August 17, 2026

Justice News

ਅਵਾਮ ਦੀ ਆਵਾਜ਼

“ਯੁੱਧ ਨਸ਼ਿਆ ਵਿਰੁੱਧ” ਨਸ਼ਿਆ ਖਿਲਾਫ਼ ਚੱਲ ਰਹੀ ਜੰਗ ਦੀ ਲੜੀ ‘ਚ ਸਪੈਸ਼ਲ ਡੀ.ਜੀ.ਪੀ ਵੱਲੋਂ ਕੇਂਦਰੀ ਜ਼ੇਲ੍ਹ ਵਿੱਖੇ ਅਚਨਚੇਤ ਕੀਤੇ ਜਾ ਰਹੇ ਸਰਚ ਅਭਿਆਨ ਦਾ ਲਿਆ ਜ਼ਾਇਜ਼ਾ

ਰਣਜੀਤ ਸਿੰਘ ਮਸੌਣ
 ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ ////////ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੋਰਵ ਯਾਦਵ ਦੀਆਂ ਹਦਾਇਤਾਂ ਤੇ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਨਸ਼ਾਂ ਤੱਸਕਰਾਂ ਨੂੰ ਨੱਥ ਪਾਊਣ ਲਈ ਚਲਾਇਆ “ਯੁੱਧ ਨਸ਼ਿਆਂ ਵਿਰੁੱਧ” ਜਿਸਤੇ ਤਹਿਤ ਅੱਜ ਮਿਤੀ 15-4-2025 ਨੂੰ ਕੇਂਦਰੀ ਜ਼ੇਲ੍ਹ ਫਤਾਹਪੁਰ, ਅੰਮ੍ਰਿਤਸਰ ਵਿੱਖੇ ਲੋਕਲ ਪੁਲਿਸ ਤੇ ਜ਼ੇਲ੍ਹ ਵਿਭਾਗ ਨਾਲ ਸਾਂਝੇ ਤੌਰ ਤੇ ਅਚਨਚੇਤ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਸ੍ਰੀਮਤੀ ਸ਼ਸ਼ੀ ਪ੍ਰਭਾ ਦੁਵੇਦੀ, ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ ਰੇਲਵੇ ਪੰਜਾਬ ਵੱਲੋਂ ਕੇਂਦਰੀ ਜ਼ੇਲ੍ਹ ਫਤਾਹਪੁਰ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਸਰਚ ਆਪ੍ਰੇਸ਼ਨ ਦਾ ਜਾਇਜ਼ਾ ਲਿਆ ਗਿਆ। ਇਸ ਸਮੇਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਅਤੇ ਜ਼ੇਲ੍ਹ ਮਹਿਕਮੇਂ ਦੇ ਅਧਿਕਾਰੀ ਹਾਜ਼ਰ ਸਨ।
ਉਹਨਾਂ ਕਿਹਾ ਕਿ ਜ਼ੇਲ੍ਹ ਵਿੱਚ ਬੰਦ ਬੰਦੀਆਂ/ਕ਼ੈਦੀਆਂ ਦੀਆਂ ਗਤੀਵਿਧੀਆਂ ਨੂੰ ਚੈਕ ਕਰਨ ਲਈ ਗਜ਼ਟਿਡ ਅਫ਼ਸਰ ਦੀ ਦੇਖ-ਰੇਖ ਹੇਠ ਕਰੀਬ 180 ਪੁਲਿਸ ਜਵਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਜ਼ੇਲ੍ਹ ਦੀਆਂ ਬੈਰਕਾਂ ਅਤੇ ਆਲੇ-ਦੁਆਲੇ ਦੇ ਏਰੀਆ ਦੀ ਬਹੁਤ ਹੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ ਅਤੇ ਜ਼ੇਲ੍ਹ ਦੇ ਬਾਹਰਵਾਰ ਬਾਊਡਰੀ ਵਾਲ ਦੇ ਆਸ-ਪਾਸ ਦੇ ਏਰੀਆਂ ਨੂੰ ਵੀ ਚੰਗੀ ਤਰ੍ਹਾ ਖੰਘਾਲਿਆਂ ਗਿਆ।
ਯੁੱਧ ਨਸ਼ਿਆਂ ਵਿਰੁੱਧ ਦਾ ਮਹੀਨਾਂ 1 ਮਾਰਚ 2025 ਤੋਂ ਅਗਾਜ਼ ਕੀਤਾ ਗਿਆ ਹੈ। ਜਿਸਦੇ ਨਤੀਜ਼ੇ ਵੱਜੋਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਤੇ ਸੀਆਈਏ ਸਟਾਫਾ ਵੱਲੋਂ ਮਿਤੀ 1-3-2025 ਤੋਂ 14-4-2025 ਤੱਕ ਐਨ.ਡੀ.ਪੀ.ਐਸ ਐਕਟ ਅਧੀਨ 177 ਮੁਕੱਦਮੇਂ ਦਰਜ਼ ਕਰਕੇ 340 ਨਸ਼ਾ ਤੱਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹੇਠ ਲਿਖੇ ਅਨੁਸਾਰ ਬ੍ਰਾਮਦਗੀਆਂ ਕੀਤੀਆਂ ਗਈਆਂ ਹਨ:-
1. ਹੈਰੋਇਨ:- 42 ਕਿੱਲੋ 700 ਗ੍ਰਾਮ
2. ਅਫੀਮ :- 2 ਕਿੱਲੋ 179 ਗ੍ਰਾਮ
3. ਨਸ਼ੀਲੇ ਕੈਪਸੂਲ/ਗੋਲੀਆਂ:- 5,513
4. ਡਰੱਗ ਮਨੀ:- 17 ਲੱਖ 15 ਹਜ਼ਾਰ 920/-ਰੁਪਏ
5. ਵਹੀਕਲਜ਼ :- 24
ਇਸਤੋਂ ਇਲਾਵਾ ਐਨ.ਡੀ.ਪੀ.ਐਸ ਐਕਟ ਦੇ ਕੇਸਾਂ ਵਿੱਚ ਲੋੜੀਂਦੇ 14 ਭਗੋੜੇ ਗ੍ਰਿਫ਼ਤਾਰ ਕੀਤੇ ਗਏ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.