ਆਯੁਸ਼ਮਾਨ ਆਰੋਗਿਆ ਕੇਂਦਰ ਅਟਾਰੀ ਵਿਖੇ ਨੈਸ਼ਨਲ ਕੁਆਲਿਟੀ ਅਸੋਰਂਸ ਸਟੈਂਡਰਡ ਸਬੰਧੀ ਨੈਸ਼ਨਲ ਲੈਵਲ ਅਸੈਸਮੈਂਟ

ਰੂਪਨਗਰ, (ਪੱਤਰ ਪ੍ਰੇਰਕ  ) ਆਯੁਸ਼ਮਾਨ ਆਰੋਗਿਆ ਕੇਂਦਰ, ਅਟਾਰੀ ਵਿੱਚ ਨੈਸ਼ਨਲ ਕਵਾਲਟੀ ਅਸ਼ੋਰੈਂਸ ਸਟੈਂਡਰਡ ਦੇ ਤਹਿਤ ਰਾਸ਼ਟਰੀ ਪੱਧਰੀ ਅਸੈਸਮੈਂਟ 15 ਅਪ੍ਰੈਲ 2025 ਨੂੰ ਕੀਤੀ ਗਈ। ਇਹ ਅਸੈਸਮੈਂਟ ਕੇਂਦਰੀ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਸੁਨਿਸ਼ਚਤ ਕਰਨ ਦੇ ਉਦੇਸ਼ ਨਾਲ ਡਾ. ਜਹਾਂਗੀਰ ਅਹਿਮਦ ਡਾਰ ਅਤੇ ਮਿਸ ਸਥਿਆ ਕਰਾਂਤੀ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਵਰਚੁਅਲ ਤਰੀਕੇ ਨਾਲ ਕੀਤੀ ਗਈ। ਇਸ ਦੌਰਾਨ ਕੇਂਦਰ ਦੀਆਂ ਵਿਭਿੰਨ ਸੇਵਾਵਾਂ, ਸਫਾਈ, ਦਵਾਈ ਸਟੋਰ, ਰਿਕਾਰਡ ਰੱਖਣ ਅਤੇ ਰੋਗੀਆਂ ਨਾਲ ਵਿਹਾਰ ਆਦਿ ਨੂੰ ਧਿਆਨ ਨਾਲ ਜਾਂਚਿਆ ਗਿਆ।
ਇਸ ਅਸੈਸਮੈਂਟ ਦੀ ਸਫਲਤਾ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ, ਕਮਿਊਨਟੀ ਹੈਲਥ ਅਫਸਰ ਡਾ. ਸਵਾਤੀ ਗੌਤਮ, ਹੈਲਥ ਵਰਕਰ ਬ੍ਰਿਜ ਮੋਹਨ, ਜਸਵਿੰਦਰ ਕੌਰ, ਬਲਬੀਰ ਸਿੰਘ, ਅਤੇ ਆਸ਼ਾ ਵਰਕਰ ਕਰਮਜੀਤ, ਜੀਤ ਕੌਰ, ਮੰਜੀਤ ਕੌਰ, ਨਿਸ਼ਾ, ਪਰਵੀਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਡਾ. ਆਨੰਦ ਘਈ ਨੇ ਕਿਹਾ ਕਿ ਇਹ ਅਸੈਸਮੈਂਟ ਸਾਡੀ ਟੀਮ ਦੀ ਸਮਰਪਿਤ ਮੇਹਨਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ। ਅਸੀਂ ਆਯੁਸ਼ਮਾਨ ਆਰੋਗਿਆ ਕੇਂਦਰ ਨੂੰ ਗੁਣਵੱਤਾ ਦੀ ਨਵੀ ਉਚਾਈਆਂ ਤੱਕ ਲੈ ਕੇ ਜਾਣ ਲਈ ਦ੍ਰਿੜ਼ ਨਿਸ਼ਚਯੀ ਹਾਂ।
ਟੀਮ ਨੇ ਕੇਂਦਰ ਵਿੱਚ ਮੌਜੂਦ ਸਹੂਲਤਾਂ ਅਤੇ ਸਿਹਤਕਰਮੀਆਂ ਦੀ ਕਾਰਗੁਜ਼ਾਰੀ ਦੀ ਸਿਰਾਹਣਾ ਕੀਤੀ। ਆਯੁਸ਼ਮਾਨ ਅਰੋਗਿਆ ਕੇਂਦਰ ਅਟਾਰੀ ਵੱਲੋਂ ਭਵਿੱਖ ਵਿੱਚ ਵੀ ਇਸ ਪੱਧਰ ਦੀ ਗੁਣਵੱਤਾ ਨੂੰ ਬਣਾਈ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin