August 25, 2026

Justice News

ਅਵਾਮ ਦੀ ਆਵਾਜ਼

ਦਾਖਲਾ ਸਾਲ 2025-26  ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ  ‘ਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸੁਰੂ

ਲੁਧਿਆਣਾ  ( ਜਸਟਿਸ ਨਿਊਜ਼) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸੂ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਰਿਸ਼ੀ ਨਗਰ, ਨੇੜੇ ਛੋਟੀ ਹੈਬੋਵਾਲ ਸਥਿਤ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਰਾਂਹੀ ਸਾਲ 2025-26 ਲਈ ਕੀਤੇ ਜਾ ਰਹੇ ਆਨਲਾਈਨ ਦਾਖਲੇ ਸਬੰਧੀ ਰਜਿਸਟ੍ਰੇਸ਼ਨ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀਆਂ ਲਈ ਕਾਲਜ ਵਿਖੇ ਇਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਜਿੱਥੇ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਬਿਨ੍ਹਾਂ ਕਿਸੇ ਵਾਧੂ ਫੀਸ ਦੇ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ 10ਵੀਂ ਪਾਸ ਕਰ ਚੁੱਕੇ ਵਿਦਿਆਰਥੀ ਇੰਜਨੀਅਰਿੰਗ ਡਿਪਲੋਮੇ ਦੇ ਪਹਿਲੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ ਜਦਕਿ ਆਈ.ਟੀ.ਆਈ.(ਦੋ ਸਾਲ), ਬਾਰ੍ਹਵੀ (ਵੋਕੇਸ਼ਨਲ), ਬਾਰ੍ਹਵੀ (ਸਾਇੰਸ) ਪਾਸ ਕਰ ਚੁੱਕੇ ਵਿਦਿਆਰਥੀ ਸਿੱਧਾ ਹੀ ਦੂਜੇ ਸਾਲ ਵਿੱਚ ਦਾਖਲੇ ਲੈ ਸਕਦੇ ਹਨ।  ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਜੋ ਕਿ ਛੋਟੀ ਹੈਬੋਵਾਲ (ਰਿਸ਼ੀ ਨਗਰ) ਵਿੱਚ ਸਥਿਤ ਹੈ ਜਿੱਥੇ 07 ਡਿਪਲੋਮਾ ਕੋਰਸ (ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ, ਇੰਨਫਰਮੇਸ਼ਨ ਟੈਕਨੌਲਜੀ, ਇਲੈਕਟ੍ਰੀਕਲ ਇੰਜਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ, ਫੈਸ਼ਨ ਡਿਜ਼ਾਇਨਿੰਗ, ਗਾਰਮੈਂਟ ਮੈਨੂਫੈਕਚਰਿੰਗ ਅਤੇ ਮਾਡਰਨ ਆਫਿਸ ਪ੍ਰੈਕਟਿਸ) ਚੱਲ ਰਹੇ ਹਨ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋ ਇਹ ਵੀ ਦੱਸਿਆ ਗਿਆ ਕਿ ਕਾਲਜ ਵਿੱਚ ਸਰਕਾਰ ਦੁਆਰਾ ਚਲਾਈ ਡਾ. ਬੀ.ਆਰ.ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਲਈ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋ ਘੱਟ ਹੈ ਫੀਸ ਕੇਵਲ 1133 ਰੁਪਏ ਹੈ ਅਤੇ ਬਾਕੀ ਵਰਗ ਦੇ ਵਿਦਿਆਰਥੀਆਂ ਦੀ ਫੀਸ ਮੁੱਖ ਮੰਤਰੀ ਵਜ਼ੀਫਾ ਸਕੀਮ ਅਧੀਨ ਮੁਢਲੀ ਯੋਗਤਾ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਫੀਸ ਵਿੱਚ ਲਾਭ ਦਿੱਤਾ ਜਾਂਦਾ ਹੈ। ਕਾਲਜ ਵਿਚ ਚੱਲ ਰਹੇ ਵੱਖ-ਵੱਖ ਤਕਨੀਕੀ ਕੋਰਸਾਂ ਦੀ ਜਾਣਕਾਰੀ ਹਿੱਤ ਇੱਕ ਗਾਈਡੈਂਸ ਸੈਲ ਸ੍ਰੀਮਤੀ ਰੁਪਿੰਦਰ ਕੌਰ ਮੁਖੀ ਵਿਭਾਗ ਅਤੇ ਡਾ. ਪਵਨ ਕੁਮਾਰ ਲੈਕਚਰਾਰ (ਮੋਬਾਇਲ ਨੰ: 98158-95547, 0161-2303223) ਦੀ ਦੇਖ-ਰੇਖ ਹੇਠ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਲੜਕੀਆਂ ਲਈ ਹੋਸਟਲ ਦੀ ਸੁਵਿਧਾ ਵੀ ਉਪਲੱਬਧ ਹੈ। ਵਿਦਿਆਰਥੀਆਂ ਲਈ ਪਰਿਵਾਰਕ, ਸੁਖਾਵਾਂ ਅਤੇ ਅਨੁਸ਼ਾਸ਼ਿਤ ਪ੍ਰਬੰਧ ਹੈ। ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਓਵਰਆਲ ਪ੍ਰਸਨੈਲਟੀ ਡਿਵੈਲਪਮੈਂਟ ਹਿੱਤ ਵਧੀਆਂ ਖੇਡ ਦੇ ਮੈਦਾਨ, ਕਲਚਰਲ ਐਕਟੀਵਿਟੀਜ਼ ਦਾ ਵੀ ਪ੍ਰਬੰਧ ਹੈ।ਇਛੁੱਕ ਵਿਦਿਆਰਥੀ ਕਾਲਜ ਵਿਖੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਕੋਰਸਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਲੁਧਿਆਣਾ ਅਤੇ ਆਲੇ-ਦੁਆਲੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.