ਪ੍ਰਸ਼ਾਸ਼ਨ ਵੱਲੋਂ ਮਹਿਲਾ ਕੇਂਦਰੀ ਜੇਲ੍ਹ ‘ਚ ਕਿੱਟ ਵੰਡ ਸਮਾਰੋਹ ਆਯੋਜਿਤ

ਲੁਧਿਆਣਾ(ਜਸਟਿਸ ਨਿਊਜ਼   ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਮੁੱਖ ਮੰਤਰੀ ਦੇ ਫੀਲਡ ਅਫ਼ਸਰ ਕ੍ਰਿਤਿਕਾ ਗੋਇਲ ਵੱਲੋਂ ਮਹਿਲਾ ਕੇਂਦਰੀ ਜੇਲ ਦਾ ਦੌਰਾ ਕਰਦਿਆਂ ਕਿੱਟਾਂ ਵੰਡੀਆਂ ਗਈਆਂ।

ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡਾਇਰੈਕਟਰ ਅਮ੍ਰਿਤ ਸਿੰਘ ਆਈ.ਏ.ਐਸ., ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ ਆਈ.ਏ.ਐਸ. ਅਤੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਅਮਰਜੀਤ ਬੈਂਸ ਪੀ.ਸੀ.ਐਸ. ਵੱਲੋਂ ਜਾਰੀ ਹੁਕਮਾਂ ਹੇਠ ਚੱਲ ਰਹੇ ਪ੍ਰੋਗਰਾਮ ਸਕੰਲਪ ਸਕੀਮ ਅਧੀਨ ਮਹਿਲਾ ਕੇਂਦਰੀ ਜੇਲ ਵਿਖੇ ਕਿੱਟ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਮੁੱਖ ਮੰਤਰੀ ਦੇ ਫੀਲਡ ਅਫ਼ਸਰ ਕ੍ਰਿਤਿਕਾ ਗੋਇਲ ਵੱਲੋਂ ਮਹਿਲਾ ਕੇਂਦਰੀ ਜੇਲ ਦਾ ਦੌਰਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾ ਕੈਦੀ ਸਿਲਾਈ ਦਾ ਕੋਰਸ ਜ਼ਰੂਰ ਕਰਨ ਤਾਂ ਜੋ ਆਪਣੀ ਸਜਾ ਪੂਰੀ ਕਰਨ ਉਪਰੰਤ ਉਹ ਸਵੈ-ਰੋਜ਼ਗਾਰ ਸਥਾਪਿਤ ਕਰ ਸਕਣ। ਉਨ੍ਹਾਂ ਸਪੱਸ਼ਟ ਕੀਤਾ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਮਹਿਲਾ ਕੈਦੀਆਂ ਨੂੰ ਹੁਨਰਮੰਦ ਬਣਾਉਣਾ ਹੈ। ਉਨ੍ਹਾਂ ਮਹਿਲਾ ਕੈਦੀਆਂ ਨੂੰ ਸੁਧਾਰ ਘਰ ਤੋਂ ਬਾਹਰ ਜਾਣ ਉਪਰੰਤ, ਸੈਲਫ ਹੈਲਪ ਗਰੁੱਪ ਰਾਹੀਂ ਆਪਣਾ ਰੋਜ਼ਗਾਰ ਸਥਾਪਿਤ ਕਰਦਿਆਂ ਮਹਿਲਾ ਸਸ਼ਕਤੀਕਰਣ ਦਾ ਹਿੱਸਾ ਬਣਨ ਲਈ ਵੀ ਪ੍ਰੇਰਿਤ ਕੀਤਾ।

ਇਸ ਮੋਕੇ ਜ਼ਿਲ੍ਹਾ ਰੋਜਗਾਰ ਅਤੇ ਹੁਨਰ ਸਿਖਲਾਈ ਅਫਸਰ ਜੀਵਨਦੀਪ ਸਿੰਘ, ਡੀ.ਡੀ.ਐਫ. ਅੰਬਰ ਬੰਧੋਪਾਧਿਆਏ, ਮੈਨੇਜਰ ਪ੍ਰਿੰਸ ਕੁਮਾਰ, ਕਰੀਅਰ ਕੌਂਸਲਰ ਅਨੁਜ ਦੱਤਾ, ਟ੍ਰੇਨਿੰਗ ਪਾਰਟਨਰ ਲਾਰਡ ਗਨੇਸ਼ਾ ਵੱਲੋਂ ਗੁਰਿੰਦਰਜੀਤ ਸਿੰਘ ਅਤੇ ਜੇਲ੍ਹ ਸੁਪਰਡੈਂਟ ਜਸਪਾਲ ਖਹਿਰਾ ਵੀ ਉਚੇਚੇ ਤੌਰ ‘ਤੇ ਮੌਜੂਦ ਰਹੇ।

Leave a Reply

Your email address will not be published.


*