ਹਰਿਆਣਾ ਖ਼ਬਰਾਂ

ਜ਼ਿਲ੍ਹਾਵਸਨੀਕਾਂ ਨੂੰ ਨਸ਼ਾ ਮੁਕਤ ਹਰਿਆਣਾ ਦਾ ਸੰਦੇਸ਼ ਦੇ ਕੇ ਸਾਈਕਲੋਥਾਨ ਪਾਣੀਪਤ ਲਈ ਰਵਾਨਾ

ਵਿਦਿਆਰਥੀਆਂ ਨੂੰ ਸਭਿਆਚਾਰਕ ਪੋ੍ਰਗਰਾਮ ਨਾਲ ਦਿੱਤਾ ਜਾਗਰੂਕਤਾ ਦਾ ਸੰਦੇਸ਼

ਚੰਡੀਗੜ੍ਹ( ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਸਾਈਕਲੋਥਾਨ-2.0 ਦੋ ਦਿਨਾਂ ਤੋਂ ਸੋਨੀਪਤ ਤੋਂ ਹੁੰਦੀ ਹੋਈ ਅੱਜ ਪਾਣੀਪਤ ਲਈ ਰਵਾਨਾ ਹੋਈ।

ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਈਕਲੋਥਾਨ-2.0 ਜ਼ਿਲ੍ਹਾ ਸੋਨੀਪਤ ਦੇ ਗੰਨੌਰ ਵਿੱਚ ਆਮਜਨ ਨੇ ਨਿਘਾ ਸੁਆਗਤ ਕੀਤਾ। ਵਿਦਿਆਰਥੀਆਂ ਨੇ ਸਭਿਆਚਾਰਕ ਪੋ੍ਰਗਰਾਮ ਨਾਲ ਦਿੱਤਾ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਸਥਾਨਕ ਅਧਿਕਾਰੀਆਂ ਨੇ ਆਪ ਸਾਈਕਲ ਚਲਾ ਕੇ ਨਾਗਰੀਕਾਂ ਨੂੰ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ ਅਤੇ ਸਮਾਜ ਨੂੰ ਇਸ ਦਿਸ਼ਾ ਵਿੱਚ ਇਕੱਠੇ ਹੋਕੇ ਅੱਗੇ ਵੱਧਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸ਼ੁਰੂ ਕੀਤੀ ਗਈ ਸਾਈਕਲੋਥਾਨ 27 ਅਪ੍ਰੈਲ ਨੂੰ ਸਿਰਸਾ ਜ਼ਿਲ੍ਹੇ ਦੇ ਡਬਵਾਲੀ ਵਿੱਚ ਪੂਰੀ ਹੋਵੇਗੀ ਅਤੇ ਪੂਰੇ ਸੂਬੇ ਵਿੱਚ ਜਾਗਰੂਕਤਾ ਦਾ ਮਾਧਿਅਮ ਬਣੇਗੀ। ਉਨ੍ਹਾਂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਸਮਾਜ ਦੇ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਹੋਵੇਗਾ। ਨਸ਼ਾ ਮੁਕਤੀ ਦੀ ਸ਼ੁਰੂਆਤ ਸਾਨੂੰ  ਆਪਣੇ ਘਰ ਪਰਿਵਾਨ ਤੋਂ ਕਰਨੀ ਹੋਵੇਗੀ, ਤਾਂ ਹੀ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇਗਾ।

ਚੰਡੀਗੜ੍ਹ,(  ਜਸਟਿਸ ਨਿਊਜ਼ ) ਚੌਣ ਕਮੀਸ਼ਨ ਨੇ ਬਿਹਾਰ ਵਿੱਚ ਆਗਾਮੀ ਚੌਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੂਥ ਲੇਵਲ ਐਜੰਟਾਂ ਦਾ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਬਿਹਾਰ ਵਿੱਚ 10 ਮਾਨਤਾ ਪ੍ਰਾਪਤ ਰਾਜਨੀਤੀਕ ਪਾਰਟੀਆਂ ਨਾਲ ਜੁੜੇ ਲਗਭਗ 280 ਬੀਐਲ ਇੰਡੀਆ ਇੰਟਰਨੈਸ਼ਨਲ ਇੰਸੀਟੀਟਯੂਟ ਫਾਰ ਫੇਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਨਵੀਂ ਦਿੱਲੀ ਵਿੱਚ ਆਯੋਜਿਤ 2 ਦਿਨਾਂ ਦਾ ਟ੍ਰੇਨਿੰਗ ਪੋ੍ਰਗਰਾਮ ਵਿੱਚ ਭਾਗ ਲੈ ਰਹੇ ਹਨ।

ਕਮੀਸ਼ਨ ਦੇ ਇੱਕ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਚੌਣ ਕਮੀਸ਼ਨਰ ਸ੍ਰੀ ਗਿਆਨੇਸ਼ ਕੁਮਾਰ ਨੇ ਆਪਣੀ ਤਰ੍ਹਾਂ ਦੇ ਇਸ ਪਹਿਲੇ ਟ੍ਰੇਨਿੰਗ ਪੋ੍ਰਗਰਾਮ ਵਿੱਚ ਮੌਜੂਦ ਬੀਐਲਏ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਦੋਹਾਂ ਚੌਣ ਕਮੀਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵੀ ਮੌਜੂਦ ਰਹੇ। ਇਸ ਟ੍ਰੇਨਿੰਗ ਦੀ ਕਲਪਨਾ 4 ਮਾਰਚ,2025 ਨੂੰ ਆਯੋਜਿਤ ਮੁੱਖ ਚੌਣ ਅਧਿਕਾਰੀ ਕਾਨਫ੍ਰੈਂਸ ਦੌਰਾਨ ਕੀਤੀ ਗਈ ਸੀ। ਕਮੀਸ਼ਨ ਨੇ ਚੌਣ ਪ੍ਰਕਿਰਿਆਵਾਂ ਵਿੱਚ ਬੀਐਲਏ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਹ ਟ੍ਰੇਨਿੰਗ ਪੋ੍ਰਗਰਾਮ ਉਨ੍ਹਾਂ ਨੂੰ ਜਨ ਪ੍ਰਤੀਨਿੱਧਤਾ ਐਕਟ,1950 ਅਤੇ 1951, ਵੋਟਰ ਰਜਿਸ਼ਟ੍ਰੇਸ਼ਨ ਨਿਯਮ 1960, ਚੌਣ ਸੰਚਾਲਨ ਨਿਯਮ 1961 ਅਤੇ ਸਮੇਂ ਸਮੇਂ ‘ਤੇ ਚੌਣ ਕਮੀਸ਼ਨ ਦੇ ਜਾਰੀ ਕੀਤੇ ਗਏ ਮੈਨੁਅਲ, ਦਿਸ਼ਾ ਨਿਰਦੇਸ਼ ਅਤੇ ਨਿਰਦੇਸ਼ਾਂ ਵਿੱਚ ਲਿਖਿਤ ਆਪਣੀ ਜਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।

ਉਨ੍ਹਾਂ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਬੀਐਲਏ ਨੂੰ ਕਾਨੂੰਨੀ ਢਾਂਚੇ ਅਨੁਸਾਰ ਉਨ੍ਹਾਂ ਦੀ ਨਿਯੁਕਤੀ, ਭੂਮਿਕਾ ਅਤੇ ਜਿੰਮੇਦਾਰੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚੌਣ ਪ੍ਰਕਿਰਿਆਵਾਂ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਕਰਾਇਆ ਗਿਆ, ਜਿਸ ਵਿੱਚ ਵੋਟਰ ਲਿਸਟਾਂ ਦੀ ਤਿਆਰੀ, ਸੋਧ ਅਤੇ ਸਬੰਧਤ ਪ੍ਰਪੱਤਰ  ਅਤੇ ਸ਼ਿਡੂਲ ਸ਼ਾਮਲ ਹਨ।

          ਦੱਸ ਦੇਇਏ ਕਿ ਬੀਐਲਏ ਨੂੰ ਮਾਨਤਾ ਪ੍ਰਾਪਤ ਰਾਜਨੀਤੀਕ ਪਾਰਟੀ ਨਿਯੁਕਤ ਕਰਦੇ ਹਨ ਅਤੇ ਉਹ ਜਨਪ੍ਰਤੀਨਿੱਧਤਾ ਐਕਟ,1950 ਦੇ ਪ੍ਰਾਵਧਾਨਾਂ ਅਨੁਸਾਰ ਗਲਤੀ ਬਿਨਾਂ ਵੋਟਰ ਲਿਸਟ ਯਕੀਨੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹਨ। ਬੀਐਲਏ ਨੂੰ ਜਨਪ੍ਰਤੀਨਿੱਧਤਾ ਐਕਟ,1950 ਦੀ ਧਾਰਾ 24 ਏ ਅਤੇ 24 ਬੀ ਤਹਿਤ ਪਹਿਲੀ ਅਤੇ ਦੂਜੀ ਅਪੀਲ ਦੇ ਪ੍ਰਾਵਧਾਨ ਦਾ ਉਪਯੋਗ ਕਰਨਾ ਵੀ ਸਿਖਾਇਆ ਗਿਆ, ਜੇ ਉਹ ਪ੍ਰਕਾਸ਼ਿਤ ਅੰਤਮ ਵੋਟਰ ਲਿਸਟ ਨਾਲ ਅਸੰਤੁਸ਼ਟ ਹਨ।

ਕਰਨਾਲ ਵਿੱਚ ਓਵਰਲੋਡਿਡ ਦੋ ਵਾਹਨ ਕੀਤੇ ਗਏ ਜਬਤ

ਅਵੈਧ ਖਨਨ ਦੀ ਰੋਕਥਾਮ ਲਈ ਲਗਾਤਾਰ ਚੈਂਕਿੰਗ ਮੁਹਿੰਮ ਜਾਰੀ

ਚੰਡੀਗੜ੍ਹ,  (ਜਸਟਿਸ ਨਿਊਜ਼  )ਹਰਿਆਣਾ ਸਰਕਾਰ ਅਵੈਧ ਖਨਨ ਦੇ ਵਿਰੁੱਧ ਸਖਤ ਕਦਮ ਚੁੱਕ ਰਹੀ ਹੈ ਅਤੇ ਖਨਨ ਵਿਭਾਗ ਵੱਲੋਂ ਲਗਾਤਾਰ ਇਸ ‘ਤੇ ਨਜਰ ਬਣਾਏ ਹੋਏ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ. ਪਾਂਡੂਰੰਗ ਖੁਦ ਖਨਨ ਵਿਭਾਗ ਦੀ ਗਤੀਵਿਧੀਆਂ ‘ਤੇ ਮੋਨੀਟਰਿੰਗ ਕਰ ਰਹੇ ਹਨ।

          ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸੀ ਲੜੀ ਵਿੱਚ ਪਿਛਲੀ ਦਿਨ ਖਨਨ ਵਿਭਾਗ ਦੇ ਅਧਿਕਾਰੀਆਂ ਦੀ ਮਾਈਨਿੰਗ ਟੀਮ ਵੱਲੋਂ ਕਰਨਾਲ ਵਿੱਚ ਵਾਹਨਾਂ ਦੀ ਚੈ-ਕੰਗ ਕੀਤੀ ਗਈ। ਚੈਕਿੰਗ ਦੌਰਾਨ ਦੋ ਟਰੱਕਾਂ ਨੂੰ ਸਮਰੱਥਾ ਤੋਂ ਵੱਧ ਲੋਡਿੰਗ ਪਾਏ ਜਾਣ ‘ਤੇ ਜੀਪੀਐਸ ਫੋਟੋ ਲੈ ਕੇ ਖਨਨ ਵਿਭਾਗ ਵੱਲੋਂ ਸੀਜ਼ ਕੀਤਾ ਗਿਆ।

          ਉਨ੍ਹਾਂ ਨੇ ਦੱਸਿਆ ਕਿ ਅਵੈਧ ਖਨਨ ਦੀ ਰੋਕਥਾਮ ਨੂੰ ਲੈ ਕੇ ਜਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਸੁਚੇਤ ਹੈ ਅਤੇ ਅਜਿਹੇ ਲੋਕਾਂ ‘ਤੇ ਪੈਨੀ ਨਜਰ ਬਣਾਏ ਹੋਏ ਹਨ। ਜਿਲ੍ਹਾ ਵਿੱਚ ਅਵੈਧ ਖਨਨ ਕਿਸੇ ਵੀ ਸੂਰਤ ਵਿੱਚ ਸਹਿਨ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin