇਖਣ ਰਿਪੋਰਟਾਂ ਤਿਆਰ ਕਰਨ ਵਾਲੇ ਮੁਲਾਜਮਾਂ ਤੇ ਅਧਿਕਾਰੀਆਂ ਦੀ ਕੋਤਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਫੌਰੀ ਤੌਰ ਤੇ ਅਨੁਸ਼ਾਸ਼ਨੀ ਵਿਭਾਗੀ ਕਾਰਵਾਈ ਕਰਨ ਲਈ ਮੁੱਖ ਸਕੱਤਰ ਪੰਜਾਬ ਨੂੰ ਉਨ੍ਹਾਂ (ਸ. ਧਾਲੀਵਾਲ) ਵਲੋਂ ਲਿਖ਼ਤੀ ਸ਼ਿਕਾਇਤ ਭੇਜੀ ਜਾਵੇਗੀ। ਉਨ੍ਹਾਂ ਨੇ ਗਿਰਦਾਵਰੀ ਤੇ ਸਰਵੇਖਣ ਲਈ ਤਾਇਨਾਤ ਟੀਮਾਂ ਨੂੰ ਇਹ ਵੀ ਨਿਰਦੇਸ਼ ਜਾਰੀ ਕੀਤੇ ਕਿ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟਾਂ ਤਿਆਰ ਕਰਕੇ ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਕੋਲ ਪੁੱਜਦੀਆਂ ਕੀਤੀਆਂ ਜਾਣ।
ਟੀਮਾਂ ਵੱਲੋਂ ਪ੍ਰਾਪਤ ਹੋਈਆਂ ਸਰਵੇਖਣ ਰਿਪੋਰਟਾਂ ‘ਚੋਂ 10 ਫ਼ੀਸਦੀ ਰਿਪੋਰਟਾਂ ਦਾ ਵੱਖ-ਵੱਖ ਪਿੰਡਾਂ ‘ਚ ਜਾ ਕੇ ਖ਼ੁੱਦ ਐਸਡੀਐਮ ਅਜਨਾਲਾ ਸ. ਅਰੋੜਾ ਅਤੇ ਵੱਖਰੇ ਤੌਰ ਤੇ ਜ਼ਿਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਜਾਂ ਉਨ੍ਹਾਂ ਵੱਲੋਂ ਜ਼ਿਲਾ ਪੱਧਰ ਤੇ ਤਾਇਨਾਤ ਨੋਡਲ ਅਫ਼ਸਰ ਵੱਲੋਂ ਮੁਆਇਨਾ ਕਰਕੇ ਜਾਇਜ਼ਾ ਲਿਆ ਜਾਵੇਗਾ, ਜਦੋਂਕਿ ਉਹ (ਸ. ਧਾਲੀਵਾਲ ) ਖ਼ੁੱਦ ਵੀ ਪ੍ਰਭਾਵਿਤ ਪਿੰਡਾਂ ‘ਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਤੇ ਹੜਾਂ ‘ਚੋਂ ਜਾਨਾਂ ਬਚਾਉਣ ਲਈ ਆਪਣੀ ਸਰਗਰਮ ਭੂਮਿਕਾ ਵਾਂਗ ਹੀ ਗਿਰਦਾਵਰੀਆਂ ਤੇ ਸਰਵੇਖਣ ਰਿਪੋਰਟਾਂ ਦਾ ਜਾਇਜ਼ਾ ਬਕਾਇਦਾ ਲੈਣਗੇ ਤਾਂ ਜੋ ਕੋਈ ਵੀ ਯੋਗ ਲਾਭਪਾਤਰ ਸਰਕਾਰੀ ਮੁਆਵਜੇ ਤੋਂ ਵਾਂਝਾ ਨਾ ਰਹਿ ਸਕੇ। ਸ. ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਟੀਮਾਂ ਵਾਂਗ ਹੀ ਹੜਾਂ ਦੇ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਏ ਜਾਂ ਫਿਰ ਮਾਰੇ ਗਏ ਪਸ਼ੂਆਂ ਦਾ ਵੀ ਸਰਵੇਖਣ ਕਰਨ ਲਈ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਹਿੱਤ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਹਲਕੇ ਦੇ ਉਕਤ ਪ੍ਰਭਾਵਿਤ 100 ਪਿੰਡਾਂ ‘ਚ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ, ਐਸਡੀਓ ਮਨਜਿੰਦਰ ਸਿੰਘ ਮੱਤੇਨੰਗਲ, ਜ਼ਿਲਾ ਟੈਕਨੀਕਲ ਅਫ਼ਸਰ ਪ੍ਰਿੰਸ ਸਿੰਘ, ਬੀਡੀਪੀਓ ਅਜਨਾਲਾ ਸਿਤਾਰਾ ਸਿੰਘ ਵਿਰਕ, ਬੀਡੀਪੀਓ ਹਰਸ਼ਾ ਛੀਨਾ ਪ੍ਰਗਟ ਸਿੰਘ, ਬੀਡੀਪੀਓ ਰਮਦਾਸ ਪਵਨ ਕੁਮਾਰ, ਓਐਸਡੀ ਗੁਰਜੰਟ ਸਿੰਘ ਸੋਹੀ, ਮੀਡੀਆ ਸਲਾਹਕਾਰ ਐੱਸ. ਪ੍ਰਸ਼ੋਤਮ, ਪੀਏ ਮੁਖ਼ਤਾਰ ਸਿੰਘ ਬੱਲੜਵਾਲ, ਆਦਿ ਮੌਜ਼ੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.