Haryana News

ਚੰਡੀਗੜ੍ਹ, 3 ਜਨਵਰੀ – ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਨੌਜੁਆਨ ਉਹ ਸ਼ਕਤੀ ਹੈ, ਜੋ ਦੇਸ਼ ਦੇ ਮੌਜੂਦਾ, ਭਵਿੱਖ ਅਤੇ ਇਤਿਹਾਸ ਨੂੰ ਬਦਲਣ ਅਤੇ ਰਚਨ ਦੀ ਤਾਕਤ ਰੱਖਦੀ ਹੈ। ਚਾਹੇ ਖੇਡ ਦਾ ਮੈਦਾਨ ਹੋਵੇ ਜਾਂ ਸਿਖਿਆ ਦਾ ਖੇਤਰ ਹੋਵੇ, ਹਰਿਆਣਾ ਦੇ ਨੌਜੁਆਨਾਂ ਨੇ ਹਰ ਥਾਂ ਇਕ ਵੱਖ ਮੁਕਾਮ ਹਾਸਲ ਕੀਤਾ ਹੈ। ਖੇਡਾਂ ਵਿਚ ਓਲੰਪਿਕ, ਪੈਰਾਲੰਪਿਕ, ਕਾਮਨਵੈਲਥ ਕੋਈ ਵੀ ਮੈਦਾਨ ਹੋਵੇ, ਸੂਬੇ ਦੇ ਖਿਡਾਰੀਆਂ ਨੇ ਹਰ ਸਥਾਨ ‘ਤੇ ਮੈਡਲ ਦੀ ਬੌਚਾਰ ਕੀਤੀ ਹੈ।

          ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਸ਼ੁਕਰਵਾਰ ਨੂੰ ਪਲਵਲ ਦੇ ਦੁਧੌਲਾ ਸਥਿਤ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਤਿੰਨ ਦਿਨਾਂ ਦੇ ਰਾਜ ਪੱਧਰੀ ਯੁਵਾ ਮਹੋਤਸਵ ਦੀ ਸ਼ੁਰੂਆਤ ਮੌਕੇ’ਤੇ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਯੁਵਾ ਮਹੋਤਸਵ ਵਿਚ ਵਿਸ਼ੇਸ਼ ਮਹਿਮਾਨ ਵਜੋ ਹਰਿਆਣਾ ਦੇ ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ, ਖੇਡ ਅਤੇ ਕਾਨੂੰਨ ਅਤੇ ਵਿਦਿਆਰਥੀ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਸ਼ਿਕਰਤ ਕੀਤੀ। ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਮੌਜੂਦ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਯੁਵਾ ਸਾਡੇ ਦੇਸ਼ ਦੇ ਦਿੱਲ ਦੀ ਧੜਕਨ ਹਨ ਅਤੇ ਦੇਸ਼ ਦੇ ਸੁਨਹਿਰੇ ਭਵਿੱਖ ਦੇ ਧਵਜਵਾਹਕ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਵੀ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਸੱਭ ਤੋਂ ਵੱਧ ਭਰੋਸਾ ਯੁਵਾ ਸ਼ਕਤੀ ‘ਤੇ ਕਰ ਰਹੇ ਹਨ।

          ਇਸ ਮੌਕੇ ‘ਤੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਪਹਿਲੀ ਵਾਰ ਪਲਵਲ ਵਿਚ ਪ੍ਰਬੰਧਿਤ ਹੋ ਰਹੇ ਰਾਜ ਪੱਧਰੀ ਯੁਵਾ ਮਹੋਤਸਵ ਵਿਚ ਸੂਬੇ ਦੇ ਕੌਨੇ-ਕੌਨੇ ਤੋਂ ਆਏ ਯੁਵਾ ਪ੍ਰਤੀਭਾਗੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਇੱਥੇ ਆਉਣ ਵਾਲੇ ਸਾਰੇ ਪ੍ਰਤੀਭਾਗੀ ਆਪਣੇ ਜਿਲ੍ਹੇ ਵਿਚ ਆਪਣੀ ਕਲਾ ਦਾ ਬਿਹਤਰ ਪ੍ਰਦਰਸ਼ਨ ਕਰ ਇੱਥੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰਾਜ ਪੱਧਰੀ ਯੁਵਾ ਮਹੋਤਸਵ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਗੀਆਂ ਨੂੰ 11 ਅਤੇ 12 ਜਨਵਰੀ ਨੂੰ ਯੁਵਾ ਦਿਵਸ ਦੇ ਮੌਕੇ ‘ਤੇ ਕੌਮੀ ਪੱਧਰੀ ‘ਤੇ ਪ੍ਰਬੰਧਿਤ ਯੁਵਾ ਮਹੋਤਸਵ ਵਿਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਹ ਯੁਵਾ ਭਾਰਤ ਮੰਡਪ, ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਹਮਣੇ ਆਪਣਾ ਵਧੀ ਪ੍ਰਦਰਸ਼ਨ ਕਰਣਗੇ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਨੌਜੁਆਨਾਂ ਦੀ ਅਹਿਮ ਭੁਕਿਮਾ ਰਹੇਗੀ। ਉੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਨੌਜੁਆਨਾਂ ਨੂੰ ਹਰ ਖੇਤਰ ਵਿਚ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ 2024 ਤੱਕ ਖੇਡ ਦੇ ਖੇਤਰ ਵਿਚ 500 ਕਰੋੜ ਰੁਪਏ ਦੀ ਲਾਗਤ ਦੀ ਵੱਖ-ਵੱਖ ਯੋਜਨਾਵਾਂ ਅਤੇ ਪੁਰਸਕਾਰਾਂ ਨਾਲ ਨੌਜੁਆਨਾਂ ਨੂੰ ਖੇਡ ਖੇਤਰ ਵਿਚ ਅੱਗੇ ਵਧਾਉਣ ਦਾ ਕੰਮ ਕੀਤਾ ਹੈ।

          ਸ੍ਰੀ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਯੁਵਾ ਸਕਿਲ ਦੇ ਖੇਤਰ ਵਿਚ ਵੀ ਨਵੇਂ-ਨਵੇਂ ਰਿਕਾਰਡ ਰੱਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰਾਜ ਪੱਧਰੀ ਯੁਵਾ ਮਹੋਤਸਵ ਨੂੰ ਨਸ਼ਾਮੁਕਤ ਹਰਿਆਣਾ ਥੀਮ ‘ਤੇ ਪ੍ਰਬੰਧ ਕੀਤਾ ਜਾ ਰਿਹਾ ਹੈ। ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਿਚ ਖੇਡਾਂ ਦਾ ਬਹੁਤ ਯੋਗਦਾਨ ਹੁੰਦਾ ਹੈ।

ਸਲਸਵਿਹ/2025

ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇਹਰਿਆਣਾ ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ (ਪ੍ਰਸਾਸ਼ਨ) ਨੀਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ

ਨੀਤੀ ਦਾ ਉਦੇਸ਼ ਉਨੱਤ ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ ਰਾਹੀਂ ਸੂਬਾ ਸਰਕਾਰ ਦੇ ਕਰਮਚਾਰੀਆਂ ਦੇ ਪ੍ਰਬੰਧਨ ਕੁਸ਼ਲਤਾ ਵਿਚ ਸੁਧਾਰ ਕਰਨਾ ਹੈ

ਚੰਡੀਗੜ੍ਹ, 3 ਜਨਵਰੀ – ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਅੱਜ ਹਰਿਆਣਾ ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ (ਪ੍ਰਸਾਸ਼ਨ) ਨੀਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ। ਇਸ ਨੀਤੀ ਦਾ ਉਦੇਸ਼ ਉਨੱਤ ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ (ਈ-ਐਚਆਰਐਮਐਸ 2.0) ਰਾਹੀਂ ਸੂਬਾ ਸਰਕਾਰ ਦੇ ਕਰਮਚਾਰੀਆਂ ਦੇ ਪ੍ਰਬੰਧਨ ਅਤੇ ਕੁਸ਼ਲਤਾ ਵਿਚ ਵਰਨਣਯੋਗ ਸੁਧਾਰ ਕਰਨਾ ਹੈ। ਹਰਿਆਣਾ ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ (ਪ੍ਰਸਾਸ਼ਨ) ਨੀਤੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ। ਇਹ ਨੀਤੀ ਸਰਕਾਰੀ ਸਰੋਤਾਂ ਦੇ ਵੱਧ ਤੋਂ ਵੱਧ ਵਰਤੋ ਨੂੰ ਯਕੀਨੀ ਕਰਦੇ ਹੋਏ ਕਰਮਚਾਰੀਆਂ ਦੇ ਪਲੇਸਮੈਂਟ, ਟ੍ਰਾਂਸਫਰ ਅਤੇ ਪੋਸਟਿੰਗ ਦੇ ਪ੍ਰਬੰਧਨ ਨੂੰ ਬਿਤਹਰ ਬਨਾਉਣ ਲਈ ਡਿਜਾਇਨ ਕੀਤੀ ਗਈ ਹੈ।

          ਜਰੂਰਤ ਅਨੁਸਾਰ, ਇਹ ਨੀਤੀ ਕਰਮਚਾਰੀਆਂ ਨਾਲ ਸਬੰਧਿਤ ਡੇਟਾ ਨੂੰ ਅੱਪਡੇਟ ਰੱਖੇਗੀ, ਜਿਸ ਨਾਲ ਤੁਰੰਤ ਅਤੇ ਸਟੀਕ ਫੈਸਲੇ ਲੈਣ ਵਿਚ ਸਹੂਲਤ ਹੋਵੇਗੀ। ਨੀਤੀ ਦਾ ਉਦੇਸ਼ ਕਿਸੇ ਵੀ ਵਿਭਾਗ ਜਾਂ ਸੰਗਠਨ ਲਈ ਮੰਜੂਰ ਅਹੁਦਿਆਂ ਦੇ ਸ੍ਰਿਜਨ ਅਤੇ ਬਦਲਾਅ ਦੀ ਪ੍ਰਕ੍ਰਿਆ ਨੂੰ ਵਿਵਸਥਿਤ ਢੰਗ ਨਾਲ ਪ੍ਰਬੰਧਿਤ ਕਰਨਾ ਹੈ। ਨਾਲ ਹੀ, ਉਸ ਵਿਭਾਗ ਜਾਂ ਸੰਗਠਨ ਤਹਿਤ ਵੱਖ-ਵੱਖ ਕਾਰਜਸ਼ੀਲ ਦਫਤਰਾਂ ਨੂੰ ਵਿਵਸਥਿਤ ਕਰਨਾ ਹੈ। ਇਸ ਨੀਤੀ ਦਾ ਉਦੇਸ਼ ਸਮੇਂ-ਸਮੇਂ ‘ਤੇ ਜਨਹਿਤ ਵਿਚ ਜਰੂਰਤ ਅਨੁਸਾਰ ਸੂਬਾ ਸਰਕਾਰ ਦੇ ਨਿਯਮਤ ਰੂਪ ਨਾਲ ਭਰਤੀ ਕੀਤੇ ਗਏ ਅਤੇ ਕੰਨਟ੍ਰੈਕਟ ਕਰਮਚਾਰੀਆਂ ਦੋਨੋਂ ਹੀ ਤਰ੍ਹਾ ਦੇ ਅਧਿਕਾਰੀਆਂ ਦੀ ਨਿਯੁਕਤੀ, ਟ੍ਰਾਂਸਫਰ ਅਤੇ ਤੈਨਾਤੀ ਦਾ ਪ੍ਰਬੰਧਨ ਕਰਨਾ ਹੈ।

          ਵਰਨਣਯੋਗ ਹੈ ਕਿ ਪਿਛਲੇ 28 ਦਸੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਹਰਿਆਣਾ ਮਾਨਵ ਸੰਸਾਧਨ ਪ੍ਰਬੰਧਨ ਪ੍ਰਣਾਲੀ (ਪ੍ਰਸਾਸ਼ਨ) 2024 ਨੀਤੀ ਨੂੰ ਮੰਜੂਰੀ ਦਿੱਤੀ ਗਈ ਸੀ।

ਸਾਵਿਤਰੀ ਬਾਈ ਫੂਲੇ ਦੀ ਜੈਯੰਤੀ ‘ਤੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 3 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਾਵਿਤਰੀ ਬਾਈ ਫੂਲੇ ਜੈਯੰਤੀ ਮੌਕੇ ‘ਤੇ ਬਹਾਦੁਰਗੜ੍ਹ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਸਾਵਿਤਰੀ ਬਾਈ ਫੂਲੇ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਾਵਿਤਰੀ ਬਾਈ ਫੂਲੇ ਨਾ ਸਿਰਫ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸੀ, ਸਗੋ ਇਕ ਸੁਤੰਤਰ ਸ਼ਖਸੀਅਤ ਅਤੇ ਮਹਿਲਾਵਾਂ ਦੇ ਅਧਿਕਾਰਾਂ ਦੀ ਪ੍ਰਣੇਤਾ ਸੀ। ਮੁੱਖ ਮੰਤਰੀ ਨੇ ਸਮਾਰੋਹ ਦੌਰਾਨ ਐਲਾਨ ਕਰਦੇ ਹੋਏ ਕਿਹਾ ਕਿ ਮਾਤਾ ਸਾਵਿਤਰੀ ਬਾਈ ਫੂਲੇ ਦੀ ਜੈਯੰਤੀ ਨੂੰ ਸਰਕਾਰੀ ਪੱਧਰ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਵਿਤਰੀ ਬਾਈ ਫੂਲੇ ਦੇ ਸਨਮਾਨ ਵਿਚ ਹਰਿਆਣਾ ਸਰਕਾਰ ਨੇ ਸਰਕਾਰੀ ਮਹਿਲਾ ਕਾਲਜ, ਲੋਹਾਰੂ, ਭਿਵਾਨੀ ਦਾ ਨਾਂਅ ਮਾਤਾ ਸਾਵਿਤਰੀ ਬਾਈ ਫੂਲੇ ਦੇ ਨਾਂਅ ‘ਤੇ ਰੱਖਿਆ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਬਹਾਦੁਰਗੜ੍ਹ ਹਲਕਾਵਾਸੀਆਂ ਨੂੰ ਸੌਗਾਤ ਦਿੰਦੇ ਹੋਏ ਕਿਹਾ ਕਿ ਬਹਾਦੁਰਗੜ੍ਹ ਤੋਂ ਆਸੌਦਾ ਤੱਕ ਮੈਟਰੋ ਦੇ ਵਿਸਤਾਰ ਦੇ ਪ੍ਰਸਤਾਵ ‘ਤੇ ਸੂਬਾ ਸਰਕਾਰ ਵੱਲੋਂ ਤੇਜੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਹਾਦੁਰਗੜ੍ਹ ਨਗਰ ਪਰਿਸ਼ਦ ਨੂੰ ਮਾਨਦੰਡ ਪੂਰਾ ਹੋਣ ‘ਤੇ ਨਗਰ ਨਿਗਮ ਬਣਾਇਆ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਲਾਇਨ ਪਾਰ ਫਾਟਕ ‘ਤੇ ਅੰਡਰਪਾਸ ਦੇ ਨਿਰਮਾਣ, ਬਹਾਦੁਰਗੜ੍ਹ ਸੜਕ ਦੇ ਨਵੀਨੀਕਰਣ, ਪੁਰਾਣੀ ਕੋਰਟ ਦੇ ਨਾਲ ਲਗਦੀ ਖਾਲੀ ਪਈ ਜਮੀਨ ‘ਤੇ ਵਿਯਾਮਸ਼ਾਲਾ-ਯੋਗਸ਼ਾਲਾ ਬਨਾਉਣ ਦੇ ਸਬੰਧ ਵਿਚ ਡਿਜੀਬਿਲਿਟੀ ਚੈਕ ਕਰਵਾ ਕੇ ਇੰਨ੍ਹਾਂ ਪਰਿਯੋਜਨਾਵਾਂ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਧੂਰੇ ਪਏ ਉੱਤਰੀ ਬਾਈਪਾਸ ਦੇ ਨਿਰਮਾਣ ਅਤੇ ਨਵੀਂ ਅਨਾਜ ਮੰਡੀ ਦੇ ਨਿਰਮਾਣ ਕਾਰਜ ਵਿਚ ਤੇਜੀ ਲਿਆਈ ਜਾਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਅਥੋਰਾਇਜਡ ਕਲੋਨੀਆਂ ਨੂੰ ਸਰਕਾਰ ਵੱਲੋਂ ਨਿਯਮਤ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵਿਚ ਮੁੱਢਲੀ ਸਹੂਲਤਾਂ ਵੀ ਉਪਲਬਧ ਕਰਵਾਈ ਜਾ ਰਹੀ ਹੈ। ਜੇਕਰ ਅਜਿਹੀ ਅਣਅਥੋਰਾਇਜਡ ਕਲੋਨੀਆਂ ਦੀ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਵੀ ਮਾਨਦੰਡ ਪੂਰਾ ਕਰਵਾ ਕੇ ਨਿਯਮਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਾਰਡ-7 ਅਤੇ 10 ਵਿਚ ਛੱਠ ਪੂਜਾ ਘਾਟ ਬਣਾਏ ਜਾਣਗੇ। ਮੁੱਖ ਮੰਤਰੀ ਨੇ ਬਹਾਦੁਰਗੜ੍ਹ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਸਾਵਿਤਰੀ ਬਾਈ ਫੂਲੇ ਸਿਰਫ ਨਾਂਅ ਨਹੀਂ, ਸਗੋ ਨਾਰੀ ਸ਼ਸ਼ਕਤੀਕਰਣ  ਦੀ ਕਹਾਣੀ

          ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਸਾਵਿਤਰੀ ਬਾਈ ਫੂਲੇ ਸਿਰਫ ਨਾਂਅ ਨਹੀਂ, ਸਗੋ ਨਾਰੀ ਸ਼ਸ਼ਕਤਪਕਰਣ ਅਤੇ ਬੇਟੀਆਂ ਦੀ ਸਿਖਿਆ ਦੀ ਇਕ ਪੂਰੀ ਕਹਾਣੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਮਹਿਲਾਵਾਂ ਨੂੰ ਸਿਖਿਅਤ ਕਰਨ ਅਤੇ ਸ਼ਸ਼ਕਤ ਬਨਾਉਣ ਲਈ ਵਚਨਬੱਧ ਹੈ ਅਤੇ ਇਸ ਸੰਕਲਪ ਨੂੰ ਪੂਰਾ ਕਰਨ ਲਈ ਲਗਾਤਾਰ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਕ੍ਰਾਂਤੀ ਦੀ ਅਗਰਦੂਤ ਅਤੇ ਮਹਿਲਾ ਸ਼ਸ਼ਕਤੀਕਰਣ ਦੀ ਬੁਲੰਦ ਆਵਾਜ਼ ਸ੍ਰੀਮਤੀ ਸਾਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਹੀ ਨਹੀਂ, ਸਗੋ ਇਕ ਸੁਤੰਤਰ ਸ਼ਖਸੀਅਤ ਅਤੇ ਮਹਿਲਾਵਾਂ ਦੇ ਅਧਿਕਾਰਾਂ ਦੀ ਪ੍ਰਣੇਤਾ ਸੀ।

ਸਾਵਿਤਰੀ ਬਾਈ ਫੂਲੇ ਦੇ ਸੰਕਲਪ ‘ਤੇ ਚੱਲਦੇ ਹੋਏ ਹਰਿਆਣਾ ਸਰਕਾਰ ਨੇ ਮਹਿਲਾ ਸ਼ਸ਼ਕਤੀਕਰਣ ਨੂੰ ਦਿੱਤਾ ਪ੍ਰੋਤਸਾਹਨ

          ਮੁੱਖ ਮੰਤਰੀ ਨੇ ਕਿਹਾ ਕਿ ਸਾਵਿਤਰੀਬਾਈ ਨੇ ਆਪਣੇ ਜੀਵਨ ਨੁੰ ਮਹਿਲਾ ਸਿਖਿਆ ਅਤੇ ਸ਼ਸ਼ਕਤੀਕਰਣ ਦੇ ਪ੍ਰਤੀ ਸਮਰਪਿਤ ਕੀਤਾ। ਉਨ੍ਹਾਂ ਨੇ ਆਪਣੇ ਜੀਵਨ ਦਾ ਟੀਚਾ ਹੀ ਵਿਧਵਾ ਵਿਆਹ ਕਰਵਾਉਣਾ, ਛੁਆਛੂਤ ਮਿਟਾਉਣਾ, ਮਹਿਲਾਵਾਂ ਦੀ ਮੁਕਤੀ ਅਤੇ ਮਹਿਲਾਵਾਂ ਨੂੰ ਸਿਖਿਅਤ ਕਰਨਾ ਬਣਾ ਲਿਆ ਸੀ। ਮਹਿਲਾ ਉਥਾਨ ਵਿਚ ਸਾਵਿਤਰੀ ਬਾਈ ਫੂਲੇ ਸਾਡੀ ਪ੍ਰੇਰਣਾ ਸਰੋਤ ਹੈ। ਉਨ੍ਹਾਂ ਨੇ ਮਹਿਲਾ ਸਿਖਿਆ ਅਤੇ ਉਨ੍ਹਾਂ ਦੇ ਉਥਾਨ ਲਈ ਅਨੇਕ ਵਿਰੋਧਾਂ ਦੇ ਬਾਵਜੂਦ ਡੱਟ ਕੇ ਕੰਮ ਕੀਤਾ। ਉਨ੍ਹਾਂ ਨੇ 1848 ਵਿਚ ਮਹਾਰਾਸ਼ਟਰ ਦੇ ਪੂਣੇ ਵਿਚ ਪਹਿਲਾ ਬਾਲਿਕਾ ਸਕੂਲ ਖੋਲਿਆ। ਸਾਵਿਤਰੀਬਾਈ ਫੂਲ ਦੇ ਮਹਿਲਾ ਸਿਖਿਆ ਦੇ ਸੰਕਲਪ ‘ਤੇ ਚੱਲਦੇ ਹੋਏ ਹਰਿਆਣਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਉੱਚੇਰੀ ਸਿਖਿਆ ਪ੍ਰਦਾਨ ਕਰਨ ਲਈ ਹਰ 20 ਕਿਲੋਮੀਟਰ ਦੇ ਘੇਰੇ ਵਿਚ ਕਾਲਜ ਖੋਲੇ ਹਨ। ਇਸ ਦੌਰਾਨ 79 ਸਰਕਾਰੀ ਕਾਲਜ ਖੋਲੇ ਗਏ ਹਨ, ਇੰਨ੍ਹਾਂ ਵਿਚ 30 ਕਾਲਜ ਸਿਰਫ ਕੁੜੀਆਂ ਦੇ ਹਨ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਫਰਵਰੀ, 2015 ਵਿਚ ਪਾਣੀਪਤ ਤੋਂ ਦੇਸ਼ਵਿਆਪੀ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹਰਿਆਣਾ ਸਰਕਾਰ ਨੇ ਵੱਖ-ਵੱਖ ਐਨਜੀਓ ਰਾਹੀਂ ਇਸ ਮੁਹਿੰਮ ਦੇ ਤਹਿਤ ਬੇਟੀਆਂ ਨੂੰ ਬਚਾਉਣ ਦਾ ਕੰਮ ਕੀਤਾ। ਜਿੱਥੇ ਹਰਿਆਣਾ ਵਿਚ ਪਹਿਲਾਂ ਲਿੰਗਨੁਪਾਤ 871 ਸੀ ਉੱਥੇ ਅੱਜ ਵੱਧ ਕੇ 916 ਪਹੁੰਚ ਗਿਆ ਹੈ। ਅੱਜ ਹਰਿਆਣਾ ਵਿਚ ਗਿਣਤੀ ਬੇਟੀਆਂ ਨੂੰ ਮਾਰਨ ਵਾਲੇ ਸੂਬੇ ਵਿਚ ਨਹੀਂ ਹੁੰਦੀ ਸਗੋ ਬੇਟੀਆਂ ਨੂੰ ਅੱਗੇ ਵਧਾਉਣ ਵਾਲੇ ਸੂਬੇ ਵਜੋ ਹੁੰਦੀ ਹੈ। ਮਾਤਾ ਸਾਵਿਤਰੀ ਬਾਈ ਫੂਲੇ ਨੂੰ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਨਿਗਮਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਨੁਮਾਇੰਦਗੀ ਦਿੱਤੀ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਵਿਧਾਨਪਾਲਿਕਾ ਵਿਚ 33 ਫੀਸਦੀ ਰਾਖਵਾਂ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮਹਿਲਾ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਤੱਕ ਸੂਬੇ ਵਿਚ 33 ਮਹਿਲਾ ਪੁਲਿਸ ਥਾਨੇ ਖੋਲੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ 5 ਲੱਖ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ 1 ਲੱਖ 46 ਹਜਾਰ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ। ਸੂਬੇ ਵਿਚ ਡਰੋਨ ਦੀਦੀ ਯੋਜਨਾ ਤਹਿਤ 5 ਹਜਾਰ ਮਹਿਲਾਵਾਂ ਨੂੰ ਡਰੋਨ ਪਾਇਲਟ ਦੀ ਮੁਫਤ ਸਿਖਲਾਈ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਤਹਿਤ ਸੂਬਾ ਸਰਕਾਰ 8 ਲੱਖ ਰੁਪਏ ਤੱਕ ਦੀ ਕੀਮਤ ਦਾ ਡਰੋਨ ਮੁਫਤ ਦਵੇਗੀ। ਹੁਣ  ਤੱਕ 100 ਮਹਿਲਾਵਾਂ ਨੂੰ ਡਰੋਨ ਉੜਾਉਣ ਦੀ ਸਿਖਲਾਈ ਦੇ ਮੁਫਤ  ਡਰੋਨ ਦਿੱਤੇ ਗਏ ਹਨ।

          ਇਸ ਮੌਕੇ ‘ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਹਾਲਾਤਾਂ ਦੇ ਬਾਰੇ ਵਿਚ ਜਨਤਾ ਸੱਭ ਜਾਣਦੀ ਹੈ, ਪਰ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਹਰ ਖੇਤਰ ਵਿਚ ਉਨੱਤੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਤਾ ਸਾਵਿਤਰੀ ਫੂਲੇ ਨੇ ਮਹਿਲਾ ਸਿਖਿਆ ਨੂੰ ਲੈ ਕੇ ਇਕ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਮਹਿਲਾਵਾਂ ਦਾ ਸ਼ਸ਼ਕਤੀਕਰਣ ਹੋ ਰਿਹਾ ਹੈ, ਉਸ ਦੀ ਨੀਂਹ ਮਾਤਾ ਸਾਵਿਤਰੀਬਾਈ ਫੂਲੇ ਨੇ ਹੀ ਰੱਖੀ ਸੀ। ਅੱਜ ਜੋ ਮਹਿਲਾਵਾਂ ਨੂੰ ਅੱਗੇ ਵੱਧਣ ਦਾ ਅਧਿਕਾਰ ਅਤੇ ਸਮਾਨਤਾ ਦਾ ਅਧਿਕਾਰ ਮਿਲ ਰਿਹਾ ਹੈ, ਉਸ ਦੇ ਪਿੱਛੇ ਜੋਤੀਤਿਬਾ ਫੂਲ ਅਤੇ ਸਾਵਿਤਰੀ ਬਾਈ ਫੂਲੇ ਦੋਵਾਂ ਦਾ ਵਿਸ਼ੇਸ਼ ਯੋਗਦਾਨ ਹੈ।

          ਵਿਧਾਇਕ ਸ੍ਰੀ ਰਾਜੇਸ਼ ਜੂਨ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਜਦੇ ਹੋਏ ਕਿਹਾ ਕਿ ਮੁੱਖ ਮੰਤਰੀ 36 ਬਿਰਾਦਰੀ ਦੇ ਹਨ ਅਤੇ ਉਹ ਸੱਭਕਾ ਸਾਥ-ਸੱਭਕਾ ਵਿਕਾਸ ਦੇ ਮੂਲਮੰਤਰ ‘ਤੇ ਚੱਲਦੇ ਹੋਏ ਪੂਰੇ ਹਰਿਆਣਾ ਨੂੰ ਵਿਕਾਸ ਦੇ ਪੱਥ ‘ਤੇ ਅੱਗੇ ਵਧਾ ਰਹੇ ਹਨ।

ਸਲਸਵਿਹ/2025

ਚੰਡੀਗੜ੍ਹ, 3 ਜਨਵਰੀ – ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਨੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ, ਹਿਸਾਰ ਨੂੰ ਇਕ ਖਪਤਕਾਰ ਦੇ ਮੀਟਰ ਬਦਲਣ ਆਦੇਸ਼ (ਐਮਸੀਓ) ਨੁੰ ਅੱਪਡੇਟ ਕਰਨ ਵਿਚ ਹੋਈ ਜਰੂਰੀ ਦੇਰੀ ਦੇ ਮਾਮਲੇ ਵਿਚ 1,000 ਰੁਪਏ ਦਾ ਮੁਆਵਜਾ ਦੇਣ ਦੇ ਨਿਰਦੇਸ਼ ਦਿੱਤੇ ਹਨ।

          ਆਯੋਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚਰਖੀ ਦਾਦਰੀ ਜਿਲ੍ਹੇ ਦੇ ਨਿਵਾਸੀ ਸ੍ਰੀ ਸੰਜੀਵ ਕੁਮਾਰ ਨੇ ਆਪਣੇ ਬਿਜਲੀ ਮੀਟਰ ਵਿਚ ਅਚਾਨਕ ਖਰਾਬੀ ਦੇ ਕਾਰਨ ਗਲਤ ਬਿਲਿੰਗ ਦੇ ਸਬੰਧ ਵਿਚ ਆਯੋਗ ਨਾਲ ਸੰਪਰਕ ਕੀਤਾ ਸੀ।

          ਪਹਿਲੀ ਸ਼ਿਕਾਇਤ ਹੱਲ ਅਥਾਰਿਟੀ ਨੇ ਆਯੋਗ ਨੂੰ ਦਸਿਆ ਕਿ ਉਸ ਸਮੇਂ ਦੇ ਏਐਫਐਮ ਸ੍ਰੀ ਰਾਜੇਂਦਰ ਵੱਲੋਂ 27 ਅਪ੍ਰੈਨ, 2023 ਨੂੰ ਮੀਟਰ ਨੂੰ ਬਦਲ ਦਿੱਤਾ ਗਿਆ ਸੀ। ਜਦੋਂ ਕਿ, ਮੀਟਰ ਰਿਪਲੇਸਮੈਂਟ ਨੂੰ ਸਿਸਟਮ ਵਿਚ 10 ਅਪ੍ਰੈਲ, 2024 ਨੂੰ ਦਰਜ ਕੀਤਾ ਗਿਆ, ਜਿਸ ਦੇ ਲਈ ਸਬੰਧਿਤ ਅਧਿਕਾਰੀ ਦੇ ਖਿਲਾਫ ਅਨੁਸਾਸ਼ਨਾਤਮਕ ਕਾਰਵਾਈ ਸ਼ੁਰੂ ਕੀਤੀ ਗਈ ਹੈ।

          ਆਯੋਗ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਖਪਤਕਾਰ ਦੀ ਸ਼ਿਕਾਇਤ ਦਾ ਪੂਰੀ ਤਰ੍ਹਾ ਨਾਲ ਹੱਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਵਿਵਸਥਾਗਤ ਰੁਕਾਵਟਾਂ ਦੇ ਕਾਰਨ, 10 ਅਪ੍ਰੈਲ, 2024 ਤੋਂ ਸ਼ੁਰੂ ਹੋਣ ਵਾਲੇ ਸਮੇਂ ਦੇ ਲਈ ਸ਼ੁਰੂਆਤੀ ਰੀਡਿੰਗ ਜੀਰੋ ਦਰਜ ਕੀਤੀ ਗਈ ਸੀ। 885 ਰੁਪਏ ਦੇ ਸਮਾਯੋਜਨ ਦੀ ਗਿਣਤੀ ਕਰਦੇ ਸਮੇਂ ਇਸ ਗਲਤੀ ਨੂੰ ਮੈਨੂਅਲ ਰੂਪ ਨਾਲ ਠੀਕ ਕੀਤਾ ਗਿਆ ਸੀ ਜੋ 5 ਅਕਤੂਬਰ, 2024 ਦੇ ਬਿੱਲ ਵਿਚ ਦਰਸ਼ਾਇਆ ਹੋਇਆ ਸੀ। ਇਸ ਲਈ, ਇਸ ਸੋਧ ਵਿਚ ਕੋਈ ਸਮਸਿਆ ਪੈਂਡਿੰਗ ਨਹੀਂ ਹੈ। ਪਰ ਫਿਰ ਵੀ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੀਟਰ ਬਦਲਣ ਆਦੇਸ਼ (ਐਮਸੀਓ) ਨੂੰ ਅਪਡੇਟ ਕਰਨ ਵਿਚ ਲਗਭਗ ਇਕ ਸਾਲ ਦੀ ਦੇਰੀ ਹੋਈ। ਇਸ ਦੇਰੀ ਦੇ ਕਾਰਨ ਖਪਤਕਾਰ ਨੂੰ ਗੈਰ-ਜਰੂਰੀ ਪਰੇਸ਼ਾਨੀ ਦਾ ਸਹਮਣਾ ਕਰਨਾ ਪਿਆ।

          ਆਯੋਗ ਨੇ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਦੀ ਧਾਰਾ 17 (1) (ਐਚ) ਤਹਿਤ ਨਿਹਿਤ ਆਪਣੀ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਖਪਤਕਾਰ ਨੂੰ 1,000 ਰੁਪਏ ਦਾ ਮੁਆਵਜਾ ਦੇਣ ਦਾ ਆਦੇਸ਼ ਦਿੱਤਾ, ਜਿਸ ਨੂੰ ਡੀਐਚਬੀਵੀਐਨ ਵੱਲੋਂ ਆਪਣੇ ਫੰਡ ਤੋਂ ਭੁਗਤਾਨ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਦੋਸ਼ੀ ਅਧਿਕਾਰੀ ਸ੍ਰੀ ਰਾਜੇਂਦਰ, ਉਸ ਸਮੇਂ ਦੇ ਏਐਫਐਮ ਤੋਂ ਵਸੂਲਿਆ ਜਾਵੇਗਾ। ਆਯੋਗ ਨੇ ਕਿਹਾ ਕਿ ਹਾਲਾਂਕਿ, ਡੀਐਚਬੀਵੀਐਨ ਜਾਂਚ ਕਰਨ ਅਤੇ ਇਸ ਰਕਮ ਨੂੰ ਖਪਤਕਾਰ ਤੋਂ ਜਾਂ ਚੂਕ ਲਈ ਜਿਮੇਵਾਰ ਕਿਸੇ ਹੋਰ ਵਿਅਕਤੀ ਤੋਂ ਵਸੂਲਣ ਲਈ ਸੁਤੰਤਰ ਹੈ। ਚਰਖੀ ਦਾਦਰੀ ਦੇ ਐਕਸੀਐਨ ਨੂੰ 25 ਜਨਵਰੀ, 2025 ਤੱਕ ਆਯੋਗ ਨੂੰ ਆਦੇਸ਼ ਦੇ ਪਾਲਣ ਦੀ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

Leave a Reply

Your email address will not be published.


*