August 17, 2026

Justice News

ਅਵਾਮ ਦੀ ਆਵਾਜ਼

ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ ਜਮਾਲਪੁਰ ‘ਚ ਦੋ ਸਾਲਾ ਕੋਰਸ ਲਈ ਦਾਖਲਾ ਸ਼ੁਰੂ

ਲੁਧਿਆਣਾ ( ਹਰਜਿੰਦਰ ਸਿੰਘ /ਰਾਹੁਲ ਘਈ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਸਰਕਾਰੀ ਸੰਸਥਾਨ ‘ਟਰੇਨਿੰਗ ਸੈਂਟਰ ਫਾਰ ਟੀਚਰ ਆਫ ਦ ਵਿਜੂਅਲੀ ਹੈਂਡੀਕੈਪਡ (ਟੀ.ਸੀ.ਟੀ.ਵੀ.ਐਚ.) ਬਰੇਲ ਭਵਨ, ਜਮਾਲਪੁਰ ਵਿਖੇ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ. ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) ਵਿੱਚ ਉਮੀਦਵਾਰ 12 ਜੁਲਾਈ ਤੱਕ ਦਾਖ਼ਲਾ ਲੈ ਸਕਦੇ ਹਨ।
ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ ਦੇ ਕੋਰਸ ਕੁਆਰਡੀਨੇਟਰ ਅਮਨਦੀਪ ਸਿੰਘ ਬੱਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਸਿਖਲਾਈ ਕੇਂਦਰ ਰਿਹੈਬਿਲੀਟੇਸ਼ਨ ਕੌਂਸਲ ਆਫ ਇੰਡੀਆਂ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ। ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) ਲਈ ਕੁੱਲ 35 ਸੀਟਾਂ ਹਨ ਵਿੱਚ ਦਾਖਲੇ ਲਈ 12 ਜੁਲਾਈ, 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਕੋਰਸ ਕੁਆਰਡੀਨੇਟਰ ਵੱਲੋਂ ਇਸ ਕੋਰਸ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਪ੍ਰਾਇਮਰੀ ਅਧਿਆਪਕ ਲਈ ਈ.ਟੀ.ਟੀ. ਅਤੇ ਜੇ.ਬੀ.ਟੀ. ਕੋਰਸ ਦੇ ਬਰਾਬਰ ਹੈ। ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 12ਵੀਂ ਪਾਸ ਅੰਕਾਂ ਵਿੱਚ 5 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ।
ਦਾਖ਼ਲੇ ਲਈ ਚਾਹਵਾਨ ਉਮੀਦਵਾਰ nber-rehabcouncil.gov.in ‘ਤੇ ਵਿਜਿਟ ਕਰ ਸਕਦੇ ਹਨ ਜਾਂ ਸੈਂਟਰ ਦੇ ਮੋਬਾਇਲ ਨੰਬਰਾਂ 94639-12909, 97791-55201, 94640-77740 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.