ਹਰਿਆਣਾ ਨਿਊਜ਼

ਸਮਾਧਾਨ ਸ਼ਿਵਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨ ਯਕੀਨੀ, ਕੋਈ ਵੀ ਨਾਗਰਿਕ ਅਸਤੁੰਸ਼ਟ ਹੋ ਕੇ ਨਾ ਜਾਵੇ – ਮੁੱਖ ਮੰਤਰੀ

ਚੰਡੀਗੜ੍ਹ, 24 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸ਼ਹਿਰ ਵਿਚ ਸਵੱਛਤਾ ਤੇ ਜੋਰ ਦਿੰਦੇ ਹੋਏ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਆਉਣ ਵਾਲੇ ਇਕ ਮਹੀਨੇ ਵਿਚ ਸ਼ਹਿਰਾਂ ਵਿਚ ਸਫਾਈ ਵਿਵਸਥਾ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕਿਸੇ ਵੀ ਸ਼ਹਿਰ ਵਿਚ ਕੂੜੇ ਦੇ ਢੇਰ ਨਹੀਂ ਦਿਖਾਈ ਦਿੱਤੇ ਜਾਣੇ ਚਾਹੀਦੇ ਹਨ। ਸਰਕਾਰ ਦਾ ਟੀਚਾ ਸਵੱਛਤਾ ਸਰਵੇਖਣ ਰੈਂਕਿੰਗ ਵਿਚ ਹਰਿਆਣਾ ਨੂੰ ਟਾਪ ਰੈਂਕਿੰਗ ਵਿਚ ਲਿਆਉਣਾ ਹੈ। ਇਸ ਲਈ ਸਾਰਿਆਂ ਨੂੰ ਇਕ ਟੀਮ ਦੀ ਤਰ੍ਹਾ ਮਿਲ ਕੇ ਜਿਮੇਵਾਰੀ ਦੇ ਨਾਲ ਕੰਮ ਕਰਨ ਦੀ ਜਰੂਰਤ ਹੈ।

          ਮੁੱਖ ਮੰਤਰੀ ਅੱਜ ਇੱਥੇ ਸ਼ਹਿਰੀ ਸਥਾਨਕ ਵਿਭਾਗ ਵੱਲੋਂ ਲਾਗੂ ਕੀਤੀ ਜਾ ਰਹੀ ਵੱਖ-ਵੱਖ ਪਰਿਯੋਜਨਾਵਾਂ ਦੀ ਸਮੀਖਿਆ ਲਈ ਜਿਲ੍ਹਾ ਨਗਰ ਕਮਿਸ਼ਨਰਾਂ (ਡੀਐਮਸੀ) ਅਤੇ ਨਗਰ ਨਿਗਮ ਕਮਿਸ਼ਨਰਾਂ (ਐਮਸੀ) ਦੇ ਨਾਲ ਇਕ ਅਹਿਮ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਮੌਜੂਦ ਰਹੇ। ਮੀਟਿੱਗ ਦੌਰਾਨ ਮੁੱਖ ਮੰਤਰੀ ਨੇ ਸਮਾਧਾਨ ਸ਼ਿਵਰ ਦੀ ਪ੍ਰਗਤੀ, ਸਫਾਈ ਮੁਹਿੰਮ, ਅਵਾਰਾ ਪਸ਼ੂ ਮੁਕਤ ਸ੍ਰਹਿਰ ਬਨਾਉਣ, ਸਪੰਤੀ ਆਈਡੀ, ਸਵਾਮਿਤਵ ਯੋਜਨਾ, ਕਲੋਨੀਆਂ ਦੇ ਨਿਯਮਤਕਰਣ, ਪੀਐਮ ਸਵਾਨਿਧੀ ਯੋਜਨਾ, ਸੜਕਾਂ ਦੀ ਮੁਰੰਮਤ ਅਤੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ।

