August 17, 2026

Justice News

ਅਵਾਮ ਦੀ ਆਵਾਜ਼

ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ 

ਲੌਂਗੋਵਾਲ  ( ਪੱਤਰ ਪ੍ਰੇਰਕ ) ਸਥਾਨਕ ਬੱਸ ਸਟੈਂਡ ਦੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਪੈਟਰੋਲ ਪੰਪ ਦੇ ਮੈਨੇਜਰ ਦੀ ਦਰਦਨਾਕ ਮੌਤ ਹੋ ਗਈ।ਜਾਣਕਾਰੀ ਅਨੁਸਾਰ ਸੁਨਾਮ ਰੋਡ ਤੇ ਸਥਿਤ ਕੇ.ਐਲ ਫਿਉਲ ਸੈਂਟਰ ਦਾ ਮੈਨੇਜਰ ਹਰਜਿੰਦਰ ਸਿੰਘ(35) ਪੁੱਤਰ ਗੁਰਜੰਟ ਸਿੰਘ ਵਾਸੀ ਲੌਂਗੋਵਾਲ ਜੋ ਕਿ ਆਪਣੇ ਇਕ ਸਾਥੀ ਸਮੇਤ ਡਰੇਨ ਦੇ ਪੁਲ ਤੋਂ ਬੱਸ ਸਟੈਂਡ ਵੱਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਅੱਗੇ ਖੜੀ ਇਕ ਸਕੂਲ ਦੀ ਇਕ ਦਮ ਤਾਕੀ ਖੁੱਲੀ ਤਾਂ ਹਰਜਿੰਦਰ ਸਿੰਘ ਅਤੇ ਉਸਦਾ ਸਾਥੀ ਮੋਟਰਸਾਈਕਲ ਤੋਂ ਬੁਰੀ ਤਰਾਂ ਡਿੱਗ ਗਏ।
ਹਰਜਿੰਦਰ ਸਿੰਘ ਸੜਕ ਵਾਲੇ ਪਾਸੇ ਡਿੱਗਿਆ ਤਾਂ ਸਾਹਮਣੇ ਤੋਂ ਆਉਂਦੀ ਪਿਕ ਗੱਡੀ ਉਸ ਉੱਤੇ ਚੜ ਗਈ।ਜਿਸ ਕਾਰਨ ਉਹ ਪੂਰੀ ਤਰਾਂ ਜਖਮੀਂ ਹੋ ਗਿਆ। ਪੰਪ ਦੇ ਮਾਲਕ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਜ਼ਖਮੀ ਹਾਲਤ ਵਿੱਚ ਉਸ ਨੂੰ ਇੱਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਚ ਲਿਜਾਇਆ ਗਿਆ ਪਰ ਉਥੋਂ ਪਟਿਆਲੇ ਲਈ ਰੈਫਰ ਕਰ ਦਿੱਤਾ ਗਿਆ ।ਪਟਿਆਲੇ ਪਹੁੰਚਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਰਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤਿੰਨ ਸਾਲਾ ਬੇਟੀ ਅਤੇ ਸਮੁੱਚੇ ਪਰਿਵਾਰ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਗਿਆ।ਜਾਣਕਾਰੀ ਅਨੁਸਾਰ ਦੂਜੇ ਸਾਥੀ ਦਾ ਗੰਭੀਰ ਸੱਟਾ ਤੋ ਬਚਾਅ ਰਿਹਾ।ਇਸ ਦਰਦਨਾਕ ਘਟਨਾ ਕਾਰਨ ਇਲਾਕੇ ਵਿੱਚ ਸੋਕ ਦੀ ਲਹਿਰ ਦੌੜ ਗਈ।
                     ਹਰਜਿੰਦਰ ਸਿੰਘ ਇੱਕ ਸਮਾਜ ਸੇਵੀ ਅਤੇ ਨੇਕ ਸੁਭਾਅ ਦਾ ਵਿਅਕਤੀ ਸੀ।ਉਹ ਹਰ ਵਾਰ ਪੰਜਾਬ ਕੇਸਰੀ ਗਰੁੱਪ ਵਲੋਂ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਦੀ ਯਾਦ ਵਿੱਚ ਲੌਂਗੋਵਾਲ ਵਿਖੇ ਲੱਗਣ ਵਾਲੇ ਖੂਨਦਾਨ ਕੈਂਪ ਵਿੱਚ ਆਪਣੇ ਸਾਥੀਆਂ ਸਮੇਤ ਪੁੱਜਦਾ ਸੀ ਅਤੇ ਖੂਨਦਾਨ ਕਰਦਾ ਸੀ। ਉਹ ਹਮੇਸ਼ਾਂ ਹੀ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਦਾ ਰਹਿੰਦਾ ਸੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.