August 17, 2026

Justice News

ਅਵਾਮ ਦੀ ਆਵਾਜ਼

ਦਿੱਲੀ ਤੋਂ ਚੌਰੀ ਕੀਤੀਆਂ 2 ਕਾਰਾਂ ਬ੍ਰਾਮਦ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਅਤੇ ਨਵਜੋਤ ਸਿੰਘ ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਨਿੰਦਰ ਪਾਲ ਸਿੰਘ ਏ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਰਾਜਮਹਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦਿੱਲੀ ਤੋਂ ਕਾਰਾਂ ਚੋਰੀਂ ਕਰਕੇ ਜਾਅਲ੍ਹੀ ਨੰਬਰ ਲੱਗਾ ਕੇ ਪ੍ਰਭਾਵ ਪਾਉਂਣ ਲਈ ਉਸ ਪਰ Govt of Punjab, Human Right COM. (PB), ਪੰਜਾਬ ਸਰਕਾਰ ਅਤੇ Advocate ਦੇ ਸਟਿੱਕਰ ਲਗਾ ਕੇ ਕਾਰਾਂ ਦੀ ਵਰਤੋਂ ਕਰਨ ਵਾਲੇ ਭੈਂਣ (ਐਡਵੋਕੇਟ) ਅਤੇ ਭਰਾ ਦਾ ਪਰਦਾਫਸ਼ ਕਰਦੇ ਹੋਏ, ਚੌਰੀ ਦੀਆਂ 2 ਕਾਰਾਂ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਸੀ.ਆਈ.ਏ ਸਟਾਫ਼-3 ਦੀ ਪੁਲਿਸ ਪਾਰਟੀ ਨੂੰ ਪੁਖ਼ਤਾ ਸੂਚਨਾਂ ਮਿਲੀ ਕਿ ਮੁਲਜ਼ਮ ਮਨਜੀਤ ਸਿੰਘ ਜੋ ਇਸ ਵਕਤ ਸ੍ਰੀ ਗੋਇੰਦਵਾਲ ਸਾਹਿਬ ਜ਼ੇਲ੍ਹ ਵਿੱਚ ਬੰਦ ਹੈ, ਨੇ ਇੱਕ ਬਲੈਨੋ ਕਾਰ ਰੰਗ ਗਰੇਅ, ਜਿਸ ਪਰ ਨੰਬਰ CH01-CG-2575 ਦੀ ਜਾਅਲ੍ਹੀ ਨੰਬਰ ਪਲੇਟ ਲਗਾਈ ਹੋਈ ਹੈ, ਜਿਸ ਦਾ ਅਸਲ ਨੰਬਰ DL10CP-5186 ਹੈ, ਜੋ ਇਹ ਕਾਰ ਮਨਜੀਤ ਸਿੰਘ ਨੇ ਦਿੱਲੀ ਤੋਂ ਚੋਰੀਂ ਕੀਤੀ ਸੀ ਕਾਰ ਆਪਣੀ ਭੈਣ ਸਿਮਰਨਜੀਤ ਕੌਰ ਦੇ ਘਰ ਵਿੱਚ ਲਗਾਈ ਹੈ ਤੇ ਉਸਦੀ ਭੈਣ ਨੂੰ ਵੀ ਪਤਾ ਹੈ ਕਿ ਇਹ ਕਾਰ ਬਲੈਨੋ ਚੋਰੀਂ ਦੀ ਹੈ। ਇਸਤੋਂ ਇਲਾਵਾ ਮਨਜੀਤ ਸਿੰਘ ਨੇ ਹੋਰਾਂ ਨਾਲ ਮਿਲ ਕੇ ਇੱਕ ਕਾਰ KIA ਕੰਪਨੀ ਰੰਗ ਕਾਲਾ ਜੋ ਦਿੱਲੀ ਤੋਂ ਚੌਰੀ ਕੀਤੀ ਸੀ।
ਪੁਲਿਸ ਪਾਰਟੀ ਵੱਲੋਂ ਤੇਜ਼ੀ ਨਾਲ ਜਾਂਚ ਕਰਦੇ ਹੋਏ ਦਿੱਲੀ ਤੋਂ ਚੌਰੀ ਕੀਤੀ ਕਾਰ ਬਲੈਨੋ ਰੰਗ ਗਰੇਅ ਨੂੰ ਸਿਮਰਨਜੀਤ ਕੌਰ ਘਰ ਦੇ ਬਾਹਰੋਂ ਅੰਤਰਯਾਮੀ ਕਲੋਨੀ ਅੰਮ੍ਰਿਤਸਰ ਤੋਂ ਬ੍ਰਾਮਦ ਕੀਤੀ ਗਈ। ਜਿਸਤੇ ਇਹ ਗੱਲ ਸਾਹਮਣੇ ਆਈ ਕਿ ਇਹ ਬਲੈਨੋ ਕਾਰ ਸਿਮਰਨਜੀਤ ਕੌਰ ਜੋ ਪੇਸ਼ੇ ਵਜੋਂ ਵਕੀਲ ਹੈ ਅਤੇ ਜਿਸਨੂੰ ਪਤਾ ਸੀ ਕੀ ਇਹ ਚੌਰੀ ਦੀ ਕਾਰ ਹੈ, ਨੂੰ ਵਰਤਦੀ ਹੈ ਤੇ ਪ੍ਰਭਾਵ ਪਾਉਂਣ ਲਈ ਇਸਨੇ ਬਲੈਨੋ ਕਾਰ ਰੰਗ ਗਰੇਅ ਪਰ ਜਾਅਲੀ ਨੰਬਰ CH01-CG-2575 ਦੀ ਨੰਬਰ ਪਲੇਟ ਅਤੇ ਫ਼ਰੰਟ ਸ਼ੀਸ਼ੇ ਤੇ ਬੈਕ ਸ਼ੀਸ਼ੇ ਤੇ Govt of Punjab, Human Right COM. (PB) ਅਤੇ ਬੋਨਟ ਤੇ ਪੰਜਾਬ ਸਰਕਾਰ ਅਤੇ ਪਿੱਛਲੇ ਸ਼ੀਸ਼ੇ ਤੇ Advocate ਦੇ ਸਟਿੱਕਰ ਲਗਾਏ ਹੋਏ ਹਨ।
ਮੁਕੱਦਮਾਂ ਵਿੱਚ ਦੂਸਰੇ ਮੁਲਜ਼ਮ ਮਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਅੰਤਰਯਾਮੀ ਕਲੋਨੀ, ਅੰਮ੍ਰਿਤਸਰ ਜੋ ਕਿ ਸਿਮਰਨਜੀਤ ਕੌਰ ਦਾ ਭਰਾ ਹੈ, ਸ੍ਰੀ ਗੋਇੰਦਵਾਲ ਸਾਹਿਬ ਵਿੱਚ ਮੁਕੱਦਮਾਂ ਨੰਬਰ 336/23 ਜੁਰਮ 420, 467, 468, 471 ਭ:ਦ:, ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ ਦੇ ਸਬੰਧ ਵਿੱਚ ਬੰਦ ਹੈ, ਨੂੰ ਪ੍ਰੋਡੰਕਸ਼ਨ ਵਾਰੰਟ ਤੇ ਲਿਆਂਦਾ ਗਿਆ ਤੇ ਇਸਦੀ ਪੁੱਛਗਿੱਛ ਕਰਨ ਤੇ ਇਸਦੇ ਇਕਸ਼ਾਫ ਤੇ ਇਸਦੀ ਭੈਣ ਸਿਮਨਜੀਤ ਕੌਰ ਦੇ ਘਰ ਵਿੱਚੋਂ ਪ੍ਰੀਤਮ ਇਨਕਲੇਵ, ਜੀ.ਟੀ ਰੋਡ ਬਾਈਪਾਸ, ਅੰਮ੍ਰਿਤਸਰ ਤੋਂ ਚੌਰੀ ਦੀ ਕਾਰ KIA ਸੈਲਟਸ ਬ੍ਰਾਮਦ ਕੀਤੀ ਗਈ ਤੇ ਜਿਸਦੇ ਫਰੰਟ ਸ਼ੀਸ਼ੇ ਪਰ ਐਡਵੋਕੇਟ ਦਾ ਸਟਿੱਕਰ  ਲੱਗਾ ਹੋਇਆ ਪਾਇਆ ਗਿਆ। ਇਹਨਾਂ ਭੈਣ ਭਰਾ ਦੇ ਖਿਲਾਫ਼ ਮੁਕੱਦਮਾਂ ਨੰਬਰ 18 ਮਿਤੀ 25-2-2025 ਜ਼ੁਰਮ 303(2),317(2),341(2),61(2) ਬੀ.ਐਨ.ਐਸ ਥਾਣਾ ਕੰਟੋਨਮੈਂਟ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਿੱਚ ਦਿੱਲੀ ਵਿੱਖੇ ਮੁਕੱਦਮੇਂ ਦਰਜ਼ ਹਨ
ਬ੍ਰਾਮਦ ਉਕਤ ਦੋਵਾਂ ਕਾਰਾਂ ਦੇ ਚੌਰੀ ਹੋਣ ਸਬੰਧੀ ਦਿੱਲੀ ਦੇ ਥਾਣਾ ਤਿਲਕ ਮਾਰਗ ਵਿੱਖੇ 2 ਵੱਖ-ਵੱਖ ਮੁਕੱਦਮੇਂ ਅਕਤੂਬਰ ਮਹੀਨੇ-2023 ਨੂੰ ਦਰਜ਼ ਰਜਿਸਟਰ ਹਨ।
 ਪਹਿਲਾਂ ਦਰਜ਼ ਮੁਕੱਦਮੇ:- 
ਮਨਜੀਤ ਸਿੰਘ ਦੇ ਖਿਲਾਫ਼ ਪਹਿਲਾਂ ਵੀ 9 ਮੁਕੱਦਮੇਂ ਧੋਖਾਧੜੀ, ਟਰੈਵਲ ਏਜੰਟ/ਇਮੀਗ੍ਰੇਸ਼ਨ ਧੋਖਾਧੜੀ ਤੇ ਵਹੀਕਲ ਚੋਰੀ ਦੇ ਦਿੱਲੀ, ਅੰਮ੍ਰਿਤਸਰ ਸਿਟੀ ਤੇ ਅੰਮ੍ਰਿਤਸਰ ਦਿਹਾਤੀ ਵਿੱਖੇ ਦਰਜ਼ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.