Haryana News

ਨਵੇਂ ਨਿਯੁਕਤ ਮੁੱਖ ਸਕੱਤਰ ਸ੍ਰੀ ਵਿਵੇਕ ਜੋਸ਼ੀ ਨੇ ਕੀਤੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨਾਲ ਮੁਲਾਕਾਤ

ਚੰਡੀਗੜ੍ਹ, 4 ਨਵੰਬਰ – ਹਰਿਆਣਾ ਦੇ ਨਵੇਂ ਨਿਯੁਕਤ ਮੁੱਖ ਸਕੱਤਰ ਸ੍ਰੀ ਵਿਵੇਕ ਜੋਸ਼ੀ ਨੇ ਅੱਜ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ ਵਿਚ ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਨੀ ਨਾਲ ਮੁਲਾਕਾਤ ਕੀਤੀ।

          ਸ੍ਰੀ ਨਾਇਬ ਸਿੰਘ ਸੈਨੀ ਨੇ ਸ੍ਰੀ ਜੋਸ਼ੀ ਨੂੰ ਸਫਲ ਕਾਰਜਕਾਲ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਟੀਮ ਹਰਿਆਣਾ ਵਜੋ ਅਸੀਂ ਸਾਰੇ ਮਿਲ ਕੇ ਸੂਬਾ ਦੇ ਵਿਕਾਸ ਦੇ ਨਵੇਂ ਮੁਕਾਮ ਸਥਾਪਿਤ ਕਰਾਂਗੇ।

28 ਨਵੰਬਰ ਤੋਂ 15 ਦਸੰਬਰ ਤਕ ਹੋਵੇਗਾ ਕੌਮਾਂਤਰੀ ਗੀਤਾ ਮਹੋਤਸਵ

ਚੰਡੀਗੜ੍ਹ, 4 ਨਵੰਬਰ – 28 ਨਵੰਬਰ ਤੋਂ 15 ਦਸੰਬਰ ਤਕ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਵੇਗਾ।

          ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਕੌਮਾਂਤਰੀ ਗੀਤਾ ਮਹੋਤਸਵ ਧੂਮਧਾਮ ਨਾਲ ਪ੍ਰਬੰਧਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 5 ਦਸੰਬਰ ਤੋਂ 11 ਦਸੰਬਰ ਤਕ ਪ੍ਰਬੰਧਿਤ ਹੋਣਗੇ। ਆਵਾਜਾਈ ਦੀ ਮੱਦੇਨਜਰ ਵਿਆਪਕ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਸਾਲ 2016 ਤੋਂ ਸੂਬਾ ਸਰਕਾਰ ਨੇ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ ‘ਤੇ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਵਿਚ ਤੰਜਾਨਿਆ ਪਾਰਟਨਰ ਦੇਸ਼ ਹੋਵੇਗਾ ਅਤੇ ਉੜੀਸਾ ਪਾਰਟਨਰ ਸੂਬਾ ਹੋਵੇਗਾ।

          ਉਨ੍ਹਾਂ ਨੇ ਇਹ ਵੀ ਦਸਿਆ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਮੌਕੇ ‘ਤੇ ਕ੍ਰਾਫਟ ਅਤੇ ਸਰਸ ਮੇਲੇ ਦਾ ਵੀ ਪ੍ਰਬੰਧ ਹੋਵੇਗਾ। ਉਨ੍ਹਾਂ ਨੇ ਦਸਿਆ ਕਿ 48 ਕੋਸ ਦੇ ਘੇਰੇ ਵਿਚ ਆਉਣ ਵਾਲੇ ਸਥਾਨਾਂ ‘ਤੇ ਗੀਤਾ ਮਹੋਤਸਵ ਨਾਲ ਸਬੰਧਿਤ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ।

ਤਕਨੀਕੀ ਸਿਖਿਆ ਵਿਭਾਗ ਨਵੀਂ ਸਿਖਿਆ ਨੀਤੀ ਅਨੁਰੂਪ ਕੋਰਸ ਤਿਆਰ ਕਰਨ  ਮਹੀਪਾਲ ਢਾਂਡਾ

ਚੰਡੀਗੜ੍ਹ, 4 ਨਵੰਬਰ – ਹਰਿਆਣਾ ਦੇ ਤਕਨੀਕੀ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਨਵੀਂ ਕੌਮੀ ਸਿਖਿਆ ਨੀਤੀ (ਐਨਈਪੀ)-2020 ਦੇ ਲਾਗੂ ਕਰਨ ਸਮੇਤ ਰੁਜਗਾਰਪਰਕ ਕੋਰਸਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇ ਅਤੇ ਇਸ ਦੇ ਲਈ ਉਦਯੋਗਾਂ ਦੇ ਨਾਲ ਤਾਲਮੇਲ ਕਰ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਪਲੇਸਮੈਂਟ ਯਕੀਨੀ ਹੋਵੇ, ਇਸ ‘ਤੇ ਸਾਨੂੰ ਭਵਿੱਖ ਵਿਚ ਜੋਰ ਦੇਣਾ ਹੋਵੇਗਾ।

          ਸਿਖਿਆ ਮੰਤਰੀ ਅੱਜ ਪੰਚਕੂਲਾ ਵਿਚ ਤਕਨੀਕੀ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੌਰਾਨ ਦਰਦੇਸ਼ ਦੇ ਰਹੇ ਸਨ।

          ਇਸ ਮੌਕੇ ‘ਤੇ ਮੀਟਿੰਗ ਵਿਚ ਐਜੂਕੇਸ਼ਨਿਸਟ, ਪ੍ਰੀਖਿਆਵਾਂ ਅਤੇ ਉਦਯੋਗ ਭਾਗੀਦਾਰਾਂ ਦੇ ਨਾਲ ਸਮਝੌਤਾ ਮੈਮੋ ( ਐਮਓਯੂ) ਅਤੇ ਵਿਦਿਆਰਥੀ ਨਤੀਜਿਆਂ ਵਿਚ ਸੁਧਾਰ ਲਈ ਰਣਨੀਤੀਆਂ ਬਨਾਉਣ ‘ਤੇ ਵੀ ਚਰਚਾ ਕੀਤੀ ਗਈ।

          ਇਸ ਦੌਰਾਨ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ 21ਵੀਂ ਸਦੀ ਦੀ ਜਰੂਰਤ ਅਨੁਰੂਪ ਸਿਖਲਾਈ ਸਹੂਲਤਾਂ, ਮਸ਼ੀਨਰੀ ਅਤੇ ਸਮੱਗਰੀ ਅਤੇ ਕੰਪਿਊਟਰ ਪ੍ਰਣਾਲੀ ਅਪਗ੍ਰੇਡ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਤਕਨੀਕੀ ਸਿਖਿਆ ਦੇ ਵਿਦਿਅਕ ਮਾਨਕਾਂ ਨੂੰ ਉੱਪਰ ਚੁੱਕਣ ਲਈ ਯੋਗ ਅਧਿਆਪਕਾਂ ਦੀ ਸੇਵਾਵਾਂ ਲੈਣਾ ਵੀ ਮਹਤੱਵਪੂਰਨ ਹੈ।

          ਉਨ੍ਹਾਂ ਨੇ ਕਿਹਾ ਕਿ ਹਰ ਪੱਧਰ ਦੀ ਸਿਖਿਆ ਵਿਚ ਰਾਸ਼ਟਰਭਾਸ਼ਾ ਹਿੰਦੀ ਨੂੰ ਪ੍ਰੋਤਸਾਹਨ ਦੇਣ ਦੀ ਗੱਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਹੀ ਹੈ ਅਤੇ ਇਸ ‘ਤੇ ਸਾਨੂੰ ਅਮਲ ਕਰਨਾ ਹੋਵੇਗਾ। ਹਿੰਦੀ ਮੀਡੀਅ ਲਈ ਗੁਣਵੱਤਾਪੂਰਨ ਕੋਰਸ ਸਮੱਗਰੀ ਵਿਕਸਿਤ ਕਰਨ ”ੇ ਧਿਆਨ ਕੇਂਦ੍ਰਿਤ ਕੀਤਾ ਜਾਵੇ।

          ਸ੍ਰੀ ਢਾਂਡਾ ਨੇ ਇਸ ਸਬੰਧ ਵਿਚ ਹਰਿਆਣਾ ਰਾਜ ਤਕਨੀਕੀ ਸਿਖਿਆ ਬੋਰਡ ਦੇ ਇਕ ਕਮੇਟੀ ਗਠਨ ਕਰਨ ਅਤੇ ਸਮੇਂਬੱਧ ਢੰਗ ਨਾਲ ਇਸ ‘ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੌਜੂਦਾ ਵਿਦਿਅਕ ਕੋਰਸਾਂ ਦੀ ਗੰਭੀਰ ਸਮੀਖਿਆ ਦੀ ਅਪੀਲ ਕੀਤੀ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਢੁੱਕਵੀਂ ਹੈ ਜਾਂ ਨਹੀਂ। ਉਨ੍ਹਾਂ ਨੇ ਅਪੀਲ ਕੀਤੀ ਕਿ ਅਧਿਆਪਕ ਵਿਦਿਆਰਥੀਆਂ ਨੂੰ ਨੌਕਰੀ ਦੇ ਲਾਇਕ ਬਨਾਉਣ ਦੀ ਥਾਂ ਰੁਜਗਾਰ ਸ੍ਰਿਜਨ ਦੇ ਲਈ ਤਿਆਰ ਕਰਨ।

ਤਕਨੀਕੀ ਸਿਖਿਆ ਮੰਤਰੀ ਨੇ ਸਮੇਂ ‘ਤੇ ਮਾਨਤਾ ਅਤੇ ਪ੍ਰੀਖਿਆਵਾਂ ਦੇ ਮਹਤੱਵ ‘ਤੇ ਵੀ ਚਰਚਾ ਕੀਤੀ

          ਉਨ੍ਹਾਂ ਨੇ ਕਿਹਾ ਕਿ ਤਕਨੀਕੀ ਸਿਖਿਆ ਸਾਡੀ ਅਰਥਵਿਵਸਥਾ ਨੂੰ ਮਜਬੂਤੀ ਬਨਾਉਣ ਵਿਚ ਭਾਗੀਦਾਰੀ ਨਿਭਾਉਂਦੀ ਹੈ। ਉਦਯੋਗਾਂ ਦੇ ਨਾਲ ਮੌ੧ੂਦਾ ਵਿਚ ਚੱਲ ਰਹੇ ਸਮਝੌਤਾ ਮੈਮੋ ਨੂੰ ਧਰਾਤਲ ‘ਤੇ ਲਾਗੂ ਕਰਨ ਤੋਂ ਇਲਾਵਾ ਭਵਿੱਖ ਦੇ ਸੰਭਾਵਿਤ ਸਮਝੌਤਾ ਮੈਮੋ (ਐਮਓਯੂ) ਦੇ ਬਾਰੇ ਵਿਚ ਪਤਾ ਕਰਨ ਦੇ ਵੀ ਨਿਰਦੇਸ਼ ਦਿੱਤੇ।

          ਤਕਨੀਕੀ ਸਿਖਿਆ ਮੰਤਰੀ ਨੇ ਹਰਿਆਣਾ ਦੀ ਤਕਨੀਕੀ ਸੰਸਥਾਨਾਂ ਵਿਚ ਪਲੇਸਮੈਂਟ ਦੀ ਗੁਣਵੱਤਾ ‘ਤੇ ਜੋਰ ਦਿੱਤਾ ਅਤੇ ਕਿਹਾ ਕਿ 18 ਸਾਲ ਦੀ ਉਮਰ ਵਿਚ ਨੌਕਰੀਆਂ ਪ੍ਰਦਾਨ ਕਰਨ ਵਿਚ ਵਿਭਾਗ ਦੀ ਭੂਕਿਮਾ ਦੀ ਸ਼ਲਾਘਾ ਰਹੀ ਹੈ।

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਸੂਬੇ ਨੇ ਸਾਲ 1966 ਤੋਂ ਤਕਨੀਕੀ ਸਿਖਿਆ ਵਿਚ ਵਰਨਣਯੋਗ ਪ੍ਰਗਤੀ ਤਾਂ ਕੀਤੀ ਹੈ ਪਰ ਵਿਭਾਗ ਵਿਚ ਹੁਣ ਵੀ ਅਸੀਂ ਵਧੀਆ ਕੰਮ ਕਰਨ ਲਈ ਯਤਨ ਕਰਨੇ ਹੋਣਗੇ ਅਤੇ ਇਸ ਖੇਤਰ ਵਿਚ ਮੋਹਰੀ ਬਨਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨਾ ਹੋਵੇਗਾ।

ਸ਼ਹਿਰੀ ਲੋਕਾਂ ਦੇ ਨਾਲ ਗ੍ਰਾਮੀਣ ਲੋਕ ਵੀ ਪਹੁੰਚ ਰਹੇ ਸਮਾਧਾਨ ਸ਼ਿਵਰਾਂ ਵਿਚ

ਚੰਡੀਗੜ੍ਹ, 4 ਨਵੰਬਰ – ਸੂਬੇ ਵਿਚ 22 ਅਕਤੂਬਰ ਤੋਂ ਲਗਾਏ ਜਾ ਰਹੇ ਸਮਾਧਾਨ ਸ਼ਿਵਰਾਂ ਵਿਚ ਲੋਕਾਂ ਦੀ ਵਧੀ ਹੋਈ ਉਮੀਦ ਆਂਕੜਿਆਂ ਵਿਚ ਵੀ ਦਿਖਾਈ ਦੇ ਰਹੀ ਹੈ। ਪਿਛਲੇ ਮਹੀਨੇ ਤੋਂ ਹੁਣ ਤਕ ਹਜਾਰਾਂ ਦੀ ਗਿਣਤੀ ਵਿਚ ਲੋਕ ਸਮਾਧਾਨ ਸ਼ਿਵਰਾਂ ਵਿਚ ਪਹੁੰਚ ਚੁੱਕੇ ਹਨ। ਇਸ ਵਿੱਚੋਂ 3458 ਸਮਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕਰ ਦਿੱਤਾ ਗਿਆ ਹੈ। ਬਾਕੀ ਪੈਂਡਿੰਗ ਸਮਸਿਆਵਾਂ ਦਾ ਨਿਦਾਨ ਸਬੰਧਿਤ ਵਿਭਾਗ ਦੇ ਅਧਿਕਾਰੀ ਤੈਅ ਸਮੇਂ ਸੀਮਾ ਵਿਚ ਉਪਲਬਧ ਕਰਾਉਣ ਲਈ ਪ੍ਰਤੀਬੱਧ ਹਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਨਿਰਦੇਸ਼ ‘ਤੇ 22 ਅਕਤੂਬਰ ਤੋਂ ਲਗਾਤਾਰ ਇਕ ਹੀਮਨੇ ਤਕ ਸਾਰੇ ਜਿਲ੍ਹਿਆਂ ਵਿਚ ਜਨਤਾ ਦੀ ਸਮਸਿਆਵਾਂ ਦੇ ਹੱਲ ਲਈ ਇਹ ਸਮਾਧਾਨ ਸ਼ਿਵਰ ਲਗਾਏ ਜਾ ਰਹੇ ਹਨ।

          ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਸਥਾਨਕ ਨਿਗਮਾਂ ਅਤੇ ਬਲਾਕ ਪੱਧਰ ‘ਤੇ ਬੀਡੀਪੀਓ ਦਫਤਰਾਂ ਵਿਚ ਅਧਿਕਾਰੀ ਸਵੇਰੇ 9 ਤੋਂ 11 ਵਜੇ ਤਕ ਇੰਨ੍ਹਾਂ ਸ਼ਿਵਰਾਂ ਵਿਚ ਜਨਸਮਸਿਆਵਾਂ ਦਾ ਗੰਭੀਰਤਾ ਨਾਲ ਹੱਲ ਕਰ ਰਹੇ ਹਨ। ਪੂਰੇ ਸੂਬੇ ਵਿਚ ਹਰ ਦਿਨ ਆਉਣ ਵਾਲੀ ਸਮਸਿਆਵਾਂ ਵਿੱਚੋਂ ਵੱਧ ਤੋਂ ਵੱਧ ਹੱਲ ਮੌਕੇ ‘ਤੇ ਹੀ ਕੀਤਾ ਜਾ ਰਿਹਾ ਹੈ।

          ਸੂਬੇ ਦੇ 22 ਜਿਲ੍ਹਿਆਂ ਵਿਚ ਸੋਮਵਾਰ ਚਾਰ ਨਵੰਬਰ ਤਕ 5430 ਲੋਕ ਆਪਣੀ-ਆਪਣੀ ਸਮਸਿਆ ਲੈ ਕੇ ਹੱਲ ਸ਼ਿਵਰ ਵਿਚ ਪਹੁੰਚੇ। ਇੰਨ੍ਹਾਂ ਵਿੱਚੋਂ 3458 ਸਮਸਿਾਵਾਂ ਦਾ ਮੌਕੇ ‘ਤੇ ਹੀ ਹੱਲ ਕਰ ਲਿਆ ਗਿਆ। ਪੈਂਡਿੰਗ ਸਮਸਿਆਵਾਂ ਦੇ ਹੱਲ ਬਾਰੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਸ਼ਿਕਇਤਕਰਤਾਵਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਪਿਛਲੇ ਮਹੀਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਸਮਾਧਾਨ ਸ਼ਿਵਰ ਪ੍ਰਬੰਧਿਤ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾ ਦੀ ਸਮਸਿਆ ਦੇ ਹੱਲ ਤਹਿਤ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ।  ਮੁੱਖ ਸਕੱਤਰ ਦਫਤਰ ਵੱਲੋਂ ਇੰਨ੍ਹਾਂ ਸ਼ਿਵਰਾਂ ਵਿਚ ਆ ਰਹੀ ਸ਼ਿਕਾਇਤਾਂ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ। ਨਾਲ ਹੀ ਮੁੱਖ ਮੰਤਰੀ ਵੱਲੋਂ ਸਮੀਖਿਆ ਮੀਟਿੰਗ ਵਿਚ ਅਧਿਕਾਰੀਆਂ ਨੂੰ ਜਰੂਰਤਾਂ ਦੇ ਅਨੁਰੂਪ ਵਿਕਾਸ ਦੀ ਕੰਮ ਯੋਜਨਾ ਬਨਾਉਣ ਅਤੇ ਲੋਕਾਂ ਦੀ ਸਮਸਿਆਵਾਂ ਅਤੇ ਜਰੂਰਤਾਂ ਨੂੰ ਗੰਭੀਰਤਾ ਨਾਲ ਸੁਣ ਕੇ ਉਨ੍ਹਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਹਰਿਆਣਾ ਸਰਕਾਰ ਨੇ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੇ ਚੇਅਰਮੈਨਸ ਦੀ ਨੋਟੀਫਿਕੇਸ਼ਨ ਕੀਤੀ ਜਾਰੀ

ਚੰਡੀਗੜ੍ਹ, 4 ਨਵੰਬਰ – ਹਰਿਆਣਾ ਸਰਕਾਰ ਨੇ ਨਵੇਂ ਸਿਰੇ ਤੋਂ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚਅਰਮੈਨਸ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

          ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਸ ਸਬੰਧ ਦੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੂੰ ਗੁਰੂਗ੍ਰਾਮ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।

          ਇਸੀ ਤਰ੍ਹਾ, ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੂੰ ਕੈਥਲ ਤੇ ਸਿਰਸਾ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੂੰ ਹਿਸਾਰ ਤੇ ਰੋਹਤਕ, ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੂੰ ਨੂੰਹ ਤੇ ਫਰੀਦਾਬਾਦ ਅਤੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾਂ ਨੂੰ ਭਿਵਾਨੀ ਤੇ ਜੀਂਦ ਜਿਲ੍ਹਿਆਂ ਦੀ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੇ ਚੇਅਰਮੈਨਸ ਦੀ ਜਿਮੇਵਾਰੀ ਦਿੱਤੀ ਗਈ ਹੈ।

          ਇੰਨ੍ਹਾਂ ਤੋਂ ਇਲਾਵਾ, ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੂੰ ਰਿਵਾੜੀ ਤੇ ਪੰਚਕੂਲਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੂੰ ਮਹੇਂਦਰਗੜ੍ਹ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਨੂੰ ਚਰਖੀ ਦਾਦਰੀ ਤੇ ਝੱਜਰ, ਜਨਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੂੰ ਅੰਬਾਲਾ ਤੇ ਕਰਨਾਲ, ਸਮਾਜਿਕ ਨਿਆਂ ਅਤੇ ਅਧਿਕਾਰਤਾ , ਅਨੂਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੂੰ ਪਾਣੀਪਤ ਤੇ ਯਮੁਨਾਨਗਰ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੁੰ ਫਤਿਹਾਬਾਦ ਅਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੂੰ ਪਲਵਲ ਜਿਲ੍ਹਿਆਂ  ਦੀ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਸ ਦੀ ਜਿਮੇਵਾਰੀ ਦਿੱਤੀ ਗਈ ਹੈ।

          ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੀਵ ਨਾਗਰ ਨੂੰ ਕੁਰੂਕਸ਼ੇਤਰ ਅਤੇ ਨੌਜੁਆਨ ਸ਼ਕਤੀਕਰਣ ਅਤੇ ਉਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੂੰ ਸੋਨੀਪਤ ਜਿਲ੍ਹਾ ਦੀ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਸ ਨਿਯੁਕਤ ਕੀਤਾ ਹੈ।

Leave a Reply

Your email address will not be published.


*