(ਪ੍ਰੇਤ ਦਾ ਡੰਡਾ )

 (ਪ੍ਰੇਤ ਦਾ ਡੰਡਾ )
ਕਈ ਸਾਲ ਪਹਿਲਾਂ ਦੀ ਗੱਲ ਹੈ,ਮੇਰੇ ਸਕੂਲ ਦੇ ਨਾਲ ਲਗਦੇ ਦਫਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ) ਦਾ ਸੁਨੇਹਾ ਮਿਲਿਆ ਕਿ ਮੈਂ ਉਨਾਂ ਨੂੰ ਆ ਕੇ ਮਿਲਾਂ।ਉਨਾਂ ਦਾ ਸੁਨੇਹਾ ਮਿਲਦਿਆ ਹੀ, ਮੈਂ ਉਨਾਂ ਕੋਲ ਪਹੁੰਚਿਆ।ਉਨਾਂ ਆਪਣੇ ਕੋਲ ਬੈਠੇ ਵਿਅਕਤੀ ਬਾਰੇ ਦੱਸਿਆ ਕਿ ਇਹ ਖਨੌਰੀ ਕੋਲੋਂ ਆਇਆ ਹੈ ਤੇ ਤਰਕਸ਼ੀਲਾਂ ਨੂੰ ਮਿਲਣਾ ਚਾਹੁੰਦਾ ਹਾਂ।ਇਨ੍ਹਾਂ ਦੇ ਘਰ ਕੁੱਝ ਰਹੱਸਮਈ ਘਟਨਾਵਾਂ ਵਾਪਰ ਰਹੀਆਂ ਹਨ। ਮੈਂ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।ਉਸ ਨੇ ਕਿਹਾ ਕਿ ਕਈ ਦਿਨਾਂ ਤੋਂ ਸਾਡੇ ਘਰ ਭੂਤ—ਪ੍ਰੇਤ ਖੇਡਾਂ ਕਰ ਰਹੇ ਹਨ,ਉਹ ਸਾਡੇ ਜੀਆਂ ਦੀ ਪਿੱਠ ਉਤੇ ਡੰਡੇ ਮਾਰਦੇ ਨੇ ਤੇ ਰੱਸੀ ਤੇ ਟੰਗੇ ਕੱਪੜੇ ਸਾਡੀਆਂ ਅੱਖਾਂ ਸਾਹਮਣੇ ,ਆਪਣੇ ਆਪ ਉੱਡਣ ਲੱਗ ਜਾਂਦੇ ਹਨ।ਸਾਡੀਆਂ ਅੱਖਾਂ ਦੇ ਸਾਹਮਣੇ ਹੀ ,ਰਸੋਈ ਦੇ ਭਾਂਡੇ ਆਪਣੇ ਆਪ ਸੈਲਫਾਂ ਤੋਂ ਹੇਠਾਂ ਆ ਜਾਦੇ ਹਨ।ਕਈ ਗਹਿਣੇ ਵੀ ਗੁੰਮ ਹੋ ਚੁੱਕੇ ਹਨ।ਬਹੁ਼ਤ ਸਾਰੇ ਸਿਆਣਿਆਂ ਨੂੰ ਬੁਲਾ ਚੁੱਕੇ ਹਾਂ,ਕੋਈ ਕਹਿੰਦਾ ਕਿ ਤੁਹਾਡਾ ਵਡੇਰਾ ਕੁਲਟਿਆ ਹੈ,ਕੋਈ ਕਹਿੰਦਾ ਕਿ, ਘਰੇ ਪ੍ਰੇਤ ਆ ਵੜਿਆ ਹੈ। ਕੋਈ ਕੁੱਝ,ਕੋਈ ਕੁੱਝ ਆਖਦਾ ਹੈ।
ਪ੍ਰੇਤ ਨੂੰ ਕੱਢਣ ਲਈ ਉਨਾਂ  ਵਧੇਰੇ ਯਤਨ ਕੀਤੇ ਪਰ ਪ੍ਰੇਤ ਦੀ ਕਾਰਵਾਈ ਰੁੱਕ ਨਹੀਂ ਰਹੀ।ਸਾਨੂੰ ਇੱਕ—ਇੱਕ ਦਿਨ ਲੰਘਾਉਣਾ ਪਹਾੜ ਜਿੱਡਾ ਲੱਗ ਰਿਹਾ ਹੈ। ਮੈ਼ ਅੱਜ ਰਾਜਸਥਾਨ ਕਿਸੇ ਸਿਆਣੇ ਨੂੰ ਲੈਣ ਜਾ ਰਿਹਾ ਸੀ,ਰਸਤੇ ਵਿੱਚ ਪੈਟਰੋਲ ਮੁਕ ਗਿਆ।ਉਸ ਸਮੇਂ ਮੈਨੂੰ ਮੇਰਾ ਇਕ ਰਿਸ਼ਤੇਦਾਰ ਮਿਲਿਆ , ਉਸ ਨੇ ਮੇਰੀ ਘਬਰਾਹਟ/ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ।ਸਾਰੀ ਗੱਲ ਸੁਣਨ/ਪੁੱਛਣ ਤੋਂ ਬਾਅਦ ਉਨਾਂ ਨੇ ਮੈਨੂੰ ਇੱਕ ਵਾਰੀ ਤਰਕਸ਼ੀਲਾਂ ਕੋਲ ਜਾਣ ਦੀ ਸਲਾਹ ਦਿੱਤੀ ਹੈ।ਇਸ ਲਈ ਮੈਂ ਤੁਹਾਡੇ ਕੋਲ ਆਇਆ ਹਾਂ,ਸਾਡੀ ਪ੍ਰੇਸ਼ਾਨੀ ਦੂਰ ਕਰੋ।ਉਸ ਨੇ ਫਿਰ ਕਿਹਾ ,ਸਾਡੇ ਘਰ ਬਹੁਤ ਵੱਡਾ ਪ੍ਰੇਤ ਵੜ ਗਿਆ ਹੈ।ਉਸ ਨੂੰ ਕੱਢਣ ਲਈ ਤੁਸੀਂ ਆਪਣੇ ਬੰਦੇ ਬਾਹਰੋਂ ਮੰਗਵਾ ਲਵੋ,ਸਾਰਾ ਖਰਚਾ ਸਾਡਾ ਹੋਵੇਗਾ।ਮੈਂ ਕਿਹਾ ਕਿ ਕੱਲ ਨੂੰ ਅਸੀਂ ਤੁਹਾਡੇ ਘਰ ਆਵਾਂਗੇ ਅਤੇ ਪ੍ਰੇਤ ਫੜ ਲਿਆਵਾਂਗੇ। ਉਮੀਦ ਕਰਦੇ ਹਾਂ,ਸਾਡੇ ਜਾਣ ਮਗਰੋਂ ਤੁਹਾਡੇ ਘਰੇ ਵਾਪਰਨ ਵਾਲੀਆਂ ਰਹੱਸਮਈ ਘਟਨਾਵਾਂ ਬੰਦ ਹੋ ਜਾਣਗੀਆਂ, ਮੈਂ ਉਸਨੂੰ ਹੌਂਸਲਾ ਦਿੱਤਾ ਤੇ ਕਿਹਾ  ਸਭ ਠੀਕ ਹੋ ਜਾਵੇਗਾ। ਬਸ ਇਕ ਗੱਲ ਦਾ ਖਿਆਲ ਰੱਖਣਾ ਕਿ ਜਿਵੇਂ ਅਸੀਂ ਕਹਾਂਗੇ ,ੳਸੇ  ਤਰ੍ਹਾਂ ਸਾਡੀ ਗੱਲ ਮੰਨਣੀ ਪਵੇਗੀ।ਉਸ  ਕਿਹਾ ,” ਜੇ ਇਕ ਲੱਤ ਦੇ ਭਾਰ ਖੜਨ ਨੂੰ ਕਹੋਂਗੇ ,ਅਸੀ ਇਕ ਲੱਤ ਦੇ ਭਾਰ ਵੀ ਖੜਾਂਗੇ।”
ਦਿੱਤੇ ਸਮੇਂ ਮੁਤਾਬਕ ਹਰੀ ਸਿੰਘ ਤਰਕ,ਰਾਣਾ ਸਿੰਘ, ਮੇਰੇ (ਮਾਸਟਰ ਪਰਮਵੇਦ) ਸਮੇਤ  ਤਰਕਸ਼ੀਲ ਟੀਮ ਸਬੰਧਤ ਘਰੇ ਜਾ ਪਹੁੰਚੀ । ਘਰੇ ਸਹਿਮ ਭਰਿਆ ਮਹੌਲ ਸੀ।ਸਵੇਰੇ ਟਰੰਕ ਖੋਲ ਰਹੇ ਬਜ਼ੁਰਗ ਦੀ ਪਿੱਠ ਉੱਤੇ ਡੰਡਾ ਵੀ ਪਿਆ ਸੀ।  ਤਰਕਸ਼ੀਲ ਸਾਥੀਆਂ ਨੇ ਬਾਹਰ ਇਕੱਠੇ ਹੋਏ ਲੋਕਾਂ ਗੱਲ ਕਰਨੀ ਸੁਰੂ ਕਰ ਦਿੱਤੀ ।ਮੈਂ ,ਇਕੱਲੇ —ਇਕੱਲੇ ਪ੍ਰਵਾਰਿਕ ਮੈਬਰਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ।
ਥੋੜੇ ਸਮੇਂ ਵਿੱਚ ਹੀ ਮੈਂ ਘਟਨਾਵਾਂ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਕਰ ਲਈ।ਜਦੋਂ ਪ੍ਰਵਾਰ ਦੇ ਇਕੱਲੇ—ਇਕੱਲੇ ਮੈਂਬਰ ਤੋਂ ਘਟਨਾਵਾਂ ਬਾਰੇ ਪੁੱਛਿਆ ਤਾਂ ਇਕ ਤੋਂ ਬਿਨਾਂ ਸਾਰਿਆਂ ਨੇ ਕਿਹਾ ,
“ਕੱਪੜੇ ਤੇ ਭਾਂਡੇ ਡਿਗੇ ਦੇਖੇ ਨੇ ,ਸਾਡੀਆਂ ਅੱਖਾਂ ਸਾਹਮਣੇ ਆਪਣੇ —ਆਪ ਡਿੱਗਦੇ ਨਹੀਂ ਦੇਖੇ ।ਇੱਕ ਨੇ ਹੀ ਕਿਹਾ ,
” ਕੱਪੜੇ ਮੈਂ ਆਪਣੀਆਂ ਅੱਖਾਂ ਸਾਹਮਣੇ ਉੱਡਦੇ ਤੇ ਭਾਂਡੇ ਅੱਖਾਂ ਸਾਹਮਣੇ ਸੈਲਫਾਂ ਤੋਂ ਥੱਲੇ ਡਿੱਗਦੇ ਦੇਖੇ ਹਨ।”
ਮੈਂ ਉਸ ਨੂੰ ਕਿਹਾ ,”ਸਵੇਰੇ ਤੇਰੇ ਹੱਥ ਵਿੱਚ ਡੰਡਾ ਸੀ।”
 ਉਸ ਨੇ ਕਿਹਾ, ” ਉਹ ਤਾਂ ਪਸ਼ੂਆਂ ਨੂੰ ਪਾਣੀ ਪਿਲਾਉਣ ਸਮੇਂ ਸੀ।”
ਮੈਂ ਦੁਬਾਰਾ ਪੁਛਿਆ,” ਕੱਪੜੇ ਤੈਨੂੰ ਆਪਣੇ ਆਪ ਉੱਡਦੇ ਦਿਖੇ ਨੇ?”
ਉਸ ਨੇ ਕਿਹਾ,” ਹਾਂ ਜੀ, ਆਪਣੇ—ਆਪ ਉੱਡਦੇ ਦਿੱਸਦੇ ਨੇ।”
ਮੇਰੀ ਪਰਖ ਪੱਕੀ ਹੋ ਗਈ।ਮੈਂ ਅਗਲਾ ਸਵਾਲ ਕੀਤਾ,” ਤੂੰ ਇਹ ਕਿਊ਼ਂਂ ਕਰਦੀ ਐਂ?”
ਸਾਨੂੰ ਪਤਾ ਹੈ ਕਿ ਭੂਤ—ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ।ਇਹ ਸੁਣ ਕੇ ਉਹ ਇੱਕਦਮ ਘਬਰਾ ਗਈ,ਠਠੰਬਰ ਗਈ।ਮੈਂ ਉਸ ਨੂੰ ਹੌਂਸਲਾਂ ਦਿੰਦੇ ਹੋਏ ਕਿਹਾ ,” ਘਬਰਾਉਣ ਦੀ ਲੋੜ ਨਹੀਂ ,ਇਹ ਜੋ ਕੁੱਝ ਵੀ ਹੋ ਰਿਹਾ ਹੈ, ਇਹ ਸਭ ਕੁੱਝ ਤੇਰੇ ਰਾਹੀਂ ਚਾਹੇ,ਅਣਚਾਹੇ ,ਜਾਣੇ, ਅਣਜਾਣੇ ਹੋ ਰਿਹਾ ਹੈ।ਜੇ ਤੂੰ ਸੱਚ ਦੱਸ ਦੇਵੇਂਗੀ ਤਾਂ ਤੇਰਾ ਨਾਮ ਨਹੀਂ ਲਿਆ ਜਾਵੇਗਾ । ਸਾਨੂੰ ਪਤਾ ਹੈ ਤੂੰ ਕਿਸੇ ਸਮੱਸਿਆ/ ਪ੍ਰੇਸ਼ਾਨੀ/ਨਰਾਜ਼ਗੀ ਕਰਕੇ ਇਹ ਕਰ ਰਹੀਂ ਹੈਂ। ਸਾਡੀ ਤੇਰੀ ਜਾਂ ਕਿਸੇ ਪਰਿਵਾਰਕ ਮੈਂਬਰ ਨਾਲ ਜਾਣ- ਪਛਾਣ,  ਲਗਾਅ ਜਾਂ ਨਰਾਜ਼ਗੀ ਨਹੀਂ। ਸਾਡੀ ਤੇਰੇ ਨਾਲ ਹਮਦਰਦੀ ਹੈ ਤੇ ਰਹੇਗੀ ਵੀ।ਜੇ ਤੂੰ ਸੱਚ ਦੱਸ ਦੇਵੇਂਗੀ, ਤਾਂ ਤੇਰਾ ਨਾਮ ਕਦੇ ਵੀ ਕਿਸੇ ਕੋਲ ਵੀ ਨਹੀਂ ਦੱਸਿਆ ਜਾਵੇਗਾ।ਹੁਣ ਉਹ ਪੂਰੀ ਤਰ੍ਹਾਂ ਮੇਰੇ ਪ੍ਰਭਾਵ ਵੀ ਆ ਚੁੱਕੀ ਸੀ।”
ਸਾਰੀਆਂ ਘਟਨਾਵਾਂ ਕਰਨ ਦੀ ਗੱਲ ਮੰਨਦੇ ਹੋਏ ,ਉਸ ਨੇ ਕਿਹਾ ,”ਸਾਰਾ ਗੋਹਾ ਕੂੜਾ ਮੈਂ ਕਰਦੀ ਹਾਂ ,ਸਾਰੇ ਦੁਧਾਰੂ ਪਸ਼ੂਆਂ ਦੀ ਧਾਰ ਮੈਂ ਕਢਦੀ ਹਾਂ ,ਵੱਡੀ ਕੁੱਝ ਨਹੀਂ ਕਰਦੀ।ਖੇਤਾਂ ਵਿੱਚ ਮੇਰਾ ਘਰਵਾਲਾ ਮਿੱਟੀ ਨਾਲ ਮਿੱਟੀ ਹੁੰਦਾ ਹੈ ਪਰ ਸਾਡੀ ਘਰ ਵਿੱਚ ਕੋਈ ਪੁੱਛ ਨਹੀਂ ।ਮੇਰੀ ਸੱਸ ਆਏ ਸਾਲ ਸਾਰੀ ਕਮਾਈ ,ਆਪਣੀਆਂ ਕੁੜੀਆਂ ਨੂੰ ਲੁਟਾਈ ਜਾਂਦੀ ਹੈ,ਆਏ ਸਾਲ ਸੋਨੇ ਦੇ ਗਹਿਣੇ ਸਿਰਫ ਉਨਾਂ ਲਈ। ਹੁਣ ਸਿਆਣਿਆਂ ਕੋਲ ਭੱਜੇ ਫਿਰਦੇ ਨੇ, ਮੇਰੇ ਮਨ ਨੂੰ ਸ਼ਾਤੀ ਮਿਲ ਰਹੀ ਹੈ,ਠੰਢ ਪੈ ਰਹੀ ਹੈ।ਇਨਾਂ ਨੂੰ ਭੱਜੇ ਫਿਰਨ ਦਿਓ,ਲੁਟਾਉਣ ਦਿਓ ਪੈਸੇ, ਹੋਣ ਦਿਓ ਦੁਖੀ।”
ਉਸ ਦੀਆਂ ਬਹੁਤ ਸਾਰੀਆਂ ਨਰਾਜ਼ਗੀਆਂ ਸੁਣੀਆਂ ਤੇ ਬਹੁਤ ਸਾਰੀਆਂ ਗੱਲਾਂ ਉਸ ਨੂੰ ਸਮਝਾਈਆਂ ।ਨਨਾਣ — ਭਰਜਾਈ ਦੇ ਨਿੱਘੇ ਰਿਸ਼ਤੇ ਦੀ ਗੱਲ ਸਮਝਾਈ ।ਮੈਂ ਫਿਰ ਪੁੱਛਿਆ ਕਿ ਅੱਗੇ ਤੋਂ ਕੋਈ ਘਟਨਾ ਕਰੇਂਗੀ ? ਉਸ ਨੇ ਕਿਹਾ,”ਤੁਸੀਂ ਜਿਵੇਂ ਕਹੋਂਗੇ, ਸੋਡੀ ਹਰ ਗਲ ਮੰਨੂਗੀ, ਤੁਸੀਂ ਕਿਸੇ ਕੋਲ ਮੇਰਾ ਨਾਮ ਨਹੀਂ ਲੈਣਾ ।  ਗੁੰਮ ਹੋਈਆਂ ਟੁੰਮਾਂ ਦੀ ਵਾਪਸੀ ਦੀ ਗੱਲ ਵੀ ਨਾ ਕਰਿਓ।”
ਅਸੀਂ ਕਿਹਾ ,” ਸਾਡੀ ਤੇਰੇ ਨਾਲ ਪੂਰੀ ਹਮਦਰਦੀ ਹੈ ਪਰ ਅੱਗੇ ਤੋਂ ਕੋਈ ਗੜਬੜ ਨਹੀਂ ਕਰਨੀ।ਤੇਰੀਆਂ ਸਮੱਸਿਆਵਾਂ ਖਤਮ ਕਰਵਾਵਾਂਗੇ,ਘਟਨਾਵਾਂ ਦਾ ਤੇਰੇ ਨਾਲ ਸਬੰਧ ਨਹੀਂ ਜੋੜਿਆ ਜਾਵੇਗਾ। ਤੈਨੂੰ ਤੇ ਤੇਰੇ ਘਰਵਾਲੇ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਉਸ ਨੂੰ ਵਿਸ਼ਵਾਸ ਦਿਵਾਇਆ ਕਿ ਤੇਰਾ ਕੰਮ ਵੀ ਘਟਾਇਆ ਜਾਵੇਗਾ,ਆਮਦਨ ਬਰਾਬਰ ਮਿਲੇਗੀ,ਗਹਿਣੇ ਤੇ ਕੱਪੜੇ ਬਰਾਬਰ ਮਿਲਣਗੇ।”
ਪ੍ਰਵਾਰ ਦੇ ਇਕੱਲੇ—ਇਕੱਲੇ ਮੈਂਬਰ ਨਾਲ ਗੱਲ ਕਰਨ ਤੋਂ ਬਾਅਦ , ਅਸੀਂ ਆਪਸ ਵਿੱਚ ਬੈਠ ਕੇ ਪ੍ਰਵਾਰ ਦੇ ਸਮੂਹਕ ਮੈਬਰਾਂ ਨਾਲ ਗੱਲ ਕਰਨ ਦੇ ਨੁਕਤੇ ਸਾਂਝੇ ਕੀਤੇ ।ਪ੍ਰਵਾਰ ਦੇ ਸਾਰੇ ਮੈਬਰਾਂ ਨੂੰ ਇਕੱਠਾ ਕਰ ਕੇ
