ਲੁਧਿਆਣਾ ( ਪੱਤਰ ਪ੍ਰੇਰਕ) ਚੰਡੀਗੜ੍ਹ ਬਿਜਲੀ ਵਿਭਾਗ ਨੂੰ ਕੱਲਕੱਤੇ ਦੀ ਪ੍ਰਾਈਵੇਟ ਕੰਪਨੀ ਦੇ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਅੱਜ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ‘ਤੇ ਪੰਜਾਬ ਭਰ ਦੇ ਬਿਜਲੀ ਮੁਲਾਜਮਾਂ ਨੇ ਡਵੀਜਨ ਅਤੇ ਸਬ ਡਵੀਜਨ ਪੱਧਰ ‘ਤੇ ਗੇਟ ਰੈਲੀਆਂ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਦਾ ਪਿੱਟ ਸਿਆਪਾ ਕੀਤਾ। ਲੁਧਿਆਣਾ ਵਿਖੇ ਸੁੰਦਰ ਨਗਰ ਡਵੀਜਨ ਵਿੱਚ ਵੀ ਟੀਐਸਯੂ ਦੇ ਜੱਥੇਬੰਦਕ ਸਕੱਤਰ ਐਡੀਸ਼ਨਲ ਐਸਡੀਓ ਰਘਵੀਰ ਸਿੰਘ ਰਾਮਗੜ੍ਹ ਅਤੇ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੇ ਡਵੀਜਨ ਪ੍ਰਧਾਨ ਤੇ ਮੀਡੀਆ ਪ੍ਰਭਾਰੀ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਚ ਤਾਨਾਸ਼ਾਹਾਂ ਵਾਲੀ ਰੂਹ ਤਾਂ ਪਹਿਲਾਂ ਹੀ ਪਰਵੇਸ਼ ਕੀਤੀ ਹੋਈ ਪਰ ਮੁਲਾਜਮਾਂ ਦੇ ਮਾਮਲਿਆਂ ਵਿੱਚ ਸੰਵਿਧਾਨ ਦੀ ਰੂਹ ਨੂੰ ਏਨਾ ਤਾਰ ਤਾਰ ਕਰੇਗੀ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਕੱਲਕੱਤੇ ਦੀ ਪ੍ਰਾਈਵੇਟ ਕੰਪਨੀ ਨੂੰ ਠੇਕੇ ਤੇ ਦੇਣ ਲਈ ਇਸਨੇ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ 550 ਪੱਕੇ ਮੁਲਾਜਮਾਂ ਦੇ ਭਵਿੱਖ ਨਾਲ ਤਾਂ ਖਿਲਵਾੜ ਕੀਤਾ ਹੀ ਹੈ ਚੰਡੀਗੜ੍ਹ ਦੇ ਲੋਕਾਂ ਦੀ ਲੁੱਟ ਕਰਨ ਲਈ ਉਨ੍ਹਾਂ ਨੂੰ ਪ੍ਰਾਈਵੇਟ ਕੰਪਨੀ ਦੇ ਅੱਗੇ ਪਰੋਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਚ 1 ਕਿਲੋਵਾਟ ਦਾ ਬਿਜਲੀ ਕੁਨੈਕਸ਼ਨ ਲੈਣ ਲਈ ਅੱਜ 1381 ਰੁਪਏ ਸਕਿਉਰਟੀ ਫੀਸ ਹੈ ਤੇ ਬਿਜਲੀ ਦਰਾਂ 2.15-4.62 ਰੁਪਏ ਹੈ ਜਦਕਿ ਕੰਪਨੀ ਨੇ 1 ਕਿਲੋਵਾਟ ਦੀ ਸਕਿਉਰਟੀ ਫੀਸ 13.900 ਰੁਪਏ ਦੇ ਕਰੀਬ ਤੇ ਬਿਜਲੀ ਦਰਾਂ ਪ੍ਰਤੀ ਯੂਨਿਟ 5.15 ਤੋਂ ਸ਼ੁਰੂ ਕਰਕੇ 9.21 ਰੁਪਏ ਰੱਖੀ ਹੈ।
ਸ੍ ਮਹਿਦੂਦਾਂ ਅਤੇ ਰਾਮਗੜ੍ਹ ਨੇ ਪੰਜਾਬ ਦੇ ਬਿਜਲੀ ਮੁਲਾਜਮਾਂ ਨੂੰ ਇੱਕ ਜੁੱਟ ਹੋ ਕੇ ਸੰਘਰਸ਼ ਦਾ ਸੱਦਾ ਦਿੰਦਿਆ ਕਿਹਾ ਕਿ ਸਾਨੂੰ ਚੰਡੀਗੜ੍ਹ ਅਤੇ ਯੂਪੀ ਦੇ ਬਿਜਲੀ ਮੁਲਾਜਮਾਂ ਦੇ ਹੱਕ ਵਿੱਚ ਤਾਂ ਖੜਨਾ ਹੀ ਚਾਹੀਦਾ ਹੈ ਨਾਲ ਦੀ ਅਪਣੇ ਲਈ ਵੀ ਹੁਣ ਤੋਂ ਹੀ ਚੁਕੰਨੇ ਹੋਣਾ ਪੈਣਾ ਹੈ ਕਿ ਜੇਕਰ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਸਕਦਾ ਹੈ ਤਾਂ ਪੰਜਾਬ ਵਿੱਚ ਤਾਂ ਫੇਰ ਬਿਜਲੀ ਨਿਗਮ ਹੈ ਜਿਸਨੂੰ ਸੋਖਿਆ ਪ੍ਰਾਈਵੇਟ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਕਲ ਪ੍ਰਧਾਨ ਧਰਮਿੰਦਰ, ਸਰਤਾਜ ਸਿੰਘ, ਡਵੀਜਨ ਪ੍ਰਧਾਨ ਗੌਰਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਕਰਤਾਰ ਸਿੰਘ, ਮੀਤ ਪ੍ਰਧਾਨ ਹਿਰਦੇ ਰਾਮ, ਸਕੱਤਰ ਦੀਪਕ ਕੁਮਾਰ, ਸਬ ਡਵੀਜਨ ਪ੍ਰਧਾਨ ਧਰਮਪਾਲ ਬਿਰਦੀ, ਕਮਲਦੀਪ ਸਿੰਘ ਰਾਣੀਏ ਹਰਜਿੰਦਰ ਸਿੰਘ, ਕਮਲਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵੀਰ ਸਿੰਘ ਗਰੇਵਾਲ, ਰਾਮਦਾਸ, ਜਸਵਿੰਦਰ ਸਿੰਘ, ਹਰਪਾਲ ਸਿੰਘ, ਸਾਹਿਲ, ਪ੍ਰਵੀਨ ਕੁਮਾਰ, ਜੇਈ ਅਕਾਸ਼ ਸੇਨਹਾ, ਜੇਈ ਰਾਜੀਵ ਸ਼ਰਮਾ ਜੇਈ ਸਾਹਿਲ ਸ਼ਰਮਾ, ਐਡੀਸ਼ਨਲ ਐਸਡੀਓ ਗੁਰਪ੍ਰੀਤ ਸਿੰਘ, ਨਿਰਭੈ ਸਿੰਘ, ਸਾਹਿਲ, ਹਰਭੂਲ ਸਿੰਘ, ਸ਼ਿਵ ਕੁਮਾਰ, ਟਿੰਕੂ, ਤਿਲਕ ਰਾਜ, ਦੀਪਕ ਕੁਮਾਰ, ਰਜਨੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਹੋਰ ਹਾਜਰ ਸਨ।
Leave a Reply