August 17, 2026

Justice News

ਅਵਾਮ ਦੀ ਆਵਾਜ਼

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਮੋਗਾ (  ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )

 ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਸਮੇਂ ਉਹਨਾਂ ਨਾਲ ਸ਼੍ਰੀ ਬਰਿੰਦਰ ਕੁਮਾਰ ਮਧੇਕੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਤੇ ਚੇਅਰਮੈਨ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਅਤੇ ਸ੍ਰ. ਜਗਦੀਪ ਸਿੰਘ ਗਟਰਾ ਪ੍ਰਧਾਨ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵੀ ਮੌਜੂਦ ਸਨ।

  ਉਹਨਾਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਨਗਰ ਨਿਵਾਸੀਆਂ ਨੂੰ ਵਿਸ਼ਵ ਵਾਤਾਵਰਣ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਆਪਣੇ ਚੌਗਿਰਦੇ ਨੂੰ ਹਰਿਆ-ਭਰਿਆ ਤੇ ਸਾਫ-ਸੁਥਰਾ ਰੱਖਣ, ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਬੱਚਤ ਕਰਨ ਅਤੇ ਵਾਤਾਵਰਣ ਦੀ ਸੰਭਾਲ ਕਰਨ ਲਈ ਸੰਕਲਪ ਲੈਣ ਦਾ ਸੱਦਾ ਦਿੱਤਾ ਗਿਆ। ਉਹਨਾਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾਨੂੰ ਛਾਂ, ਹਵਾ, ਫ਼ਲ, ਫੁੱਲ, ਲੱਕੜ, ਕਾਗਜ਼, ਰਬੜ, ਜੜੀਆਂ-ਬੂਟੀਆਂ ਆਦਿ ਦਿੰਦੇ ਹਨ। ਇਹ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ। ਰੁੱਖਾਂ ਨਾਲ ਜੀਵ-ਜੰਤੂ ਚੱਕਰ ਵੀ ਜੁੜਿਆ ਹੋਇਆ ਹੈ। ਰੁੱਖ ਧਰਤੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਰੁੱਖਾਂ ਕਰ ਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ਉੱਪਰ ਨਿਰਭਰ ਕਰਦੀ ਹੈ।

   ਸ਼੍ਰੀ ਬਰਿੰਦਰ ਕੁਮਾਰ ਮਧੇਕੇ ਨੇ ਕਿਹਾ ਕਿ ਰੁੱਖਾਂ ਤੋਂ ਬਗੈਰ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਅਤੇ ਧਰਤੀ ’ਤੇ ਤਬਾਹੀ ਫੈਲ ਜਾਏਗੀ। ਇਸ ਲਈ ਸਾਨੂੰ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ।

    ਇਸ ਮੌਕੇ ਸ. ਅੰਮ੍ਰਿਤਪਾਲ ਸਿੰਘ ਖਾਲਸਾ ਮੀਤ ਪ੍ਰਧਾਨ ਲੋਕ ਸਭਾ ਹਲਕਾ ਫਰੀਦਕੋਟ, ਸ. ਪ੍ਰੀਤਇੰਦਰ ਪਾਲ ਸਿੰਘ ਸਰਪੰਚ ਰਣਸੀਂਹ ਕਲਾਂ, ਆੜ੍ਹਤੀਆ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੇ ਅਹੁੱਦੇਦਾਰ ਸ੍ਰੀ ਵਿਜੇ ਕੁਮਾਰ ਜੋਸ਼ੀ, ਸ਼੍ਰੀ ਪਰਦੀਪ ਕੁਮਾਰ, ਸ੍ਰੀ ਸੰਜੀਵ ਕੁਮਾਰ, ਸ਼੍ਰੀ ਹਰਮੇਸ਼ ਕੁਮਾਰ, ਸ਼੍ਰੀ ਹਰਦੀਪ ਸਿੰਘ ਪਨੇਸਰ ਵਣ-ਗਾਰਡ, ਵੇਦ ਪ੍ਰਕਾਸ਼ ਵਣ-ਗਾਰਡ, ਪਰਮਿੰਦਰ ਸਿੰਘ ਵਣ-ਗਾਰਡ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਅਤੇ ਸ਼੍ਰੀ ਜਸਮੇਲ ਸਿੰਘ ਸਕੱਤਰ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਅਤੇ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਦਾ ਸਮੂਹ ਸਟਾਫ ਹਾਜਰ ਸੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.