 ਕਿਹਾ ,” ਅੱਜ ਤੋਂ ਬਾਅਦ ਤੁਹਾਡੇ ਘਰੇ ਰੱਸੀਆਂ ਤੇ ਪਾਏ ਕੱਪੜੇ ਆਪਣੇ —ਆਪ ਨਹੀਂ ਉਡਣਗੇ ,ਨਾਂ ਹੀ ਭਾਂਡੇ ਸੈਲਫਾਂ ਤੋਂ ਆਪਣੇ ਆਪ ਡਿਗਣਗੇ ,ਕੋਈ ਪ੍ਰੇਤ ਪਿੱਠ ਤੇ ਡੰਡੇ ਨਹੀਂ ਮਾਰੇਗਾ।ਜੋ ਟੂੰਮਾਂ ਗੁੰਮ ਹੋ ਗਈਆਂ ,ਗੁੰਮ ਹੀ ਰਹਿਣ ਦਿਓ ,ਉਨਾਂ ਨੂੰ ਭੁੱਲ ਜਾਓ।ਅੱਗੇ ਤੋਂ ਚੀਜਾਂ ਗੁੰਮ ਨਹੀਂ ਹੋਣਗੀਆਂ । ਇਹ ਸਭ ਕੁੱਝ ਲਈ ਸਾਡੀਆਂ ਕੁੱਝ ਸ਼ਰਤਾਂ ਮੰਨਣੀਆਂ ਪੈਣਗੀਆਂ ।ਘਰ, ਪਸ਼ੂਆਂ ਅਤੇ ਖੇਤੀ ਦਾ ਕੰਮ ਸਾਰੇ ਮੈਬਰਾਂ ਨੇ ਰਲ ਮਿਲ ਕੇ ,ਬਰਾਬਰ ਕਰਨਾ ਹੈ।ਕਿਸੇ ਨੇ ਵਿਹਲੇ ਨਹੀਂ ਰਹਿਣਾ ।ਘਰ ਦੇ ਸਾਰੇ ਮੈਬਰਾਂ ਨੂੰ ਆਪੋ ਆਪਣੀ ਪਸੰਦ ਦੇ ਗਹਿਣੇ ਤੇ ਕੱਪੜੇ ਬਰਾਬਰ ਬਣਾ ਕੇ ਦੇਣੇ ਹਨ।ਕਿਸੇ ਵੀ ਮੈਂਬਰ ਨਾਲ ਪੱਖਪਾਤ ਨਹੀਂ ਕਰਨਾ।ਖੇਤੀ ਦੀ ਕਮਾਈ,ਘਰ ਵਿੱਚ ਪੱਕੇ ਤੌਰ ਤੇ ਰਹਿਣ ਵਾਲੇ ਮੈਂਬਰਾਂ ਲਈ ਹੀ ਖਰਚਣੀ ਹੈ।”
ਪ੍ਰਵਾਰ ਦੇ ਮੁਖੀ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ,ਸਾਡੀ ਪ੍ਰੇਸ਼ਾਨੀ ਦੂਰ ਹੋਣੀ ਚਾਹੀਦੀ ਹੈ।
“ਵਧੀਆ ਤੇ ਬਰਾਬਰੀ ਵਾਲੇ ਮਹੌਲ ਵਾਲੇ ਘਰ ਵਿਚੋਂ ਭੂਤ —ਪ੍ਰੇਤ ਰਫੂ ਚੱਕਰ ਹੋ ਜਾਂਦੇ ਹਨ।”
ਉਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਾਡੀਆਂ ਗੱਲਾਂ ਤੇ ਅਮਲ ਕਰੋ ,ਸੱਭ ਠੀਕ ਰਹੇਗਾ।ਰੱਸੀਆਂ ਤੋਂ ਕੱਪੜੇ ਉਡਾਉਣ ਵਾਲੇ ਤੇ ਡੰਡੇ ਮਾਰਨ ਵਾਲੇ ਪ੍ਰੇਤ ਦਾ ਸਫਾਇਆ ਕਰ ਕੇ ਅਤੇ ਘਰ ਦੇ ਸਹਿਮ ਭਰੇ ਡਰਾਉਣੇ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ,ਅਸੀਂ ਘਰ ਪਰਤ ਆਏ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin