ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਵਿਖੇ ਆਊਟ ਸੋਰਸ ਸਿਹਤ ਕਾਮਿਆਂ ਦੀ ਜਥੇਬੰਦੀ ਦੀ ਹੋਈ ਚੋਣ 

ਬਠਿੰਡਾ  (ਹਰਮੀਤ ਸਿਵੀਆਂ)

ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਵਿਖੇ ਸਿਹਤ ਵਿਭਾਗ ਵਿੱਚ ਕੰਮ ਵੱਖ ਵੱਖ ਕੈਟਾਗਰੀਆਂ ਵਿੱਚ ਕੰਮ ਕਰਨ ਵਾਲੇ ਆਊਟ ਸੋਰਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਲੈਕੇ ਭਰਵੀਂ ਮੀਟਿੰਗ ਹੋਈ, ਚੇਤੇ ਰੱਖਣ ਯੋਗ ਹੈ ਕਿ ਸਿਹਤ ਵਿਭਾਗ ਵਿੱਚ ਲਗਭਗ ਕੁੱਲ ਮੁਲਾਜ਼ਮਾਂ ਦਾ ਅੱਧਾ ਹਿੱਸਾ ਆਊਟ ਸੋਰਸ ਕਾਮਿਆਂ ਦੇ ਤੌਰ ਤੇ ਕੰਮ ਕਰ ਰਿਹਾ ਹੈ ਜਿਹੜੇ ਕਿ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਮੇ ਲਗਭਗ 15-20 ਸਾਲਾਂ ਤੋਂ ਕੰਮ ਕਰਦੇ ਹਨ, ਉਹਨਾਂ ਕਾਮਿਆਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਰੈਗੂਲਰ ਕਰਨ ਸਬੰਧੀ ਕੋਈ ਵੀ ਨੀਤੀ ਪਾਲਿਸੀ ਨਹੀਂ ਬਣਾਈ ਗਈ।ਇਹਨਾਂ ਕਾਮਿਆਂ ਦੀ ਕੰਪਨੀਆਂ ਦੁਆਰਾ ਵੱਖ ਵੱਖ ਤਰੀਕੇ ਨਾਲ ਲੁੱਟ ਘਸੁੱਟ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹਨਾਂ ਆਊਟ ਸੋਰਸ ਕਾਮਿਆਂ ਵਿੱਚ ਹੁਣ ਵੱਡੀ ਪੱਧਰ ਤੇ ਰੋਸ ਜਾਗਣਾ ਸ਼ੁਰੂ ਹੋਇਆ ਹੈ, ਜਿਸ ਕਰਕੇ ਉਹਨਾਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਵੱਡੀ ਪੱਧਰ ਤੇ ਲਾਮਬੰਦੀ ਸ਼ੁਰੂ ਕਰਕੇ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ ਹੈ।
ਜਿਸ ਵਿੱਚ  ਗੁਰਜਿੰਦਰ ਸਿੰਘ ਰਾਮਪੁਰਾ ਨੂੰ ਜ਼ਿਲ੍ਹਾ ਪ੍ਰਧਾਨ, ਜਗਮੀਤ ਸਿੰਘ ਬਠਿੰਡਾ ਜ਼ਿਲ੍ਹਾ ਜਰਨਲ ਸਕੱਤਰ, ਸੁਖਦੀਪ ਸਿੰਘ ਅਤੇ ਦਿਲਬਾਗ ਸਿੰਘ ਮੀਤ ਪ੍ਰਧਾਨ ਅਡਵਾਂਸ ਕੈਂਸਰ ਹਸਪਤਾਲ ਬਠਿੰਡਾ, ਖਜ਼ਾਨਚੀ ਵੀਰਪਾਲ ਕੌਰ ਸਟਾਫ ਨਰਸ ਬਠਿੰਡਾ, ਜਤਿੰਦਰ ਸਿੰਘ ਬਠਿੰਡਾ ਸੀਨੀਅਰ ਮੀਤ ਪ੍ਰਧਾਨ , ਸੁਨੀਲ ਧੀਰ  ਅਤੇ ਮਨਦੀਪ ਸ਼ਰਮਾ ਪ੍ਰੈਸ ਸਕੱਤਰ, ਹੇਮਲਤਾ ਅਤੇ ਸੁਖਪਾਲ ਸਿੰਘ ਸੰਪਾਦਕ, ਲਵਪ੍ਰੀਤ ਖਾਨ ਪ੍ਰਿਤਪਾਲ ਕੌਰ ਆਰਗੇ ਨਾਈਜਰ, ਰਣਦੀਪ ਕੌਰ ਅਤੇ ਵਿੱਕੀ ਸਿੰਘ ਦਫ਼ਤਰ ਸਕੱਤਰ, ਬਲਵਿੰਦਰ ਸਿੰਘ ਪੀ ਐਸ ਏ ਤਲਵੰਡੀ ਸਾਬੋ, ਮਨਿੰਦਰ ਸਿੰਘ ਵਾਲੀਆ ਅਤੇ ਗੁਰਿੰਦਰ ਸਿੰਘ ਵਿੱਕੀ ਮੁੱਖ ਸਲਾਹਕਾਰ, ਪੂਜਾ, ਜਗਮੇਲ ਅਤੇ ਮਨਪ੍ਰੀਤ ਸਿੰਘ ਪੀ.ਐੱਸ.ਏ, ਸਲਾਹਕਾਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਚਰਨਜੀਤ ਕੌਰ, ਜੋਗਿੰਦਰ ਸਿੰਘ, ਅਮਨਦੀਪ ਸਿੰਘ, ਰਜਨੀ ਬਾਲਾ, ਰਮਨਪ੍ਰੀਤ ਕੌਰ, ਮਨਜੀਤ ਕੌਰ, ਜਸਵਿੰਦਰ ਸਿੰਘ ਅਤੇ ਰਵੀ ਆਦਿ ਸ਼ਾਮਿਲ ਸਨ। ਅੱਜ ਦੀ ਇਸ ਮੀਟਿੰਗ ਵਿੱਚ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਿਗਿਆਨਿਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੀ ਚੋਣ ਕਰਕੇ ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮ ਜਥੇਬੰਦੀ ਦਾ ਗਠਨ ਕਰਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ।

Leave a Reply

Your email address will not be published.


*