ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਆਮਤੌਰ ‘ਤੇ ਗਰਮੀਆਂ ਦੇ ਮੌਸਮ ਵਿਚ ਪੀਣ ਦੇ ਪਾਣੀ ਦੀ ਕਮੀ ਹੋ ਜਾਂਦੀ ਹੈ। ਉਨ੍ਹਾਂ ਨੇ ਇਸ ਕਮੀ ਨੂੰ ਵੇਖਦੇ ਹੋਏ ਨਰਵਾਨਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਪਾਣੀ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਸਮੱਸਿਆ ਆਉਂਦੀ ਵੀ ਹੈ, ਤਾਂ ਖੁਦ ਅਧਿਕਾਰੀਆਂ ਨਾਲ ਮਿਲ ਕੇ ਸਮੱਸਿਆ ਦਾ ਹਲ ਕਰਨਗੇ।
ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਵੇਖਦੇ ਹੋਏ ਨਰਵਾਨਾ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਲੋਂੜੀਦੇ ਦਿਸ਼ਾ-ਨਿਦੇਸ਼ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰਿਆਣਾ ਵਿਚ ਨਹਿਰੀ ਪਾਣੀ ਰੋਕਣ ਦਾ ਫੈਸਲਾ ਕੀਤਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਗੈਰ-ਜ਼ਿੰਮੇਦਰਾਨਾ ਹੈ। ਇਸ ਮਸਲੇ ਵਿਚ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਗਾਤਾਰ ਨਜ਼ਰ ਬਣਾਏ ਹੋਏ ਹਨ ਅਤੇ ਜਲਦੀ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ। ਪਾਣੀ ਰੋਕਣ ਕਾਰਣ ਹਰਿਆਣਾ ਦੇ ਨਰਵਾਨਾ, ਬਰਵਾਲਾ, ਨਾਰਨੌਂਦ, ਹਾਂਸੀ, ਹਿਸਾਰ, ਭਿਵਾਨੀ ਸਮੇਤ ਕੁਝ ਸ਼ਹਿਰੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਮੁਸ਼ਕਲ ਆ ਸਕਦੀ ਹੈ, ਲੇਕਿਨ ਇਹ ਚਿੰਤਾ ਦਾ ਕਾਰਣ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਇਸ ‘ਤੇ ਪੂਰੀ ਗੰਭੀਰਤਾ ਨਾਲ ਲਗਿਆ ਹੋਇਆ ਹੈ ਅਤੇ ਲੋਕਾਂ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਦੇਸ਼ ਦਿੰਦੇ ਹੋਏ ਕਿਹਾ ਕਿ ਅਧਿਕਾਰੀ ਪਾਣੀ ਦਾ ਸੈਡਯੂਲ ਬਣਾ ਕੇ ਖੇਤਰ ਵਾਰ ਪਾਣੀ ਦੀ ਸਪਲਾਈ ਸਮੇਂ-ਸਮੇਂ ‘ਤੇ ਕਰਦੇ ਰਹਿਣ ਤਾਂ ਜੋ ਸ਼ਹਿਰ ਤੇ ਪਿੰਡਾਂ ਵਿਚ ਪਾਣੀ ਦੀ ਕਮੀ ਨਹੀਂ ਰਹੇ। ਇਸ ਸਬੰਧ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵੀ ਗੱਲ ਹੋ ਚੁੱਕੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ। ਪਾਣੀ ਦੀ ਸਮੱਸਿਆ ਦਾ ਹਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਰਜੀ ਤੌਰ ‘ਤੇ ਸਮੱਸਿਆ ਦੇ ਹਲ ਲਈ ਸਬੰਧਤ ਖੇਤਰਾਂ ਵਿਚ ਪਾਣੀ ਦੇ ਟੈਂਕਰ ਭੇਜਣ ਲਈ ਪਬਲਿਕ ਹੈਲਥ, ਪੰਚਾਇਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, 24 ਘੰਟੇ ਪਾਣੀ ਸਪਲਾਈ ਕਰਨ ਲਈ ਮੋਟਰਾਂ ਦਾ ਵੀ ਪ੍ਰਬੰਧ ਵੀ ਢਾਕਲ ਹੈਡ ‘ਤੇ ਕਰ ਦਿੱਤਾ ਜਾਵੇਗਾ, ਜਿਸ ਨਾਲ ਲਗਾਤਾਰ ਪਾਣੀ ਦੀ ਸਪਲਾਈ ਟੈਂਕ, ਟੈਂਕਰਾਂ ਤੇ ਪਾਇਪ ਵਿਚ ਵੀ ਰਹੇਗੀ। ਸਾਰੇ ਅਧਿਕਾਰੀਆਂ ਦੀ ਟੀਮ ਕੰਮ ਕਰ ਰਹੀ ਹੈ।
ਕਿਸੇ ਵੀ ਪੇਂਡੂ ਅਤੇ ਨਾਗਰਿਕਾਂ ਨੂੰ ਪਾਣੀ ਦੀ ਕਮੀ ਨਾਲ ਪ੍ਰੇਸ਼ਾਨ ਹੋਣ ਦੀ ਲੋਂੜ੍ਹ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੀਣ ਦੇ ਪਾਣੀ ਦੀ ਕਮੀ ਨੂੰ ਵੇਖਦੇ ਹੋਏ ਸੀਈਓ, ਜਿਲਾ ਪਰਿਸ਼ਦ, ਐਕਸ.ਈ.ਐਨ. ਇਰੀਗੇਸ਼ਨ, ਪਬਲਿਕ ਹੈਲਥ, ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਯੋਜਨਾ ਤਿਆਰ ਕਰ ਲਈ ਗਈ ਹੈ ਅਤੇ ਹਰੇਕ ਕਾਊਂਸਲਰ, ਨਗਰ ਪਰਿਸ਼ਦ ਦੇ ਸਾਰੇ ਅਧਿਕਾਰੀ ਅਤੇ ਉਨ੍ਹਾਂ ਦਾ ਖੁਦ ਦਾ ਪੂਰਾ ਅਮਲਾ ਵੀ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਛੁੱਟੀ ਨਹੀਂ ਲੇਵੇਗਾ ਅਤੇ ਨਾ ਹੀ ਕੋਈ ਲਾਹਪ੍ਰਵਾਹੀ ਸਹਿਣ ਕੀਤੀ ਜਾਵੇਗੀ। ਜਦੋਂ ਵੀ ਲੋਂੜ ਪਏਗੀ, ਸਾਰੇ ਅਧਿਕਾਰੀ ਮੌਜ਼ੂਦ ਰਹੇਗਾ।
ਕੈਬਿਨੇਟ ਮੰਤਰੀ ਕ੍ਰਿਸ਼ਣ ਲਾਲ ਬੇਦੀ ਨੇ ਖੇਤਰ ਦੇ ਆਮ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਰਮੀ ਦੇ ਮੌਸਮ ਵਿਚ ਪਾਣੀ ਦੀ
Leave a Reply