ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ ਦੇ ਸਬ-ਇੰਸਪੈਕਟਰ ਰਜਵੰਤ ਕੌਰ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਅਭਿਮੰਨਿਊ ਰਾਣਾ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਤੇ ਆਲਮ ਵਿਜੇ ਸਿੰਘ ਡੀ.ਸੀ.ਪੀ ਲਾਅ-ਐਡ-ਆਡਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਕਮਲ ਕੌਰ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਏ.ਸੀ.ਪੀ. ਨੋਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਉਹਨਾਂ ਦੀ ਪੁਲਿਸ ਪਾਰਟੀ ਏ.ਐਸ.ਆਈ ਜਸਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਪੁਖਤਾ ਸੂਚਨਾਂ ਦੇ ਅਧਾਰ ਤੇ ਚੋਰੀਂ ਦੇ ਮੋਬਾਇਲ ਫ਼ੋਨ ਲੋਕਾਂ ਨੂੰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ, ਗਿਰੋਹ ਦੇ ਤਿੰਨ ਮੈਂਬਰ
ਸਿਕੰਦਰ ਸਿੰਘ ਪੁੱਤਰ ਖਜਾਨ ਸਿੰਘ ਵਾਸੀ 287 ਐਲ.ਆਈ.ਜੀ ਫਲੈਟ ਹਾਊਸਿੰਗ ਬੋਰਡ ਕਲੋਨੀ, ਸੀ ਬਲਾਕ ਰਣਜੀਤ ਐਵੀਨਿਊ ਅਮ੍ਰਿਤਸਰ, ਪਵਨਦੀਪ ਸਿੰਘ ਪੁੱਤਰ ਖਜਾਨ ਸਿੰਘ ਵਾਸੀ 287 ਐਲ.ਆਈ.ਜੀ ਫਲੈਟ ਹਾਊਸਿੰਗ ਬੋਰਡ ਕਲੋਨੀ ਬਲਾਕ ਰਣਜੀਤ ਐਵੀਨਿਊ, ਅਮ੍ਰਿਤਸਰ ਅਤੇ ਵਰਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ 378 ਐਲ.ਆਈ.ਜੀ ਫਲੈਟ ਹਾਊਸਿੰਗ ਬੋਰਡ ਕਲੋਨੀ, ਸੀ ਬਲਾਕ ਰਣਜੀਤ ਐਵੀਨਿਊ, ਅਮ੍ਰਿਤਸਰ ਨੂੰ ਕਰਮਪੁਰ ਸਰਕਾਰੀ ਸਕੂਲ ਨੇੜੇ ਵਾਓ ਜਿੰਮ ਦੇ ਇਲਾਕੇ ਤੋਂ ਕਾਬੂ ਕਰਕੇ ਇਹਨਾਂ ਪਾਸੋਂ 6 ਮੋਬਾਇਲ ਫ਼ੋਨ ਵੱਖ-ਵੱਖ ਮਾਰਕਾ ਬ੍ਰਾਮਦ ਕੀਤੇ ਗਏ।
ਇਹਨਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 171 ਮਿਤੀ 9.10.2024, ਜ਼ੁਰਮ 317(2)/3(5) ਬੀਐਨਐਸ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੀ ਨਿਸ਼ਾਨਦੇਹੀ ਤੇ 9 ਮੋਬਾਇਲ ਫ਼ੋਨ ਵੱਖ-ਵੱਖ ਮਾਰਕਾ ਹੋਰ ਬ੍ਰਾਮਦ ਕੀਤੇ। ਇਸ ਤਰ੍ਹਾਂ ਇਹਨਾਂ ਪਾਸੋਂ 15 ਮੋਬਾਇਲ ਫ਼ੋਨ ਵੱਖ-ਵੱਖ ਮਾਰਕਾ ਬ੍ਰਾਮਦ ਕੀਤੇ ਗਏ ਹਨ।
Leave a Reply