ਅੰਮ੍ਰਿਤਧਾਰੀ ਲੜਕੀ ਨਾਲ ਬਲਾਤਕਾਰ ਤੇ ਕਤਲ ਲਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ- ਪ੍ਰੋ. ਸਰਚਾਂਦ ਸਿੰਘ  

ਅੰਮ੍ਰਿਤਸਰ 10 ਦਸੰਬਰ ( ਪ੍ਰੋ. ਸਰਚਾਂਦ ਸਿੰਘ ਖਿਆਲਾ   )  ਸਿੱਖ ਚਿੰਤਕ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਇਕ ਅੰਮ੍ਰਿਤਧਾਰੀ ਲੜਕੀ ਨਾਲ ਬਲਾਤਕਾਰ ਅਤੇ ਕਤਲ ਕਰਨ ਬਾਰੇ ਸੰਗੀਨ ਧਾਰਾਵਾਂ 302,376 ਅਤੇ 506 ਤਹਿਤ ਕੇਸ ਦਰਜ ਹੋਣ ’ਤੇ ਅਖੌਤੀ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਦਮਦਮੀ ਟਕਸਾਲ ਦੇ ਬੁਲਾਰੇ ਵਜੋਂ ਸੇਵਾ ਨਿਭਾ ਚੁੱਕੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ  ਰਣਜੀਤ ਸਿੰਘ ਢੱਡਰੀਆਂਵਾਲਾ ਨਾ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਸਗੋਂ ਆਲੀਸ਼ਾਨ ਮਹਿਲ ਨੁਮਾ ਅਖੌਤੀ ਪਰਮੇਸ਼ਰ ਦੁਆਰ ਵਿਚ ਧਾਰਮਿਕ ਨਕਾਬ ’ਚ ਛੁਪਿਆ ਸੰਗੀਨ ਤੇ ਗੈਰ ਇਖ਼ਲਾਕੀ ਜ਼ੁਲਮ ਕਰਨ ਵਾਲਾ ਦੂਜਾ ਸੌਦਾ ਸਾਧ ਬਣ ਕੇ ਸਾਹਮਣੇ ਆ ਚੁੱਕਿਆ ਹੈ।  ਸਾਡੀ ਨਿਆਂ ਪ੍ਰਣਾਲੀ ਪ੍ਰਤੀ ਇਹ ਹੋਰ ਵੀ ਅਫ਼ਸੋਸਨਾਕ ਹੈ ਕਿ ਉਸ ਖਿਲਾਫ ਸਾਲ 2012 ‘ਚ ਕੈਥਲ ਹਰਿਆਣਾ ਨਾਲ ਸੰਬੰਧਿਤ 28 ਸਾਲਾ ਅੰਮ੍ਰਿਤਧਾਰੀ ਲੜਕੀ ਰਮਨਦੀਪ ਕੌਰ ਨਾਲ ਬਲਾਤਕਾਰ ਅਤੇ ਫਿਰ ਕਤਲ ਕੀਤੇ ਜਾਣ ਦਾ ਮਾਮਲਾ ਦਰਜ ਕਰਾਉਣ ਲਈ ਵੀ ਉਸ ਦੇ ਸਿਆਸੀ ਪ੍ਰਭਾਵ ਕਾਰਨ ਪੀੜਤ ਪਰਿਵਾਰ ਨੂੰ 12 ਸਾਲ ਦਾ ਲੰਮਾ ਅਰਸਾ ਲੱਗਿਆ ਹੋਵੇ, ਉਹ ਵੀ ਤਾਂ ਹੀ ਸੰਭਵ ਹੋਇਆ ਜਦੋਂ ਪੀੜਤ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ । ਅਜਿਹੇ ਵਿਚ ਹੁਣ ਵੀ ਢੱਡਰੀਆਂਵਾਲਾ ਆਪਣੇ ਕੀਤੇ ਗੁਨਾਹ ਦੇ ਸਬੂਤ ਨਸ਼ਟ ਕਰ ਕਰਵਾ ਸਕਦਾ ਹੈ ਅਤੇ  ਗਵਾਹਾਂ ਨੂੰ ਲਾਲਚ ਅਤੇ ਧਮਕਾ ਸਕਦਾ ਹੈ। ਉਸ ਦਾ ਸ਼ਰੇਆਮ ਫ਼ਰੀ ਹੋਕੇ ਸਮਾਜ ਵਿਚ ਵਿਚਰਨਾ ਪੀੜਤ ਪਰਿਵਾਰ ਨੂੰ ਇਨਸਾਫ਼ ਹਾਸਲ ਕਰਨ ’ਚ ਅੜਿੱਕਾ ਬਣੇਗਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ  ਕਿ ਇਹ ਅਤਿ ਨਿੰਦਣ ਯੋਗ ਹੈ ਕਿ ਪੀੜਤ ਪਰਿਵਾਰ ਦੇ ਮੁਤਾਬਕ  ਧਾਰਮਿਕ ਅਸਥਾਨ ’ਤੇ ਆਉਣ ਵਾਲੀ ਉਸ ਲੜਕੀ ਨੂੰ ਬੇਪੱਤ ਕਰਦਿਆਂ ਉਸ ਦਾ ਕਤਲ ਤਕ ਕਰ ਦਿੱਤਾ ਗਿਆ। ਹਾਈਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਵਿੱਚ ਦੋਸ਼ ਲੱਗੇ ਹਨ ਕਿ ਲੜਕੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਗਿਆ। ਲੜਕੀ ਦਾ ਜ਼ਹਿਰ ਦੇ ਕਾਰਨ ਹੋਈ ਮੌਤ ਦਾ ਖ਼ੁਲਾਸਾ ਪੋਸਟਮਾਰਟਮ ਰਾਹੀ ਸਾਹਮਣੇ ਉਸ ਵਕਤ ਹੀ ਆ ਗਿਆ ਸੀ ਪਰ ਪੁਲੀਸ ਨੇ ਕਿਉਂ ਅਤੇ ਕਿਸ  ਦੇ ਕਹਿਣ  ’ਤੇ ਕੋਈ ਕਾਰਵਾਈ ਨਹੀਂ ਕੀਤੀ? ਇਹ ਗਲ ਤੋਂ ਪਰਦਾ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਲੜਕੀ ਦੀ ਮੌਤ ’ਤੋਂ ਪੂਰੀ ਤਰਾਂ ਪਰਦਾ ਉਠਾਉਣ ਲਈ ਜੁਡੀਸ਼ੀਅਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ।    ਵਿਚ ਕਾਰਨ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਇਹ ਲੜਕੀ ਤੋਂ ਪਰਿਵਾਰ ਨਾਲ ਇਥੇ ਆਈ ਸੀ। 22 ਅਪ੍ਰੈਲ 2012 ਨੂੰ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਅਤੇ ਇਨਸਾਫ਼ ਤਾਂ ਕੀ ਦੇਣਾ ਸੀ ਕੇਸ ਵੀ ਦਰਜ ਨਹੀਂ ਹੋਣ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਦੀ ਅਗਵਾਈ ਵਾਲੀ ਸੀਬੀਆਈ ਜਾਂ ਐਸਆਈਟੀ ਰਾਹੀਂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।

Leave a Reply

Your email address will not be published.


*