ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ //////ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ-1 ਅੰਮ੍ਰਿਤਸਰ ਸਮੇਤ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ ਅੰਮ੍ਰਿਤਸਰ ਦੇ ਇੰਸਪੈਕਟਰ ਸੁਰਮੇਲ ਸਿੰਘ ਤੇ ਪੁਲਿਸ ਟੀਮ ਵੱਲੋਂ ਕੱਟੜਾ ਜੈਮਲ ਸਿੰਘ, ਕੱਟੜਾ ਸ਼ੇਰ ਸਿੰਘ, ਗੁਰੂ ਬਜ਼ਾਰ, ਬਜ਼ਾਰ ਕਰਮੋ ਡਿਊੜੀ, ਟਾਹਲੀ ਸਾਹਿਬ ਬਜ਼ਾਰ, ਪ੍ਰਤਾਪ ਬਜ਼ਾਰ, ਸ਼ਾਸਤਰੀ ਮਾਰਕੀਟ ਆਦਿ ਬਜ਼ਾਰਾਂ ਵਿਖੇ ਪੈਟਰੋਲਿੰਗ ਕੀਤੀ ਗਈ ਅਤੇ ਸੁਰੱਖਿਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਰੁੱਖਿਆ ਦੇ ਮੱਦੇਨਜ਼ਰ ਚੈਕਿੰਗ ਦੌਰਾਨ ਕੱਪੜਾ ਵਪਾਰੀਆਂ ਦੇ ਪ੍ਰਧਾਨ ਗਿੰਨੀ ਭਾਟੀਆ ਤੇ ਹੋਰਾਂ ਨਾਲ ਬਜ਼ਾਰ ਵਿਖੇ ਮੀਟਿੰਗ ਕੀਤੀ ਗਈ ।
Leave a Reply