ਪੰਜਾਬ ਸਰਕਾਰ ਨੇ ਪ੍ਰਿੰਸੀਪਲਾਂ ਦਾ ਤਰੱਕੀ ਕੋਟਾ ਵਧਾ ਕੇ 500 ਪ੍ਰਿੰਸੀਪਲਾਂ ਦੀ ਨਿਯੁਕਤੀ ਲਈ ਰਾਹ ਪੱਧਰਾ ਕੀਤਾ- ਧਾਲੀਵਾਲ

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ,////////ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਪਿੰਡ ਚੱਕ ਸਿਕੰਦਰ ਅਤੇ ਨਵਾਂ ਪਿੰਡ ਵਿੱਚ ਸਕੂਲੀ ਇਮਾਰਤਾਂ ਦੇ ਉਦਘਾਟਨ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਪ੍ਰਿੰਸੀਪਲਾਂ ਦਾ ਤਰੱਕੀ ਕੋਟਾ 50 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਕਰ ਦਿੱਤਾ ਹੈ, ਜਿਸ ਨਾਲ ਘੱਟੋਂ ਘੱਟ 500 ਪ੍ਰਿੰਸੀਪਲਾਂ ਦੀ ਨਿਯੁਕਤੀ ਲਈ ਰਾਹ ਪੱਧਰਾ ਹੋ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਕੇਂਦਰ ਬਿੰਦੂ ਰਾਜ ਦੇ ਲੋਕਾਂ ਦੀ ਸਿਹਤ, ਸਿੱਖਿਆ ਤੇ ਆਰਥਿਕ ਤਰੱਕੀ ਹੈ ਅਤੇ ਅਸੀਂ ਇਸ ਲਈ ਕੰਮ ਕਰ ਰਹੇ ਹਾਂ।
  ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਸਕੂਲਾਂ ਨੂੰ ਪੈਸੇ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ, ਕਰੋੜਾਂ ਰੁਪਏ ਦੀਆਂ ਗਰਾਂਟਾਂ ਸਕੂਲਾਂ ਨੂੰ ਦਿੱਤੀਆਂ ਹਨ ਅਤੇ ਦਿੱਤੀਆਂ ਜਾ ਰਹੀਆਂ ਹਨ ਪਰ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖ਼ਾਲੀ ਚੱਲ ਰਹੀਆਂ ਸਨ, ਜੋ ਕਿ ਸਕੂਲ ਪ੍ਰਬੰਧ ਵਿੱਚ ਵੱਡੀ ਰੁਕਾਵਟ ਪੈਂਦਾ ਕਰਦੀਆਂ ਸਨ।   ਉਹਨਾਂ ਦੱਸਿਆ ਕਿ ਹੁਣ ਅਸੀਂ ਪ੍ਰਿੰਸੀਪਲਾਂ ਦੀ ਤਰੱਕੀ ਲਈ ਕੋਟਾ 50 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਕਰ ਦਿੱਤਾ ਹੈ, ਜਿਸ ਨਾਲ 500 ਪ੍ਰਿੰਸੀਪਲ ਹੋਰ ਸਕੂਲਾਂ ਵਿੱਚ ਛੇਤੀ ਪਹੁੰਚ ਜਾਣਗੇ।
       ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਕੂਲਾਂ ਅਤੇ ਹਸਪਤਾਲਾਂ ਦੇ ਵਿਸ਼ੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਝੌਤਾ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਜੇ ਸਾਡੇ ਲੋਕਾਂ ਦੀ ਸਿਹਤ ਚੰਗੀ ਹੈ ਅਤੇ ਸਿੱਖਿਆ ਦਾ ਪੱਧਰ ਵਧੀਆ ਹੈ ਤਾਂ ਉਸ ਪਰਿਵਾਰ ਨੂੰ , ਉਸ ਰਾਜ ਨੂੰ ਕੋਈ ਵੀ ਤਰੱਕੀ ਕਰਨ ਤੋਂ ਰੋਕ ਨਹੀਂ ਸਕਦਾ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਸਿੱਖਿਆ ਕੋਆਰਡੀਨੇਟ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਬੀ. ਪੀ.ਈ.ਓ ਦਲਜੀਤ ਸਿੰਘ, ਸੀ.ਐੱਚ.ਟੀ ਸਤਵਿੰਦਰ ਕੌਰ ਚੇਤਨਪੁਰਾ, ਸਰਪੰਚ ਮਲਕੀਤ ਸਿੰਘ ਨਵਾਂ ਪਿੰਡ, ਸਰਪੰਚ ਸੁਖਪ੍ਰੀਤ ਕੌਰ ਵਿਛੋਆ, ਐਮ.ਪੀ ਸਿੰਘ ਕਾਹਲੋ, ਨਿਰਵੈਰ ਸਿੰਘ ਢਿੱਲੋਂ, ਸਰਬਜੋਤ ਸਿੰਘ ਵਿਛੋਆ, ਚਰਨਜੀਤ ਸਿੰਘ ਵਿਛੋਆ, ਮੈਡਮ ਸਰਬਜੀਤ ਕੌਰ, ਮੈਡਮ ਨਵਦੀਪ ਕੌਰ

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin