ਪਰਮਜੀਤ ਸਿੰਘ,ਜਲੰਧਰ
ਜਲੰਧਰ ਸਕੂਲ ਵਿਖੇ ਬੱਚਿਆਂ ਨੇ ਅਧਿਆਪਕਾਂ ਤੇ ਨਿਰਦੇਸ਼ਾਂ ਅਨੁਸਾਰ ਸੁੰਦਰ ਪ੍ਰਤਿਭਾ ਵਿਖਾ ਕੇ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਮੌਕੇ ਆਪਣੇ ਸਕੂਲ ਦੀਆਂ ਕਲਾਸਾਂ ਨੂੰ ਰੰਗ ਬਿਰੰਗੇ ਰੰਗਾਂ ਨਾਲ ਸਜਾਉਣ ਤੋਂ ਇਲਾਵਾ ਪਟਾਕਿਆਂ ਦੀ ਵਰਤੋਂ ਘਟਾ ਕੇ ਵਾਤਾਵਰਨ ਨੂੰ ਸ਼ੁਧ ਕਰਨ ਦਾ ਪ੍ਰਣ ਲਿਆ। ਸਕੂਲ ਦੇ ਚੇਅਰਮੈਨ ਅਤੇ ਮੁੱਖ ਅਧਿਆਪਕਾ ਰਾਜਪਾਲ ਕੌਰ ਨੇ ਦੱਸਿਆ ਕਿ ਅਧਿਆਪਕਾ ਜਸਬੀਰ ਕੌਰ, ਰੋਜ਼ੀ ਅਤੇ ਸਮੁੱਚੇ ਸਟਾਫ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਦਿਵਾਲੀ ਦਾ ਤਿਉਹਾਰ ਰੋਸ਼ਨੀ ਦਾ ਤਿਉਹਾਰ ਹੈ ਨਾ ਕਿ ਧੂੰਆਂ ਖਿਲਾਰਨ ਦਾ। ਅਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਅਤੇ ਭਗਵਾਨ ਰਾਮ ਚੰਦਰ ਜੀ ਦੇ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਆਉਣ ਦੀ ਖੁਸ਼ੀ ’ਚ ਦੀਵੇ ਬਾਲ ਕੇ, ਮੋਮਬੱਤੀਆਂ ਜਗਾ ਕੇ ਸਵਾਗਤ ਕਰਦੇ ਹਾਂ। ਅਤੇ ਸਾਨੂੰ ਸਭ ਨੂੰ ਵਾਤਾਵਰਨ ਸ਼ੁੱਧ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।।ਉਨ੍ਹਾਂ ਦੱਸਿਆ ਕਿ ਇਸ ਤੋਂ ਬੱਚਿਆਂ ਨੇ ਪ੍ਰੇਰਨਾ ਲੈ ਕੇ ਦੀਵਾਲੀ ਨੂੰ ਸੁਰੱਖਿਅਤ ਮਨਾਉਣ ਲਈ ਲੇਖ ਲਿਖੇ ।
ਉਨ੍ਹਾਂ ਦਸਿਆ ਕਿ ਵਿਦਿਆਰਥੀ ਸ੍ਰਿਸ਼ਟੀ, ਲਵਕੁਸ਼, ਰਵੀਕੇਸ਼, ਦਿਵਿਆ, ਅਦਿਤਿਆ,ਪ੍ਰਿੰਸ ਕੰਡਪਾਲ, ਮੋਹਿਤ ਖੁਸ਼ਬੂ, ਪ੍ਰਿੰਸ, ਪ੍ਰਿਆ, ਰਾਣੀ, ਅਨੂਪ, ਕਰਨ, ਸ਼ਿਆਮ, ਸ਼ਾਂਤਨੂ, ਸਾਵਨ, ਸਾਗਰ, ਅਮਨ, ਸ਼ਿਵਾਨੀ, ਵਿੱਕੀ, ਅਨਸ਼ਿਕਾ ਆਦਿ ਬੱਚਿਆਂ ਨੇ ਵੱਖ-ਵੱਖ ਪੋਸਟਰ ਅਤੇ ਨਾਰੇ ਬਣਾ ਕੇ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਖੇੜੇ ਨਾਲ ਮਨਾਉਣ ਅਤੇ ਸੁਰੱਖਿਅਤ ਬਣਾਉਣ ਦਾ ਸੰਦੇਸ਼ ਦਿੱਤਾ ਅਤੇ ਆਪ ਵੀ ਇਸ ਉੱਤੇ ਅਮਲ ਕਰਕੇ ਵਾਤਾਵਰਨ ਵਿਚੋਂ ਪ੍ਰਦੂਸ਼ਣ ਨੂੰ ਖਤਮ ਕਰਨ ਦਾ ਪ੍ਰਣ ਲਿਆ। ਜਿਨਾਂ ਨੂੰ ਅਧਿਆਪਕ ਰੋਜ਼ੀ ਸਭਰਵਾਲ, ਜਸਬੀਰ ਕੌਰ, ਰਮਨਪ੍ਰੀਤ ਕੌਰ, ਕੰਚਨ ਬਾਲਾ, ਬਲਬੀਰ ਕੌਰ, ਗੁਰਦੀਪ ਕੌਰ, ਤੋਸ਼ੀਨ, ਸਿੰਧੂ, ਰੇਖਾ ਯਾਦਵ, ਗੂੰਜਾ ਆਦਿ ਵਲੋਂ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ।
Leave a Reply