August 17, 2026

Justice News

ਅਵਾਮ ਦੀ ਆਵਾਜ਼

ਥਾਣਾ ਮੋਹਕਮਪੁਰਾ ਵੱਲੋਂ ਇੱਕ ਘਰ ‘ਚ ਚੋਰੀ ਕਰਨ ਵਾਲੇ ਦੋ ਕਾਬੂ

ਰਣਜੀਤ ਸਿੰਘ ਮਸੌਣ
 ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਜਸਰੂਪ ਕੌਰ ਏਡੀਸੀਪੀ ਸਿਟੀ-3 ਅੰਮ੍ਰਿਤਸਰ  ਅਤੇ ਡਾ. ਸ਼ੀਤਲ ਸਿੰਘ ਏਸੀਪੀ ਈਸਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ-ਇੰਸਪੈਕਟਰ ਜਤਿੰਦਰ ਸਿੰਘ ਮੁੱਖ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਦੀ ਪੁਲਿਸ ਟੀਮ ਏ.ਐਸ.ਆਈ ਨਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਘਰ ਵਿੱਚ ਚੌਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
  ਇਹ ਮੁਕੱਦਮਾਂ ਮੁਦੱਈ ਸੁਨੀਤਾ ਰਾਣੀ ਵਾਸੀ ਮਕਾਨ ਨੰਬਰ 8,  ਨਿਊ ਪਵਨ ਨਗਰ ਅੰਮ੍ਰਿਤਸਰ ਨੇ ਦਰਜ ਕਰਵਾਇਆ ਸੀ ਕਿ ਉਹ ਆਪਣੇ ਪਤੀ ਦਵਿੰਦਰ ਕੁਮਾਰ, ਜੋ ਕੈਂਸਰ ਦੇ ਇਲਾਜ ਸਬੰਧੀ ਸੁਰਜੀਤ ਹਸਪਤਾਲ ਮਿਤੀ 24-4-2025 ਨੂੰ ਗਈ ਸੀ ਤੇ ਉਸਨੇ ਮਿਤੀ 29-4-2025 ਨੂੰ ਘਰ ਆ ਕੇ ਦੇਖਿਆ ਕਿ ਨਾਮਲੂਮ ਵਿਅਕਤੀ ਐਕਟਿਵਾ ਤੇ ਸਵਾਰ ਹੋ ਕੇ ਆਏ ਅਤੇ ਉਸ ਦੇ ਘਰ ਦੇ ਅੰਦਰ ਦਾਖਲ ਹੋ ਕੇ ਅਲਮਾਰੀ ਵਿੱਚੋਂ ਜੇਵਾਰਤ ਸੋਨਾ, ਚਾਂਦੀ ਤੇ ਨਗਦੀ ਚੌਰੀ ਕਰਕੇ ਲੈ ਗਏ ਸਨ।              ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮਿਤੀ 1-5-2025 ਨੂੰ  ਦੋਸ਼ੀ ਅਮਨ ਦੱਤ ਉਰਫ਼ ਲੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਗਲੀ ਨੰਬਰ 8, ਬਟਾਲਾ ਰੋਡ ਪਿੱਲਰ ਨੰਬਰ 47 ਨੇੜੇ ਰਿਸ਼ਭ ਆਟੋ, ਵਿਜੈ ਨਗਰ ਸ਼ਿਵ ਐਵੀਨਿਊ ਅੰਮ੍ਰਿਤਸਰ ਅਤੇ ਵਿੱਕੀ ਪੁੱਤਰ ਗੁਰਦਿੱਤ ਸਿੰਘ ਵਾਸੀ ਮਕਾਨ ਨੰਬਰ 680, ਗਲੀ ਨੰਬਰ 19, ਨਿਊ ਪਵਨ ਨਗਰ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਚੌਰੀ ਕੀਤੇ ਚਾਰ ਲੱਖ ਪੰਜਾਹ ਹਜ਼ਾਰ ਰੁਪਏ ਨਗਦੀ ਅਤੇ 73 ਗ੍ਰਾਮ ਸੋਨੇ ਦੇ ਰਹਿਣੇ, 350 ਗ੍ਰਾਮ ਚਾਂਦੀ ਗਹਿਣੇ ਤੇ ਮੂਰਤੀਆਂ ਅਤੇ ਚੋਰੀ ਸਮੇਂ ਵਰਤੀ ਐਕਟਿਵਾ ਨੰਬਰੀ PB02-ਡੀਕੇ 9395 ਬ੍ਰਾਮਦ ਕੀਤੀ ਗਈ ਹੈ।
        ਮੁਦੱਈ ਮੁਕੱਦਮਾਂ ਦਾ ਪਤੀ ਆਰਮੀ ‘ਚ ਰਿਟਾਇਰਡ ਅਫ਼ਸਰ ਸਨ ਅਤੇ ਕੈਂਸਰ ਨਾਲ ਪੀੜਿਤ ਸਨ, ਜੋ ਅਕਸਰ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਜਾਂਦੇ ਸਨ।
ਗ੍ਰਿਫ਼ਤਾਰ ਦੋਸ਼ੀ ਇਲਾਕੇ ਵਿੱਚ ਚੱਲ ਰਹੀ ਕੇਬਲ ਨੂੰ ਠੀਕ ਕਰਨ ਅਤੇ ਮਹੀਨਾਵਾਰ ਗਰਾਈ ਇਕੱਠੀ ਕਰਦੇ ਸਨ। ਦੋਸ਼ੀਆਂ ਨੂੰ ਭਲੀ ਭਾਂਤ ਪਤਾ ਸੀ ਕਿ ਇਹ ਮੀਆਂ-ਬੀਵੀ ਇਕੱਲੇ ਹੀ ਘਰ ਵਿੱਚ ਰਹਿੰਦੇ ਹਨ ਅਤੇ ਇਹਨਾਂ ਦੀ ਔਲਾਦ ਨਹੀਂ ਹੈ। ਜੋ ਇਹਨਾਂ ਦੋਸ਼ੀਆਂ ਵੱਲੋਂ ਮੌਕਾ ਪਾ ਕੇ ਮੁਦੱਈ ਦੇ ਘਰ ਵਿੱਚ ਚੌਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।                         ਇਹ ਗੱਲ ਵਰਨਣਯੋਗ ਹੈ ਕਿ ਮੁਦੱਈ ਮੁਕੱਦਮਾਂ ਨੇ ਚੌਰੀ ਹੋਣ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੂੰ ਕੇਬਲ ਦੇ ਮਹੀਨਾਵਾਰ ਪੈਸੇ ਦਿੰਦੇ ਹੋਏ ਰੂਟੀਨ ਵਿੱਚ ਕਿਹਾ ਸੀ ਕਿ ਅਸੀਂ ਕੱਲ ਹੋਸਪਿਟਲ ਚੈਕ-ਅੱਪ ਲਈ ਜਾ ਰਹੇ ਹਾਂ।

Leave a Reply

Your email address will not be published. Required fields are marked *

Copyright © All rights reserved. | Newsphere by AF themes.