August 17, 2026

Justice News

ਅਵਾਮ ਦੀ ਆਵਾਜ਼

ਕਚਹਿਰੀ ਕੰਪਾਊਂਡ ਖੰਨਾ ਦੀ ਕੰਟੀਨ ਦੀ ਬੋਲੀ 10 ਮਾਰਚ ਨੂੰ

ਖੰਨਾ/ਲੁਧਿਆਣਾ ( ਜਸਟਿਸ ਨਿਊਜ਼  )  ਉਪ-ਮੰਡਲ ਮੈਜਿਸਟ੍ਰੇਟ ਖੰਨਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਚਹਿਰੀ ਕੰਪਾਊਂਡ ਖੰਨਾ ਦੀ ਕੰਟੀਨ ਦੀ ਬੋਲੀ 10 ਮਾਰਚ, 2025 ਨੂੰ ਕਰਵਾਈ ਜਾਵੇਗੀ। ਕੰਟੀਨ ਦਾ ਠੇਕਾ ਸਾਲ 2025-26 ਲਈ ਬੋਲੀ ਰਾਹੀਂ ਦਿੱਤਾ ਜਾਣਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕੰਟੀਨ ਦੀ ਬੋਲੀ ਸਵੇਰੇ 11 ਵਜੇ ਦਫਤਰ ਉੱਪ-ਮੰਡਲ ਮੈਜਿਸਟ੍ਰੇਟ, ਖੰਨਾ ਵਿਖੇ ਰੱਖੀ ਗਈ ਹੈ।

ਉਨ੍ਹਾਂ ਕਿਹਾ ਕਿ ਕੰਟੀਨ ਦੀ ਬੋਲੀ ਵਿੱਚ ਸਾਰਿਆਂ ਨੂੰ ਸਮੇਂ ਸਿਰ ਹਾਜ਼ਰ ਹੋਣਾ ਲਾਜ਼ਮੀ ਹੈ। ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 15 ਹਜ਼ਾਰ ਰੁਪਏ ਦਾ ਡਰਾਫਟ ਬਤੌਰ ਸਕਿਉਰਟੀ ਜਮਾਂ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ ‘ਤੇ ਜਮਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ ਲਗਾਤਾਰ ਮਹੀਨਾਵਾਰੀ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਮੌਕੇ ‘ਤੇ ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਟੀ ਰਕਮ ਜ਼ਬਤ ਕਰ ਲਈ ਜਾਵੇਗੀ।

ਕੰਟੀਨ ਲਈ ਸ਼ਰਤਾਂ :
1. ਬੋਲੀ ਦੇਣ ਵਾਲੇ ਕੋਲ ਤਹਿਸੀਲ ਖੰਨਾ ਵਿੱਚ ਚੱਲ ਅਚੱਲ ਜਾਇਦਾਦ ਹੋਣੀ ਜ਼ਰੂਰੀ ਹੈ, ਸਬੂਤ ਵਜੋਂ ਮੌਕੇ ‘ਤੇ ਉਹ ਰਜਿਸਟਰੀ ਜਾਂ ਨਕਲ ਜਮਾਂਬੰਦੀ ਪੇਸ਼ ਕਰੇਗਾ, ਇਸ ਤੋਂ ਇਲਾਵਾ ਬੈਂਕ ਅਕਾਊਂਟ ਦੀ ਕਾਪੀ ਅਤੇ ਆਧਾਰ ਕਾਰਡ ਵੀ ਸਬੂਤ ਵਜੋਂ ਪੇਸ਼ ਕਰੇਗਾ।
2. ਬੋਲੀਕਾਰ ਸਰਕਾਰ ਜਾਂ ਇਸ ਦਫਤਰ ਦਾ ਬਾਕੀਦਾਰ ਨਹੀਂ ਹੋਣਾ ਚਾਹੀਦਾ।
3. ਗ੍ਰਾਹਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।
4. ਕੰਟੀਨ ਵਿਖੇ ਖਾਣ-ਪੀਣ ਦੀ ਸਮੱਗਰੀ ਸੁੱਧ ਹੋਣੀ ਚਾਹੀਦੀ ਹੈ।
5. ਹਰ ਸ਼ਨੀਵਾਰ ਨੂੰ ਕੰਟੀਨ ਖੁੱਲੀ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.