ਥਾਣਾ ਏ-ਡਵੀਜ਼ਨ ਵੱਲੋਂ ਇੱਕ ਲੜਕੀ ਪਾਸੋਂ ਫ਼ੋਨ ਖੋਹ ਕਰਨ ਵਾਲੇ 2 ਸਨੈਚਰ ਕੁੱਝ ਹੀ ਘੰਟਿਆਂ ਅੰਦਰ ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਆਲਮ ਵਿਜੇ ਸਿੰਘ ਡੀ.ਸੀ.ਪੀ ਲਾਅ-ਐਡ-ਆਡਰ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਅੰਭਿਮੰਨਿਊ ਰਾਣਾ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਪਵਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੋਬਾਇਲ ਫ਼ੋਨ ਖੋਹ ਕਰਨ ਵਾਲੇ ਨੌਜ਼ਵਾਨਾਂ ਨੂੰ ਕੁੱਝ ਹੀ ਘੰਟਿਆਂ ਅੰਦਰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਉਹਨਾਂ ਦੱਸਿਆ ਕਿ ਇਹ ਮੁਕੱਦਮਾਂ ਮੁਸਕਾਨ ਕੌਰ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਉਹ, ਸ਼ਿਵਾਲਾਂ ਮੰਦਿਰ ਰਾਮ ਮੰਦਿਰ ਦੀ ਬੈਕਸਾਈਡ ਬੁਟੀਕ ਤੋਂ ਛੁੱਟੀ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਕਿ ਜਦ ਸ਼ਿਵਾਲਾਂ ਟੀ ਪੁਆਇੰਟ ਬਟਾਲਾਂ ਰੋਡ ਪੁੱਜੀ ਤਾਂ ਪਿੱਛੋਂ ਦੋ ਮੋਨੇ ਨੌਜ਼ਵਾਨ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਪਰ ਸਵਾਰ ਹੋ ਕੇ ਆਏ ਤੇ ਉਸਦਾ ਮੋਬਾਇਲ ਫ਼ੋਨ ਮਾਰਕਾ ਸੈਮਸੰਗ ਗਲੈਕਸੀ, ਰੰਗ ਕਾਲਾ ਖੋਹ ਕੇ ਲੈ ਗਏ। ਜਿਸ ਸਬੰਧੀ ਮੁਕੱਦਮਾਂ ਨੰਬਰ 158 ਮਿਤੀ 10-10-2024 ਜੁਰਮ 304(2),3(5), 317(2) ਬੀ.ਐਨ.ਐਸ, ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਲੜਕੀ ਪਾਸੋਂ ਮੋਬਾਇਲ ਫ਼ੋਨ ਖੋਹ ਕਰਨ ਵਾਲੇ ਗਗਨਦੀਪ ਕੁਮਾਰ ਉਰਫ਼ ਗੰਗੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਚਵਿੰਡਾ ਦੇਵੀ ਨਜ਼ਦੀਕ ਬਾਬਾ ਜੀਵਨ ਸਿੰਘ ਗੁਰਦੁਆਰਾ ਅੰਮ੍ਰਿਤਸਰ ਦਿਹਾਤੀ ਅਤੇ ਵਿਸ਼ਾਲਦਾਸ ਉਰਫ ਲੱਕੀ ਪੁੱਤਰ ਸੁਖਵਿੰਦਰਪਾਲ ਵਾਸੀ ਮਕਾਨ ਨੰਬਰ 583 ਲਹਿੰਦੀ ਪੱਤੀ ਪਿੰਡ ਚੱਬਾ ਨਜ਼ਦੀਕ ਬਾਬਾ ਨੋਧ ਸਿੰਘ ਗੁਰਦੁਆਰਾ ਸਾਹਿਬ (ਸਮਾਧ) ਨਜ਼ਦੀਕ ਬਾਬਾ ਠਾਕੁਰਜੀਤ ਮੰਦਰ ਅੰਮ੍ਰਿਤਸਰ ਨੂੰ ਕੁੱਝ ਹੀ ਘੰਟਿਆਂ ਅੰਦਰ ਕਾਬੂ ਕੀਤਾ ਗਿਆ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin