ਥਾਣਾ ਏ-ਡਵੀਜ਼ਨ ਵੱਲੋਂ ਸ਼ਰੀਫਪੁਰਾ ਇਲਾਕੇ ‘ਚ ਇੱਕ ਹੋਟਲ ਤੋਂ ਜ਼ਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ ਕਾਬੂ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ ////////////ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਵਿੱਡੀ ਗਈ ਮੁਹਿੰਮ ਤਹਿਤ ਰਵਿੰਦਰਪਾਲ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਜਸਰੂਪ ਕੌਰ ਬਾਠ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ਼ਹਿਰ-3 ਅੰਮ੍ਰਿਤਸਰ ਸ਼ਹਿਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੀਤਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਪੂਰਬੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ ਅੰਮ੍ਰਿਤਸਰ ਸ਼ਹਿਰ ਵੱਲੋਂ ਪੁਖਤਾ ਸੂਚਨਾ ਦੇ ਅਧਾਰ ਤੇ ਹੋਟਲ ਵਿੰਨਟੇਜ਼ ਰਾਣੀ ਬਜ਼ਾਰ, ਸ਼ਰੀਫਪੁਰਾ ਅੰਮ੍ਰਿਤਸਰ ਦੀ ਚੈਕਿੰਗ ਦੌਰਾਨ ਸੁਖਚੈਨ ਸਿੰਘ ਉਰਫ਼ ਰਾਜਾ ਪੁੱਤਰ ਕੁਲਵੰਤ ਸਿੰਘ ਵਾਸੀ ਮਕਾਨ ਨੰਬਰ 224/13 ਗਲੀ ਨੰਬਰ 2 ਰਾਣੀ ਬਾਜ਼ਾਰ ਸ਼ਰੀਫਪੁਰਾ, ਅੰਮ੍ਰਿਤਸਰ ਅਤੇ ਸੰਚਿਤ ਰਾਮ ਯਾਦਵ ਪੁੱਤਰ ਜੈ ਰਾਮ ਵਾਸੀ ਪਿੰਡ ਗੋਡਾਵਾ ਥਾਣਾ ਲਲਿਆ ਤਹਿਸੀਲ ਤੇ ਜ਼ਿਲ੍ਹਾ ਬਲਰਾਮਪੁਰ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਸ਼ਰੀਫਪੁਰਾ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਚੈਕਿੰਗ ਕੀਤੀ ਗਈ। ਜੋਂ ਹੋਟਲ ਦੇ ਕਮਰਾ ਨੰਬਰ 105 ਦੀ ਚੈਕਿੰਗ ਦੌਰਾਨ ਕਮਰੇ ਵਿੱਚ ਇੱਕ ਲੜਕੀ ਪੂਨਮ ਨੂੰ ਬਰਾਮਦ ਕੀਤਾ ਗਿਆ ਅਤੇ ਜਿਸਦੀ ਤਲਾਸ਼ੀ ਮਹਿਲਾ ਏ. ਐੱਸ.ਆਈ ਮਧੂ ਬਾਲਾ ਵੱਲੋਂ ਕਰਨ ਤੇ ਉਸ ਪਾਸੋਂ ਉਸਦੀ ਪਹਿਨੀ ਹੋਈ ਜੀਨ ਪੈਂਟ ਵਿੱਚੋਂ ਤਿੰਨ ਕੋਡੰਮ Durex ਰੰਗ ਨੀਲਾ ਬਰਾਮਦ ਹੋਏ। ਇਹਨਾਂ ਤੇ ਮੁਕੱਦਮਾਂ ਨੰਬਰ 63 ਮਿਤੀ 4.5.2025, ਜੁਰਮ 3,4,5 Immoral Traffic Prevention Act 1956, ਥਾਣਾ ਏ-ਡਵੀਜ਼ਨ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin