ਰਾਸ਼ਨ ਡਿਪੂਆਂ ‘ਤੇ ਖ਼ਪਤਕਾਰਾਂ ਦੀ ਈ-ਕੇ.ਵਾਈ.ਸੀ. ਦਾ ਕੰਮ ਜਾਰੀ

ਲੁਧਿਆਣਾ (  ਜ. ਨ ,) – ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈਜ (ਡੀ.ਐਫ.ਐਸ.ਸੀ.) ਲੁਧਿਆਣਾ ਪੂਰਬੀ ਸ਼ਿਫਾਲੀ ਚੋਪੜਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ ਡਿਪੂਆਂ ‘ਤੇ ਦਰਜ਼ ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ. ਦਾ ਕੰਮ ਜਾਰੀ ਹੈ।

ਡੀ.ਐਫ.ਐਸ.ਸੀ. ਚੋਪੜਾ ਨੇ ਦੱਸਿਆ ਕਿ ਮੁੱਖ ਦਫ਼ਤਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ 31 ਮਾਰਚ, 2025 ਤੱਕ 100 ਫੀਸਦ ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ. ਮੁਕੰਮਲ ਕੀਤੀ ਜਾਣੀ ਹੈ ਅਤੇ ਹੁਣ ਤੱਕ 77.20 ਫੀਸਦ ਈ-ਕੇ.ਵਾਈ.ਸੀ. ਮੁਕੰਮਲ ਕਰ ਲਈ ਗਈ ਹੈ।

ਉਨ੍ਹਾਂ ਸਮੂਹ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਨੇੜਲੇ ਰਾਸ਼ਨ ਡਿਪੂਆਂ ‘ਤੇ ਜਾ ਕੇ ਆਪਣੀ ਅਤੇ ਕਾਰਡ ਵਿੱਚ ਦਰਜ਼ ਆਪਣੇ ਪਰਿਵਾਰ ਦੇ ਸਮੂਹ ਮੈਂਬਰਾਂ ਦੀ ਈ-ਕੇ.ਵਾਈ.ਸੀ. ਕਰਵਾਉਣੀ ਯਕੀਨ ਬਣਾਉਣ ਤਾਂ ਜੋ ਕੋਈ ਵੀ ਖ਼ਪਤਕਾਰ ਰਾਸ਼ਨ ਲੈਣ ਤੋਂ ਵਾਂਝਾ ਨਾ ਰਹਿ ਜਾਵੇ।

Leave a Reply

Your email address will not be published.


*