August 17, 2026

Justice News

ਅਵਾਮ ਦੀ ਆਵਾਜ਼

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕਿਉਂ ਹੋਇਆ ਹਮਲਾ -ਠਾਕੁਰ ਦਲੀਪ ਸਿੰਘ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਣ ਦਾ ਅਸਲ ਕਾਰਨ ਇਹ ਹੈ ਕਿ ਸਿੱਖ ਸੋਚ ਰੱਖਣ ਵਾਲੇ ਸ਼ਰਧਾਲੂਆਂ ਦਾ ਪੰਜਾਬ ਅਤੇ ਭਾਰਤ ਤੇ ਰਾਜ ਨਹੀਂ  ਸੀ। ਜੇਕਰ ਰਾਜ ਹੁੰਦਾ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ  ਹਮਲਾ ਕਦੇ ਵੀ ਨਹੀਂ ਹੋ ਹੀ ਸਕਦਾ ਸੀ। ਦੂਜੀ ਗੱਲ ਕਿ ਯੋਧੇ ਹੋਣ ਕਾਰਨ, ਸਿੱਖ ਬਹੁਤ ਭਾਵੁਕ ਹੁੰਦੇ ਹਨ। ਪਰੰਤੂ, ਰਾਜਨੀਤੀ ਨੂੰ ਨਹੀਂ ਪਛਾਣਦੇ,ਰਾਜਨੀਤੀ ਨਾ ਪਛਾਣ ਸਕਣ ਕਾਰਣ, ਰਾਜਨੀਤਿਕਾਂ ਨੇ ਸਿੱਖਾਂ ਨੂੰ ਆਪਣੀ ਚਾਲ ਵਿੱਚ ਫਸਾ ਲਿਆ। ਵਿਸ਼ੇਸ਼ ਰੂਪ ਵਿੱਚ ਇਹ ਦੋ ਕਾਰਨ ਹੀ ਇਸ ਹਮਲੇ ਦੀ ਅਸਲੀ ਜੜ ਹਨ। ਜੇ ਅਜਿਹੇ ਹਮਲਿਆਂ ਤੋਂ ਭਵਿੱਖ ਵਿੱਚ ਸਿੱਖਾਂ ਨੇ ਬਚਣਾ ਹੈ, ਤਾਂ ਉਹਨਾਂ ਨੂੰ ਰਾਜਨੀਤੀ ਸਮਝਣ ਦੀ ਲੋੜ ਹੈ। ਰਾਜਨੀਤੀ ਵਿੱਚ ਆ ਕੇ ਰਾਜ ਲੈਣ ਦੀ ਲੋੜ ਹੈ ਅਤੇ ਰਾਜ ਵੀ ਕੇਵਲ ਛੋਟੇ ਜਿਹੇ ‘ਖਾਲਿਸਤਾਨ’ ਕਹੇ ਜਾਂਦੇ ਖਿੱਤੇ ਦਾ ਨਹੀਂ; ਪੂਰੇ ਭਾਰਤ ਦਾ ਰਾਜ ਲੈਣ ਦੀ ਲੋੜ ਹੈ। ਉਹ ਰਾਜ ਕੇਵਲ ਕੇਸਾਧਾਰੀਆਂ ਦਾ ਨਹੀਂ, ਉਹ ਰਾਜ ਤਾਂ ਸਾਰੇ ‘ਗੁਰੂ ਨਾਨਕ ਨਾਮ ਲੇਵਾ’ ਸ਼ਰਧਾਲੂ ਸਿੱਖਾਂ ਦਾ ਹੋਣਾ ਚਾਹੀਦਾ ਹੈ ਜੋ ਆਪਣੀ ਪਦਵੀ ਤੋਂ ਜਿਆਦਾ ਸਿੱਖ ਪੰਥ ਲਈ ਸੋਚਦੇ ਹੋਣ। ਜੋ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਹੋਣਗੇ, ਉਹਨਾਂ ਦਾ ਰਾਜ ਹੀ “ਸਿੱਖ ਰਾਜ” ਹੋਵੇਗ[
ਉਹ ਕਦੇ ਵੀ ਹਰਿਮੰਦਿਰ ਸਾਹਿਬ ਆਦਿ ਸਿੱਖ ਗੁਰਦੁਆਰਿਆਂ ਉੱਤੇ ਨਾ ਹਮਲਾ ਕਰਨਗੇ, ਅਤੇ ਨਾ ਕਰਨ ਦੇਣਗੇ। ਉਹ ਕਦੇ ਵੀ ਸਿੱਖ ਨੌਜਵਾਨਾਂ ਨੂੰ ਨਹੀਂ ਮਾਰਨਗੇ ਅਤੇ ਮਰਨ ਵੀ ਨਹੀਂ ਦੇਣਗੇ।
ਰਾਜ ਲੈਣ ਵਾਸਤੇ ਸਿੱਖਾਂ ਨੂੰ ਮਰਨ-ਮਾਰਨ, ਸ਼ਹੀਦੀਆਂ ਦੇਣ ਦੀ ਨਹੀਂ; ਰਾਜਨੀਤੀ ਕਰਨ ਦੀ ਲੋੜ ਹੈ। ਜੋ ਸੱਜਣ ਦੂਸਰਿਆਂ ਨੂੰ ਸ਼ਹੀਦੀਆਂ ਦੇਣ ਲਈ ਉਕਸਾਉਂਦੇ ਹਨ ਉਹ ਆਪ ਜਾ ਕੇ ਕਿਉਂ ਨਹੀਂ ਸ਼ਹੀਦੀਆਂ ਦੇ ਦਿੰਦੇ। ਸਿੱਖਾਂ ਨੂੰ ਰਾਜ ਲੈਣ ਅਤੇ ਕਰਨ ਵਾਸਤੇ ਇਹ ਸਾਰੇ ਗੁਣ ਧਾਰਨ ਕਰਨ ਦੀ ਲੋੜ ਹੈ।ਰਾਜ ਲੈਣ ਲਈ ਸ਼ਹੀਦੀਆਂ ਦੇਣ ਵਾਸਤੇ ਉਕਸਾਉਣ ਵਾਲੇ ਇਹ ਨਹੀਂ ਦੱਸਦੇ  ਕਿ ਜੇ ਸਿੱਖ ਹੀ ਸ਼ਹੀਦ ਹੋ ਗਏ; ਤਾਂ ਰਾਜ ਕੌਣ ਕਰੇਗਾ ਅਤੇ ਰਾਜ ਦਾ ਆਨੰਦ ਕੌਣ ਮਾਣੇਗਾ। ਰਾਜ ਲੈਣ ਅਤੇ ਕਰਨ ਵਾਸਤੇ:ਰਾਜਨੀਤੀ ਕਰਨੀ ਹੀ ਪੈਂਦੀ ਹੈ। ਰਾਜਨੀਤੀ ਕਦੇ ਵੀ ਪਵਿੱਤਰ ਨਹੀਂ ਸੀ, ਅਤੇ ਪਵਿੱਤਰ ਹੋ ਵੀ ਨਹੀਂ ਸਕਦੀ। ਛਲ ਕਪਟ, ਝੂਠ, ਹਿੰਸਾ ਰਾਜਨੀਤੀ ਦੇ ਮੁੱਖ ਅਟੁੱਟ ਅੰਗ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.