August 17, 2026

Justice News

ਅਵਾਮ ਦੀ ਆਵਾਜ਼

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੰਤਰਰਾਸ਼ਟਰੀ ਭੂਮੀ ਸਿਹਤ ਦਿਵਸ ਮਨਾਇਆ

ਮੋਗਾ (  ਮਨਪ੍ਰੀਤ ਸਿੰਘ  ) – ਅੰਤਰਰਾਸ਼ਟਰੀ ਭੂਮੀ ਸਿਹਤ ਦਿਵਸ ਦੇ ਮੌਕੇ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਪਿੰਡਾਂ ਵਿੱਚ ਭੂਮੀ ਸਿਹਤ ਦਿਵਸ ਮਨਾਇਆ ਗਿਆ।ਇਸ ਅਧੀਨ ਡਾ. ਸੁਖਰਾਜ ਕੌਰ ਦਿਓਲ ਖੇਤੀਬਾੜੀ ਅਫਸਰ ਮੋਗਾ, ਡਾ. ਬਲਜਿੰਦਰ ਸਿੰਘ ਸਿੰਘ ਏ.ਪੀ.ਪੀ.ਓ  ਅਤੇ ਭੌਂ ਪਰਖ ਲੈਬ ਮੋਗਾ ਤੋਂ ਡਾ. ਗਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਪਿੰਡ ਖੋਸਾ ਪਾਂਡੋ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਭੌਂ ਪਰਖ ਅਤੇ ਮਿੱਟੀ ਦੀ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਮਿੱਟੀ ਦੀ ਸਿਹਤ ਅਤੇ ਪਰਖ ਸਬੰਧੀ Quiz ਮੁਕਾਬਲਾ ਵੀ ਕਰਵਾਇਆ ਗਿਆ। ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।ਵਿਦਿਆਰਥੀਆਂ ਨੂੰ ਮਿੱਟੀ ਦੇ ਸੈਂਪਲ ਲੈਣ ਦਾ ਤਰੀਕਾ ਵਿਸਥਾਰਪੂਰਵਕ ਸਿਖਾਇਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਮਿੱਟੀ ਦੀ ਮਹੱਤਤਾ ਬਾਰੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਨਗੇ।

ਇਸ ਦਿਵਸ ਨੂੰ ਮਨਾਉਣ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ.ਗੁਰਜੀਤ ਕੌਰ ਹੁੰਦਲ, ਡਾ.ਜਸਕਰਨ ਸਿੰਘ, ਗਣਿਤ ਮਾਸਟਰ ਅਤੇ ਸਤਬੀਰ ਕੌਰ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.