ਲੁਧਿਆਣਾ///////// ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜ਼ੋਰਵਾਲ ਵੱਲੋਂ ਮੁੜ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਚਾਹੀਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਜਾਂ ਜ਼ਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਹਿਕਾਰੀ ਸਭਾਵਾਂ ਵਿੱਚ ਮਸ਼ੀਨਰੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਪੇਸ਼ ਆਉਣ ਵਾਲੀ ਸਮੱਸਿਆ ਦੇ ਨਿਪਟਾਰੇ ਲਈ ਵੱਖ-ਵੱਖ ਸੀਨੀਅਰ ਅਧਿਕਾਰੀਆਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੂਰਬੀ ਤੇ ਪੱਛਮੀ ਲਈ ਰੋਹਿਤ ਰਤਨ (98765-45233) ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਜਗਰਾਉਂ ਲਈ ਕਿਸਾਨ ਵੀਰ ਸਾਹਿਲ ਗਰਗ (70669-00001), ਰਾਏਕੋਟ ਸਾਬਰ ਅਲੀ (62800-19501), ਸਮਰਾਲਾ ਹਰਪ੍ਰੀਤ ਕੌਰ (81466-84734), ਖੰਨਾ ਪ੍ਰਭਪ੍ਰੀਤ ਕੌਰ (98153-03655) ਅਤੇ ਪਾਇਲ ਲਈ ਕਮਲਜੀਤ ਸਿੰਘ (79732-25637) ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਜ਼ੋਰਵਾਲ ਵੱਲੋਂ ਬਲਾਕ ਖੇਤੀਬਾੜੀ ਅਫ਼ਸਰਾਂ ਦੀ ਸੂਚੀ ਸਾਂਝੀ ਕਰਦਿਆਂ ਦੱਸਿਆ ਕਿ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਕਿਸੇ ਵੀ ਔਕੜ ਲਈ ਇਨ੍ਹਾਂ ਅਧਿਕਾਰੀਆਂ ਨਾਲ ਵੀ ਰਾਬਤਾ ਕੀਤਾ ਜਾ ਸਕਦਾ ਹੈ।
ਬਲਾਕ ਲੁਧਿਆਣਾ ਲਈ ਖੇਤੀਬਾੜੀ ਅਫ਼ਸਰ ਦਾਰਾ ਸਿੰਘ (88724-11099), ਜਦਕਿ ਹਰਿੰਦਰ ਸਿੰਘ (98157-86765) ਬਲਾਕ ਮਾਂਗਟ, ਰਮਿੰਦਰ ਸਿੰਘ (94786-22087) ਮਾਛੀਵਾੜਾ, ਗੌਰਵ ਧੀਰ (96461-04075) ਸਮਰਾਲਾ, ਸਿਰਤਾਜ ਸਿੰਘ (94636-56714) ਖੰਨਾ, ਰਾਮ ਸਿੰਘ (81466-76217) ਦੋਰਾਹਾ, ਨਿਰਮਲ ਸਿੰਘ (84370-00631)ਡੇਹਲੋਂ, ਸੁਖਵਿੰਦਰ ਕੌਰ (98646-70000) ਪੱਖੋਵਾਲ, ਲਖਬੀਰ ਸਿੰਘ (98760-22022) ਸੁਧਾਰ, ਗੁਰਦੀਪ ਸਿੰਘ (98728-00575) ਜਗਰਾਉਂ ਅਤੇ ਸਿੱਧਵਾਂ ਬੇਟ ਲਈ ਬਲਾਕ ਖੇਤੀਬਾੜੀ ਅਫ਼ਸਰ ਧੰਨਰਾਜ (75080-18730) ਨਾਲ ਕਿਸਾਨ ਸੰਪਰਕ ਕਰਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨ ਨੂੰ ਉਸਦੀ ਲੋੜ ਅਨੁਸਾਰ ਵਾਜਬ ਕਿਰਾਏ ‘ਤੇ ਖੇਤੀ ਸੰਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
Leave a Reply