ਰਣਜੀਤ ਸਿੰਘ ਮਸੌਣ
ਪੰਜਾਬੀਆਂ ਦੇ ਹਰਮਨ ਪਿਆਰੇ ਪ੍ਰਸਿੱਧ ਮਹਰੂਮ ਗਾਇਕ ਸਿੱਧੂ ਮੂਸੇਵਾਲ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿੱਚ ਇੰਟਰਵਿਊ ਕਰਵਾਉਣ ਵਾਲੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਪੰਜਾਬ ਸਰਕਾਰ ਨੇ ਉਸ ਦੇ ਅਹੁੱਦੇ ਤੋਂ ਬਰਖ਼ਾਸਤ ਕਰਕੇ ਪੱਕੇ ਤੌਰ ਤੇ ਘਰ ਤੋਰ ਦਿੱਤਾ ਹੈ। ਇਹ ਇੰਟਰਵਿਊ ਮਾਰਚ 2023 ’ਚ ਖਰੜ ਸੀ.ਆਈ.ਏ. ਸਟਾਫ਼ ਜ਼ਿਲ੍ਹਾ ਮੋਹਾਲੀ ਦੀ ਹਿਰਾਸਤ ਦੌਰਾਨ ਕਰਵਾਈ ਗਈ ਸੀ। ਡੀਐਸਪੀ ਗੁਰਸ਼ੇਰ ਸਿੰਘ ਸੰਧੂ ’ਤੇ ਪੁਲਿਸ ਵਿਭਾਗ ਦੇ ਅਕਸ ਨੂੰ ਢਾਹ ਲਗਾਉਣ ਦਾ ਦੋਸ਼ ਲੱਗਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਵੱਲੋਂ ਪ੍ਰਵਾਨਗੀ ਮਿਲਣ ਮਗਰੋਂ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੇ ਉਸ ਨੂੰ ਅਹੁੱਦੇ ਤੋਂ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡੀਐਸਪੀ ਗੁਰਸ਼ੇਰ ਸਿੰਘ ਸੰਧੂ ਪਿਛਲੇਂ ਸਾਲ 2024 ਅਕਤੂਬਰ ਮਹੀਨੇ ਤੋਂ ਮੁਅੱਤਲ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਘਾੜਾ ਹੈ।
ਉਸ ’ਤੇ ਹੱਤਿਆ, ਅਗਵਾ ਅਤੇ ਫ਼ਿਰੌਤੀ ਵਸੂਲਣ ਆਦਿ ਦੇ 80 ਤੋਂ ਜ਼ਿਆਦਾ ਕੇਸ ਚੱਲ ਰਹੇ ਹਨ। ਬਰਖ਼ਾਸਤਗੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਡੀ.ਐਸ
ਪੀ ਗੁਰਸ਼ੇਰ ਸਿੰਘ ਸੰਧੂ ਨੇ 9ਵੀਂ ਬਟਾਲੀਅਨ, ਪੀਏਪੀ, ਅੰਮ੍ਰਿਤਸਰ ਦੇ ਕਮਾਂਡੈਂਟ ਕੋਲ ਭੇਜੀ ਚਾਰਜਸ਼ੀਟ ਨੂੰ ਸਵੀਕਾਰ ਨਹੀਂ ਕੀਤਾ ਸੀ। ਇਸ ’ਚ ਕਿਹਾ ਗਿਆ ਕਿ ਪੰਜਾਬ ਦੇ ਡੀਜੀਪੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਆਪਣੀ ਡਿਊਟੀ ’ਚ ਕੋਤਾਹੀ, ਅਣਗਹਿਲੀ ਅਤੇ ਮਾੜੇ ਵਿਹਾਰ ਨਾਲ ਵਿਭਾਗ ਦੇ ਅਕਸ ਨੂੰ ਢਾਹ ਲਗਾਈ ਹੈ। ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਮਗਰੋਂ ਡੀਐੱਸਪੀ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਮਾਮਲੇ ’ਚ ਡੀਐੱਸਪੀ ਸਮੇਤ ਪੰਜਾਬ ਪੁਲਿਸ ਦੇ ਛੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ। ਬਾਕੀ ਅਧਿਕਾਰੀਆਂ ਖਿਲਾਫ਼ ਕਾਰਵਾਈ ਹਾਲੇ ਬਕਾਇਆ ਪਈ ਹੈ, ਜਿਸ ਤੇ ਹੁਣ ਜ਼ਲਦ ਫ਼ੈਸਲਾ ਆ ਸੱਕਦਾ ਹੈ।
Leave a Reply