ਮੱਛੀ ਪਾਲਣ ਵਿਭਾਗ ਵਲੋਂ 3 ਦਿਨਾ ਸਿਖਲਾਈ ਕੈਂਪ ਦੀਆਂ ਮਿਤੀਆਂ ਵਿਚ ਬਦਲਾਅ

ਕਪੂਰਥਲਾ  (ਪੱਤਰ ਪ੍ਰੇਰਕ)
ਮੱਛੀ ਪਾਲਣ ਵਿਭਾਗ ਕਪੂਰਥਲਾ ਵੱਲੋਂ ਮੱਛੀ ਕਾਸ਼ਤਕਾਰਾਂ, ਮੱਛੀ ਵਿਕਰੇਤਾਵਾਂ ਅਤੇ ਹੋਰ
ਸਿਖਿਆਰਥੀਆਂ ਨੂੰ ਮੱਛੀ ਪਾਲਣ ਦੇ ਕਿੱਤੇ ਅਪਨਾਉਣ ਲਈ ਲਗਾਏ ਜਾਂਦੇ 3 ਰੋਜ਼ਾ ਸਿਖਲਾਈ ਕੈਂਪ ਦੀਆਂ ਮਿਤੀਆਂ ਵਿਚ ਬਦਲਾਅ ਕੀਤਾ ਗਿਆ ਹੈ।  ਸਹਾਇਕ ਡਾਇਰੈਕਟਰ , ਮੱਛੀ ਪਾਲਣ ਸ਼੍ਰੀ ਐਚ.ਐਸ.ਬਾਵਾ ਨੇ ਦੱਸਿਆ ਕਿ ਮਹੀਨਾ ਦਸੰਬਰ 2024 ਦੌਰਾਨ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ 10 ਦਸੰਬਰ ਤੋਂ 12 ਦਸੰਬਰ ਤੱਕ ਸਰਕਾਰੀ ਮੱਛੀ ਪੂੰਗ ਫਾਰਮ ਕਾਂਜਲੀ ਰੋਡ ਕਪੂਰਥਲਾ ਵਿਖੇ ਲਗਾਇਆ ਜਾ ਰਿਹਾ ਸੀ ਪਰ ਹੁਣ ਚੋਣ ਜਾਬਤਾ ਲੱਗਣ ਕਾਰਨ ਇਹ ਤਿੰਨ ਦਿਨਾਂ ਕੈਂਪ ਮਿਤੀ 23, 24 ਅਤੇ 26 ਦਸੰਬਰ 2024 ਨੂੰ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮੱਛੀ ਕਾਸ਼ਤਕਾਰ, ਚਾਹਵਾਨ ਸਿਖਿਆਰਥੀ ਜੋ ਮੱਛੀ ਦਾ ਪਾਲਣ ਦਾ ਕੰਮ ਕਰ ਰਹੇ ਹਨ ਜਾਂ ਜਿਸ ਵਿਅਕਤੀਆਂ ਨੇ ਪਹਿਲੀ ਵਾਰ ਮੱਛੀ ਪਾਲਣ ਦਾ ਕੰਮ ਜਾ ਮੱਛੀ ਵੇਚਣ ਦਾ ਕੰਮ ਕਰਨਾ
ਚਾਉਦੇ ਹਨ ਉਹ ਵੀ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ।
ਇਸ ਤਿੰਨ ਦਿਨ ਵਿੱਚ ਟ੍ਰੇਨਿੰਗ ਲੈਣ ਆਏ ਸਿਖਿਆਰਥੀਆਂ ਨੂੰ ਇਕ ਦਿਨ ਦੀ ਫੀਲਡ ਵਿਜਿਟ ਵੀ ਕਰਵਾਈ ਜਾਵੇਗੀ, ਜਿਸ ਵਿੱਚ ਪਹਿਲਾ ਤੋਂ ਮੱਛੀ ਦਾ ਕੰਮ ਕਰ ਰਹੇ
ਕਿਸਾਨਾਂ ਨਾਲ ਰੂ-ਬਰੂ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਟ੍ਰੇਨਿੰਗ ਕੈਂਪ ਦਾ ਲਾਭ ਉਠਾਉਣਾ ਚਾਉਂਦੇ ਹਨ ਉਹ 23 ਦਸੰਬਰ ਤੋਂ ਪਹਿਲਾਂ-ਪਹਿਲਾਂ ਵਿਭਾਗ ਦੇ ਸੀਨੀਅਰ ਮੱਛੀ ਪਾਲਣ ਅਫਸਰ ਬਲਵਿੰਦਰ ਸਿੰਘ ਜਿਹਨਾਂ ਦਾ ਫੋਨ ਨੰ:8360350471 ਹੈ ਨਾਲ ਸੰਪਰਕ ਕਰਕੇ ਆਪਣਾ ਨਾਮ ਰਜਿਸਟਰ
ਕਰਵਾ ਸਕਦੇ ਹਨ ।

Leave a Reply

Your email address will not be published.


*