ਪੰਜਾਬ ਦੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਮਨਾਈ ਕਾਲੀ ਦਿਵਾਲੀ

ਸੰਗਰੂਰ////////// ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਆਪਣੀ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਦਿਵਾਲੀ ਦੇ ਤਿਉਹਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਨੇੜੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਕਾਲੀ ਦੀਵਾਲੀ ਮਨਾਈ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਝੁਨੀਰ, ਹਰਜਿੰਦਰ  ਬੁਢਲਾਡਾ, ਅਮਨਦੀਪ ਸੇਖਾ ਅਤੇ ਸੁਖਪਾਲ ਖ਼ਾਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਮੌਕੇ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸੁਧਾਰ ਕਰਨ, ਭਰਤੀ ਕੈਲੰਡਰ ਲਾਗੂ ਕਰਕੇ ਹਰੇਕ ਸਾਲ ਭਰਤੀਆਂ ਕਰਨ, ਮਾਸਟਰ ਕੇਡਰ ਉੱਪਰ ਥੋਪੀ 55% ਦੀ ਬੇਤੁਕੀ ਸ਼ਰਤ ਰੱਦ ਕਰਨ, ਲੈਕਚਰਾਰ ਕੰਬੀਨੇਸ਼ਨ ਦਰੁਸਤ ਕਰਨ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਲੈਣ ਅਤੇ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਖ਼ਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਸਾਰੀਆਂ ਭਰਤੀਆਂ ਵਿੱਚ ਉਮਰ ਹੱਦ ਛੋਟ ਦੇਣ ਆਦਿ ਸਮੇਤ ਕੀਤੇ ਅਨੇਕਾਂ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਅਨੇਕਾਂ ਵਾਰ ਮੀਟਿੰਗਾਂ ਦਾ ਲਾਰਾ ਦੇ ਕੇ ਹੁਣ ਤੱਕ ਬੇਰੁਜ਼ਗਾਰਾਂ ਨਾਲ ਇੱਕ ਵੀ ਪੈੱਨਲ ਮੀਟਿੰਗ ਨਹੀਂ ਕੀਤੀ। ਇਸ ਲਈ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਅੱਕੇ ਬੇਰੁਜ਼ਗਾਰਾਂ ਨੇ ਸਥਾਨਕ ਵੇਰਕਾ ਮਿਲਕ ਪਲਾਂਟ ਤੋਂ ਮਾਰਚ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਨੇੜੇ ਪੰਜਾਬ ਸਰਕਾਰ ਦੀ ਅਰਥੀ ਫੂਕੀ।
ਇਸ ਮੌਕੇ ਮਨਦੀਪ ਕੌਰ ਨਦਾਮਪੁਰ, ਗਗਨਦੀਪ ਕੌਰ ਭਦੌੜ, ਰਾਜਵੀਰ ਕੌਰ ਸੰਗਰੂਰ, ਮਨਜੀਤ ਕੌਰ ਦਿੜ੍ਹਬਾ, ਮਨਦੀਪ ਕੌਰ ਸੰਗਰੂਰ, ਸਿਮਰਨਜੀਤ ਕੌਰ ਲੱਡਾ,ਗੀਤਾ ਬੁਢਲਾਡਾ, ਰਿੰਕੂ ਬਾਦਲਗੜ੍ਹ, ਸੰਦੀਪ ਮੋਫਰ, ਸੁਖਦੇਵ ਨੰਗਲ, ਪਰਮਿੰਦਰ ਬਦੇਸਾ, ਸੰਦੀਪ ਧੌਲਾ, ਰਮਨਦੀਪ ਬਰਨਾਲਾ, ਅਮਨਦੀਪ ਪੁਰੀ ਭਦੌੜ, ਬਚਿੱਤਰ ਸਿੰਘ ਬੁਢਲਾਡਾ, ਗੁਰਵੀਰ ਮੰਗਵਾਲ, ਜਗਸੀਰ ਉੱਪਲੀ,ਮਨਪ੍ਰੀਤ ਭਰੂਰ,ਕਮਲਜੀਤ ਸੰਗਰੂਰ,ਹਰਪਿਆਰ ਸੰਗਰੂਰ, ਸਤਨਾਮ ਮਲੇਰਕੋਟਲਾ, ਬਹਾਦਰ ਮਲੇਰਕੋਟਲਾ,ਜਗਤਾਰ ਖਿਆਲਾ ਕਲਾਂ, ਹਰਪ੍ਰੀਤ ਚੌਹਾਨ, ਜਗਤਾਰ ਮਲੇਰਕੋਟਲਾ, ਸਮਨਦੀਪ ਮਲੇਰਕੋਟਲਾ, ਸਤਨਾਮ ਸਿੰਘ ਮਲੇਰਕੋਟਲਾ ਅਤੇ ਦਰਸ਼ਨ ਸਿੰਘ ਲੱਡਾ ਸ਼ਾਮਲ ਸਨ।
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:
1 – ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
2 – ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਸ਼ਰਤ ਰੱਦ ਕੀਤੀ ਜਾਵੇ।
3 – ਸਿਹਤ ਅਤੇ ਸਿੱਖਿਆ ਵਿਭਾਗ ਸਮੇਤ ਸਾਰੇ  ਵਿਭਾਗਾਂ ਵਿੱਚ ਆਉਂਦੀਆਂ ਭਰਤੀਆਂ  ਵਿੱਚ ਉਮਰ ਹੱਦ ਦੀ ਛੋਟ ਦੇ ਕੇ ਸਾਰੇ ਓਵਰ ਏਜ਼ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ।ਭਰਤੀਆਂ ਵਿੱਚ ਉਮਰ ਹੱਦ ਦੀ ਉਪਰਲੀ ਉਮਰ ਸੀਮਾ 37 ਤੋ 42 ਸਾਲ ਅਤੇ 42 ਤੋ 47 ਸਾਲ ਕੀਤੀ ਜਾਵੇ।
4- ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ  ਲਿਆ ਜਾਵੇ।
5-ਉਮਰ ਹੱਦ ਵਿੱਚ ਛੋਟ ਦੇ ਕੇ ਪ੍ਰਾਇਮਰੀ ਸਕੂਲਾਂ ਵਿੱਚ 2000 ਡਰਾਇੰਗ ਟੀਚਰ ਭਰਤੀ ਕੀਤੇ ਜਾਣ।
6- ਲੈਕਚਰਾਰ ਦੀਆਂ ਰੱਦ ਕੀਤੀਆਂ ਅਸਾਮੀਆਂ ਵਿੱਚ ਬਾਕੀ ਹੋਰ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਐਡ ਕਰਕੇ , ਸਾਰੇ ਵਿਸ਼ਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਮਰ ਹੱਦ ਛੋਟ ਦਿੱਤੀ ਜਾਵੇ। ਕੰਬੀਨੇਸ਼ਨ ਦਰੁਸਤ ਕੀਤੇ ਜਾਣ।
7- ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।
8 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮ੍ਰਿਤਕ ਆਸ਼ਰਿਤਾਂ ਨੂੰ ਬਿਨਾ ਸ਼ਰਤ ਰੁਜ਼ਗਾਰ ਦਿੱਤਾ ਜਾਵੇ।

Leave a Reply

Your email address will not be published.


*