ਕਪੂਰਥਲਾ, 9 ਦਸੰਬਰ ( ਜਸਟਿਸ ਨਿਊਜ਼)
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਵਨੀਤ ਕੌਰ ਬੱਲ ਜੋ ਕਿ ਆਧਾਰ ਕਾਰਡ ਦੇ ਨੋਡਲ ਅਫਸਰ ਵੀ ਹਨ, ਨੇ ਮਾਪਿਆਂ ਨੂੰ ਕਿਹਾ ਹੈ ਕਿ ਉਹ ਆਪਣੇ 0-5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਜ਼ਰੂਰ ਬਣਵਾਉਣ।
ਅੱਜ ਇਸ ਸਬੰਧੀ ਜਾਇਜ਼ਾ ਲੈਂਦੇ ਹੋਏ ਸ਼੍ਰੀਮਤੀ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੱਚਿਆਂ ਦੇ ਨਵੇਂ ਆਧਾਰ ਕਾਰਡ ਬਣਵਾਉਣ ਤੇ ਨਵਿਆਉਣ ਲਈ ਮੁਹਿੰਮ ਚਲਾਈ ਗਈ ਹੈ।
ਉਨਾਂ ਹੁਕਮ ਦਿੱਤੇ ਕਿ ਸਮਾਜਿਕ ਸੁਰੱਖਿਆ ਵਿਭਾਗ ਸਮੂਹ ਆਂਗਣਵਾੜੀ ਕੇਂਦਰਾਂ ਅੰਦਰ ਅਧਾਰ ਕਾਰਡ ਅਪਡੇਟ ਕਰਨ ਸਬੰਧੀ ਕੈਂਪ ਲਾਵੇ ਜਿਸ ਵਿਚ ਸੇਵਾ ਕੇਂਦਰਾਂ ਵਲੋਂ ਸਹਿਯੋਗ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਸਪਤਾਲਾਂ ਅੰਦਰ ਵੀ ਵੈਕਸੀਨੇਸ਼ਨ ਵੇਲੇ ਬੱਚਿਆਂ ਦੀ ਅਧਾਰ ਕਾਰਡ ਲਈ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਮੂਹ ਐਸ.ਡੀ.ਐਮਜ਼ ਸਿੱਖਿਆ, ਸਿਹਤ, ਸਮਾਜਿਕ ਸੁਰੱਖਿਆ ਤੇ ਸੇਵਾ ਕੇਂਦਰਾਂ ਦੇ ਤਾਲਮੇਲ ਰਾਹੀਂ ਇਹ ਯਕੀਨੀ ਬਣਾਉਣ ਕਿ ਸਿਹਤ ਸੰਸਥਾਵਾਂ ਤੇ ਆਂਗਣਵਾੜੀ ਕੇਂਦਰਾਂ ਵਿਚ ਕੈਂਪ ਲਗਾਕੇ ਅਧਾਰ ਕਾਰਡ ਅਪਡੇਟ ਕੀਤੇ ਜਾਣ।
ਇਸ ਤੋਂ ਇਲਾਵਾ ਬਾਇਓਮੈਟਰਿਕ ਅਪਡੇਟ ਲਈ ਵੀ ਕਾਲਜਾਂ, ਤਕਨੀਕੀ ਸਿੱਖਿਆ ਸੰਸਥਾਵਾਂ ਵਿਚ ਵਿਸ਼ੇਸ਼ ਕੈਂਪ ਲਾਉਣ ਲਈ ਕਿਹਾ ਗਿਆ ਹੈ।
ਸ੍ਰੀਮਤੀ ਬੱਲ ਨੇ ਇਹ ਵੀ ਕਿਹਾ ਕਿ ਅਧਾਰ ਕਾਰਡ ਅਪਡੇਟ ਕਰਨ ਸਬੰਧੀ ਜਾਗਰੂਕਤਾ ਲਈ ਮੁਹਿੰਮ ਵੀ ਚਲਾਈ ਜਾਵੇ ਤਾਂ ਜੋ ਇਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਦੱਸਿਆ ਜਾ ਸਕੇ। ਉਨਾਂ ਕਿਹਾ ਕਿ ਇਸ ਸਬੰਧੀ ਹਰ ਮਹੀਨੇ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਜਾਵੇਗਾ।
Leave a Reply