ਵਿਧਾਇਕਾਂ ਨੂੰ ਗੱਫੇ,ਮੁਲਾਜ਼ਮਾਂ ਤੇ ਪੈਨਸ਼ਨਰਾਂ ਧੱਕੇ ਦੇ ਰਹੀ ਹੈ ਸਰਕਾਰ

ਸੰਗਰੂਰ  (ਪੱਤਰਕਾਰ  ) ਸ.ਚਮਕੌਰ ਸਿੰਘ ਵੀਰ ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰਤਾ ਵਿਭਾਗ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਡਾ.ਮੱਖਣ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਤੇ ਬਸਪਾ ਦੇ ਇੰਚਾਰਜ ਲੋਕ ਸਭਾ ਸੰਗਰੂਰ ਨੇ ਸਾਂਝੇ ਤੌਰ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1966 ਤੋਂ ਪਹਿਲਾਂ ਸਾਂਝੇ ਪੰਜਾਬ ਵਿੱਚ ਹਿਮਾਚਲ ਅਤੇ ਹਰਿਆਣਾ ਵਿੱਚ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਪ ਚੁਪੀਤੇ ਆਪਣੇ ਵਿਧਾਇਕਾਂ ਦੀ ਪ੍ਰਤੀ ਮਹੀਨਾ ਤਿੰਨ ਲੱਖ ਰੁਪਏ ਤਨਖਾਹ ਕਰ ਲਈ ਹੈ ਜਦੋਂ ਕਿ ਕੇਂਦਰ ਸਰਕਾਰ, ਹਿਮਾਚਲ ਤੇ ਹਰਿਆਣਾ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਬਣਦਾ ਮਹਿੰਗਾਈ ਭੱਤਾ 53% ਦਿੱਤਾ ਜਾ ਚੁੱਕਾ ਹੈ, ਪਰ ਪੰਜਾਬ ਵਿੱਚ ਹਾਲੇ ਤੱਕ ਡੀ ਏ 38% ਮਿਲ ਰਿਹਾ ਹੈ 15% ਬਕਾਇਆ ਦੇਣ ਯੋਗ ਹੈ,ਪੰਜਾਬ ਦੇ ਪੈਨਸ਼ਨਰ ਲਗਭਗ 30 ਹਜਾਰ ਦੇ ਕਰੀਬ ਆਪਣਾ ਬਕਾਇਆ ਉਡੀਕਦੇ ਉਡੀਕਦੇ ਰੱਬ ਨੂੰ ਪਿਆਰੇ ਹੋ ਚੁੱਕੇ ਹਨ, ਉਹਨਾਂ ਕਿਹਾ ਕਿ ਜਦੋਂ ਵਿਧਾਇਕਾਂ ਨੂੰ ਗੱਫੇ ਦਿੱਤੇ ਜਾ ਰਹੇ ਹਨ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਧੱਕੇ ਕਿਉਂ ਮਿਲ ਰਹੇ ਹਨ । ਉਹਨਾਂ ਇਹ ਵੀ ਕਿਹਾ ਕਿ ਬੇਸ਼ੱਕ ਕਾਂਗਰਸ ਤੇ ਅਕਾਲੀ ਦਲ ਪੰਜਾਬ ਵਿੱਚ ਸਰਕਾਰਾਂ ਰਹੀਆਂ ਹਨ ਉਹਨਾਂ ਦੇ ਸਮੇਂ ਵੀ ਇਸ ਵਰਗ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਹੈ ਤੀਸਰੇ ਬਦਲ ਵਜੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਜਨਤਾ ਨੇ ਸਰਕਾਰੀ ਮੁਲਾਜ਼ਮਾਂ ਨੇ ਅਤੇ ਪੈਨਸ਼ਨਾਂ ਨੇ ਖੂਬ ਰੱਜ ਕੇ ਵੋਟਾਂ ਪਾਈਆਂ ਪਰ ਅੱਜ ਮੁਲਾਜ਼ਮਾਂ ਅਤੇ ਪੈਨਸ਼ਨ ਦੇ ਚਿਹਰੇ ਮਾਯੂਸ ਹਨ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ -ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਬਣਦਾ ਬਕਾਇਆ 15%ਡੀ ਏ ਰਿਲੀਜ਼ ਕਰੇ ਨਹੀਂ ਤਾਂ ਸਾਰੇ ਮੁਲਾਜ਼ਮ ਤੇ ਪੈਨਸ਼ਨਰ 13 ਨਵੰਬਰ ਨੂੰ ਹੋਣ ਵਾਲੀਆਂ ਚਾਰੋਂ ਜਿਮਨੀ ਚੋਣਾਂ ਵਿੱਚ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੀਆਂ ।ਇਸ ਸਮੇਂ ਜਗਦੇਵ ਸ਼ਰਮਾ, ਸਤਿਗੁਰ ਸਿੰਘ, ਹਰਮੇਲ ਸਿੰਘ, ਲਾਭ ਸਿੰਘ ਦਰਸ਼ਨ ਸਿੰਘ ਨੌਰਥ ਆਦਿ ਮੌਜੂਦ ਸਨ

Leave a Reply

Your email address will not be published.


*