          ਮੁੱਖ ਮੰਤਰੀ ਨੇ ਕਿਹਾ ਗੁਰੂਗ੍ਰਾਮ ਨੂੰ ਸਮਾਰਟ ਸਿਟੀ ਬਨਾਉਣਾ ਸੂਬਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ, ਇਸ ਲਈ ਅਧਿਕਾਰੀ ਗੁਰੂਗ੍ਰਾਮ ਵਿਚ ਸਫਾਈ ਨਾਲ ਜੁੜੇ ਕੰਮਾਂ ਵਿਚ ਤੇਜੀ ਲਿਆਉਣ ਲਈ ਪੂਰੀ ਤੇਜੀ ਨਾਲ ਕੰਮ ਕਰਨ। ਸਵੱਛਤਾ ਮੁਹਿੰਮ ਵਿਚ ਚੰਗਾ ਕੰਮ ਕਰਨ ਵਾਲੇ ਨਗਰ ਨਿਗਮਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਗਲੀਆਂ ਵਿਚ ਜਲਭਰਾਵ ਦੀ ਸਮਸਿਆ ਦੇ ਹੱਲ ਦੇ ਸਬੰਧ ਵਿਚ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤਕ ਡ੍ਰੇਨੇਜ ਸਿਸਟਮ ਨਾਲ ਸਬੰਧਿਤ ਪਰਿਯੋਜਨਾਵਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤਕ ਸਬੰਧਿਤ ਅਧਿਕਾਰੀ ਸੱਭ ਤੋਂ ਪਹਿਲਾਂ ਗਲੀਆਂ ਵਿਚ ਪਾਣੀ ਦੀ ਸਮੇਂ ਤੇ ਨਿਕਾਸੀ ਕਰਨ ÓÓ ਜੋਰ ਦੇਣ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਏਜੰਸੀ ਨਾਲਿਆਂ ਦੀ ਸਿਫਾਈ ਜਾਂ ਸਫਾਈ ਵਿਵਸਥਾਦੇ ਕੰਮ ਵਿਚ ਲਾਪ੍ਰਵਾਹੀ ਵਰਤਦੀ ਹੈ ਤਾਂ ਉਸ ਨੂੰ ਤੁਰੰਤ ਬਲੈਕ ਲਿਸਟ ਕੀਤਾ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਜੇਕਰ ਜਰੂਰਤ ਪਈ ਤਾਂ ਸਫਾਈ ਕਰਮਚਾਰੀਆਂ ਦੀ ਵੱਧ ਮੈਨਪਾਵਰ ਦੀ ਜਰੂਰਤ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਤੋਂ ਪੂਰੀ ਕੀਤੀ ਜਾਵੇ।

          ਮੁੰਖ ਮੰਤਰੀ ਨੇ ਕਿਹਾ ਕਿ ਨਗਰ ਪਾਲਿਕਾਵਾਂ, ਨਗਰ ਨਿਗਮਾਂ ਅਤੇ ਨਗਰ ਪਰਿਸ਼ਦਾਂ ਵਿਚ ਸਟ੍ਰੀਟ ਲਾਇਟ ਲਗਵਾਉਣਾ ਅਤੇ ਸਫਾਈ ਵਰਗੀ ਮੁੱਢਲੀ ਸਹੂਲਤਾਂ ਉਪਲਬਧ ਕਰਵਾਉਣ ਹਰੇਕ ਅਧਿਕਾਰੀ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ, ਇਸ ਲਈ ਇੰਨ੍ਹਾਂ ਪਰਿਯੋਜਨਾਵਾਂ ਨਾਲ ਸਬੰਧਿਤ ਕੰਮਾਂ ਦਾ ਸਮੇਂ ਤੇ ਨਿਸ਼ਪਾਦਨ ਯਕੀਨੀ ਕਰਨ ਲਈ ਅਧਿਕਾਰੀਆਂ ਦੀ ਜਵਾਬਦੇਹੀ ਅਤੇ ਜਿਮੇਵਾਰੀ ਤੈਅ ਕੀਤੀ ਜਾਣੀ  ਚਾਹੀਦੀ ਹੈ। ਉਨ੍ਹਾਂ ਨੇ ਸਟਟ੍ਰੀਟ ਲਾਇਟਾਂ ਦੀ ਦੇਖਰੇਖ ਅਤੇ ਉਨ੍ਹਾਂ ਨੁੰ ਸਮੇਂ ਤੇ ਬਦਲਣ ਦੇ ਵੀ ਨਿਰਦੇਸ਼ ਦਿੱਤੇ। ਨਗਰ ਨਿਗਮਾਂ ਵਿਚ ਸੜਕਾਂ ਦੇ ਮਜਬੂਤੀਕਰਣ ਦੇ ਸਬੰਧ ਵਿਚ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਿਗਮਾਂ ਵਿਚ ਕਿਸੇ ਵੀ ਸੜਕ ਤੇ ਗੱਡੇ ਨਹੀਂ ਹੋਣੇ ਚਾਹੀਦੇ ਹਨ। ਸਬੰਧਿਤ ਅਧਿਕਾਰੀ ਸੜਕਾਂ ਦੀ ਮੁਰੰਮਤ ਦੀ ਮਾਨੀਟਰਿੰਗ ਕਰਨ ਅਤੇ ਪੂਰਾ ਕੰਮ ਤੈਅ ਸਮੇਂ ਵਿਚ ਪੂਰਾ ਕੀਤਾ ਜਾਵੇ। ਸੜਕਾਂ ਦੀ ਮੁਰੰਮਤ ਅਤੇ ਰੀ-ਕਾਰਪੇਂਟਿੰਗ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ।

ਸੁੱਖਾ ਕੂੜੇ ਨੂੰ ਜਲਾਉਣ ਦੀ ਘਟਨਾਵਾਂ ਤੇ ਰੱਖਣ ਨਿਗਰਾਨੀ

          ਸ਼ਹਿਰਾਂ ਵਿਚ ਸੁੱਖਾ ਕੂੜਾ ਅਤੇ ਬਾਗਬਾਨੀ ਵੇਸਟ ਜਲਾਉਣ ਦੀ ਸਮਸਿਆ ਨਾਲ ਨਜਿਠਣ ਦੇ ਮੁੱਦੇ ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਬੰਧਿਤ ਅਧਿਕਾਰੀ ਯਕੀਨੀ ਕਰਨ ਕਿ ਸ਼ਹਿਰਾਂ ਵਿਚ ਕਿਤੇ ਵੀ ਸੁੱਖਾ ਕੂੜੇ ਨੂੰ ਜਲਾਉਣ ਦੀ ਕੋਈ ਵੀ ਘਟਨਾ ਨਾ ਹੋਵੇ। ਜੇਕਰ ਇਸ ਸਬੰਧ ਵਿਚ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕਰਨ। ਨਾਲ ਹੀ ਕੂੜਾ ਨਿਪਟਾਨ ਦੀ ਵੀ ਸਹੀ ਵਿਵਸਥਾ ਯਕੀਨੀ ਕੀਤੀ ਜਾਵੇ।

ਹਰਿਆਣਾ ਬਣੇ ਅਵਾਰਾ ਪਸ਼ੂ ਮੁਕਤ ਸੂਬਾ

          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਕਿ ਪਸ਼ੂਆਂ ਨੂੰ ਸੜਕਾਂ ਤੇ ਨਾ ਛੱਡਣ। ਅਧਿਕਾਰੀ ਇਹ ਯਕੀਨੀ ਕਰਨ ਕਿ ਅਵਾਰਾ ਪਸ਼ੂਆਂ ਨੂੰ ਜਲਦੀ ਤੋਂ ਜਲਦੀ ਗਾਂਸ਼ਾਲਾਵਾਂ ਅਤੇ ਨੰਦੀਸ਼ਾਲਾਵਾਂ ਵਿਚ ਟ੍ਰਾਂਸਫਰ ਕੀਤਾ ਜਾਵੇ। ਸੂਬਾ ਸਰਕਾਰ ਵੱਲੋਂ ਗਾਂਸ਼ਾਲਾਵਾਂ ਅਤੇ ਨੰਦੀਸ਼ਾਲਾਵਾਂ ਲਈ ਵੱਖ ਤੋਂ ਬਜਟ ਦਾ ਪ੍ਰਾਵਧਾਨ ਕੀਤਾ ਹੈ। ਇਸ ਲਈ ਅਧਿਕਾਰੀ ਇਹ ਯਕੀਨੀ ਕਰਨ ਕਿ ਧਨ ਦੀ ਕਮੀ ਦੇ ਕਾਰਨ ਅਵਾਰਾ ਪਸ਼ੂਆਂ ਨੂੰ ਟ੍ਰਾਂਸਫਰ ਕਰਨ ਦਾ ਕੰਮ ਵਿਚ ਰੁਕਾਵਟ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਚਾਇਤੀ ਜਮੀਨ ਤੇ ਗਾਂਸ਼ਾਲਾ ਬਨਾਉਣ ਲਈ ਵੀ ਗ੍ਰਾਂਟ ਦੇ ਰਹੀ ਹੈ, ਤਾਂ ਜੋ ਸੜਕਾਂ ਤੇ ਗਾਂਵੰਸ਼ ਬੇਸਹਾਰਾ ਨਾ ਘੁੰਮਣ। ਉਨ੍ਹਾਂ ਨੇ ਸਖਤ ਨਿਰਦੇਸ਼ ਦਿੱਤੇ ਕਿ ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ ਜੋ ਵਾਰ-ਵਾਰ ਆਪਣੇ ਪਸ਼ੂਆਂ ਨੂੰ ਬੇਸਹਾਰਾ ਛੱਡਦੇ ਹਨ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਯਕੀਨੀ ਕੀਤੀ ਜਾਵੇ।

ਸਮਾਧਾਨ ਸ਼ਿਵਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨ ਯਕੀਨੀ, ਕੋਈ ਵੀ ਨਾਗਰਿਕ ਅਸੰਤੁਸ਼ਟ ਹੋ ਕੇ ਨਾ ਜਾਵੇ

          ਮੂੱਖ ਮੰਤਰੀ ਨੇ ਪੂਰੇ ਸੂਬੇ ਵਿਚ ਪ੍ਰਬੰਧਿਤ ਕੀਤੇ ਜਾ ਰਹੇ ਸਮਾਧਾਨ ਸ਼ਿਵਰਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਸਬੰਧਿਤ ਅਧਿਕਾਰੀ ਇਹ ਯਕੀਨੀ ਕਰਨ ਕਿ ਸਮਾਧਾਨ ਸ਼ਿਵਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੀ ਸਮਸਿਆਵਾਂ ਦਾ ਤੁਰੰਤ ਹੱਲ ਯਕੀਨੀ ਕਰਨ ਅਤੇ  ਕੋਈ ਵੀ ਨਾਗਰਿਕ ਅਸੰਤੁਸ਼ਟ ਹੋ ਕੇ ਨਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਮਾਧਾਨ ਸ਼ਿਵਰ ਵਿਚ ਆ ਰਹੀ ਵਿਸ਼ੇਸ਼ ਸਮ੍ਰਸਿਆਵਾਂ ਦੇ ਹੱਲ ਲਈ ਵਿਸ਼ੇਸ਼ ਡੇਸਕ ਸਥਾਪਿਤ ਕੀਤੇ ਜਾਣ। ਇਸ ਤੋਂ ਇਲਾਵਾ, ਅਧਿਕਾਰੀ ਨਾਗਰਿਕਾਂ ਤੋਂ ਫੋਨ ਤੇ ਗਲ ਕਰ ਕੇ ਉਨ੍ਹਾਂ ਦੀ ਫੀਡਬੈਕ ਜਰੂਰ ਲੈਣ।

          ਮੁੱਖ ਮੰਤਰੀ ਨੇ ਕਿਹਾ ਕਿ ਸਮਾਧਾਨ ਸ਼ਿਵਰਾਂ ਵਿਚ ਆਮ ਜਨਤਾ ਦੀ ਸਮਸਿਆਵਾਂ ਨੂੰ ਸੁਨਣ ਵਾਲੇ ਅਧਿਕਾਰੀ ਤੇ ਕਰਮਚਾਰੀ ਨਿਮਰਤਾ ਵਾਲਾ ਰਿਵਇਆ ਅਪਨਾਉਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਨਾਗਰਿਕ ਉਨ੍ਹਾਂ ਦੇ ਕੋਲ ਸ਼ਿਕਾਇਤ ਲੈ ਕੇ ਆਇਆ ਤਾਂ ਉਸ ਆਪਣੀ ਸਮਸਿਆ ਦੇ ਹੱਲ ਲਈ ਦਰ-ਦਰ ਨਾ ਭਟਕਨਾ ਪੈਂਦਾ ਹੈ, ਤਾਂ ਸਬੰਧਿਤ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ 22 ਅਕਤੂਬਰ, 2024 ਤੋਂ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤਕ ਸਾਰੇ 88 ਨਗਰ ਨਿਗਮਾਂ ਵਿਚ ਸਮਾਧਾਨ ਸ਼ਿਵਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੁੰ ਸਮਾਧਾਨ ਸ਼ਿਵਰਾਂ ਵਿਚ ਹੀ ਸਵਾਮਿਤਵ ਕਾਰਡ ਵੰਡ ਕਰਨ ਦੀ ਵਿਵਸਥਾ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਸਮਾਧਾਨ ਸ਼ਿਵਰਾਂ ਵਿਚ ਸਵਾਮਿਤਵ ਕਾਰਡ ਵੰਡ ਕਰਨ ਲਈ ਇਕ ਦਿਨ ਤੈਅ ਕਰਨ ਅਤੇ 30 ਨਵੰਬਰ ਤਕ ਸਵਾਮਿਤਵ ਕਾਰਡ ਨੂੰ ਵੰਡਣ ਤੇ ਜੋਰ ਦਿੱਤਾ ਜਾਵੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਪੰਤੀ ਪਹਿਚਾਣ ਪੱਤਰ ਦੇ ਕੰਮ ਵਿਚ ਪੈਂਡਿੰਗ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦੇ ਨਿਰਦੇਸ਼ ਦਿੱਤੇ। ਪੈਂਡਿੰਗ ਮਾਮਲਿਆਂ ਨੂੰ ਪੂਰਾ ਕਰਨ ਅਤੇ ਕਮੀਆਂ ਨੁੰ ਦੂਰ ਕਰਨ ਲਈ ਜਿਲ੍ਹਵਾਰ ਰੋਡਮੈਪ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਨਿਚਲੇ ਪੱਧਰ ਤੇ ਜਿਮੇਵਾਰੀ ਤੈਅ ਕਰਨ ਤਾਂ ਜੋ ਕੰਮ ਵਿਚ ਗੈਰ-ਜਰੂਰੀ ਦੇਰੀ ਨਾ ਹੋਵੇ।

          ਮੀਟਿੰਗ ਵਿਚ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਨਿਦੇਸ਼ਕ ਯਸ਼ਪਾਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin