ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ  )

ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ (ਜ) ਸ਼੍ਰੀ ਹਿਤੇਸ਼ ਵੀਰ ਗੁਪਤਾ ਵੱਲੋਂ  ਦਿਸ਼ਾ ਕਲੱਸਟਰ ਫਿਰੋਜ਼ਪੁਰ ਅਧੀਨ ਚੱਲ ਰਹੇ ਐਚ.ਆਈ.ਵੀ/ਏਡਜ ਰੋਕਥਾਮ ਪ੍ਰੋਜੈਕਟਾਂ ਬਾਰੇ ਜਾਗਰੂਕ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਮੂਹ ਸੀਨੀਅਰ ਅਧਿਕਾਰੀਆਂ ਸਿਵਲ ਸਰਜਨ ਮੋਗਾ ਡਾ ਜਯੋਤੀ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਾਜੇਸ਼ ਮਿੱਤਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਅਸ਼ੋਕ ਸਿੰਗਲਾ, ਜ਼ਿਲ੍ਹਾ ਸਿਹਤ ਡਾ ਸੰਦੀਪ, ਸਮੂਹ ਐਸ ਐਮ ਓਜ, ਡੀਟੀਓ ਕਮ ਡੈਕੋ ਮੋਗਾ ਆਦਿ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਹਾਜ਼ਰ ਸਨ |

ਦਿਸ਼ਾ ਕਲੱਸਟਰ ਫਿਰੋਜ਼ਪੁਰ ਦੇ ਸੀ.ਪੀ.ਐਮ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਜਿਲੇ ਵਿਖੇ ਐਚ ਆਈ.ਵੀ ਰੋਕਥਾਮ ਲਈ ਦੋ ਟੀ.ਆਈ ਪ੍ਰੋਜੈਕਟ ਅਤੇ ਇੱਕ ਲਿੰਕ ਵਰਕਰ ਸਕੀਮ ਪ੍ਰੋਜੈਕਟ ਵੱਖ ਵੱਖ ਐਨਜੀਓ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ ਜਿਨਾਂ ਦਾ ਮੁੱਖ ਉਦੇਸ਼ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਕਰਨਾ ਹੈ| ਇਨਾ ਪ੍ਰੋਜੈਕਟਾਂ ਦੇ ਅੰਤਰਗਤ ਹਾਈ ਰਿਸਕ ਗਰੁੱਪ ਦੇ ਲੋਕਾਂ ਨੂੰ ਐਚ ਆਈ ਵੀ ਰੋਕਥਾਮ  ਨਾਲ ਸੰਬੰਧਿਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ| ਇਸ ਪ੍ਰੋਗਰਾਮ ਵਿੱਚ ਐਨ.ਜੀ.ਓ ਸੈਂਟਰਲ ਕਲੱਬ ਮੋਗਾ ਡੋਨ ਬੋਸਕੋ ਨਵਜੀਵਨ ਸੁਸਾਇਟੀ ਅਤੇ ਸਵੇਰਾ ਲਿੰਕ ਵਰਕਰ ਦੇ ਫੀਲਡ ਸਟਾਫ ਨੇ ਫੀਲਡ ਵਿੱਚ ਕੰਮ ਕਰਨ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ  ਨੂੰ ਜਾਣੂੰ ਕਰਵਾਇਆ|

ਸ਼੍ਰੀ ਹਿਤੇਸ਼ ਵੀਰ ਗੁਪਤਾ  ਨੇ ਜਲਦੀ ਤੋਂ ਜਲਦੀ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਕਰਕੇ ਅਤੇ ਇਹਨਾਂ ਐਨ.ਜੀ.ਓ. ਨੂੰ ਪੂਰਨ ਸਹਿਯੋਗ ਦੇਣ ਦੀ ਗੱਲਬਾਤ ਕਹੀ ਤਾਂ ਜੋ ਐਚ.ਆਈ.ਵੀ ਏਡਜ ਦੀ ਰੋਕਥਾਮ ਲਈ ਜੋ ਪ੍ਰੋਜੈਕਟ ਚਲਾਏ ਜਾ ਰਹੇ ਹਨ ਉਹ ਸਫਲਤਾ ਪੂਰਵਕ ਆਪਣੇ ਟੀਚੇ ਨੂੰ ਪ੍ਰਾਪਤ ਕਰਨ|

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin