ਹਰਿਆਣਾ ਨਿਊਜ਼

ਝੋਨੇ ਦੀ ਖਰੀਦ ਕੰਮ ਵਿਚ ਲਾਪ੍ਰਵਾਹੀ ਵਰਤਣ ਤੇ 2 ਕਰਮਚਾਰੀਆਂ ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 11 ਅਕਤੂਬਰ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੰਡੀਆਂ ਵਿਚ ਝੋਨਾ ਖਰੀਦ ਕੰਮ ਵਿਚ ਕਿਸਾਨਾਂ ਤੇ ਆੜਤੀਆਂ ਨੂੰ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਹੈ। ਕਿਸਾਨਾਂ ਦੀ ਝੋਨਾ ਜਿਵੇਂ ਹੀ ਮੰਡੀ ਵਿਚ ਆਉਂਦਾ ਹੈ ਉਸ ਨੂੰ ਸਬੰਧਿਤ ਏਜੰਸੀ ਨਿਯਮਾਂ ਤਹਿਤ ਖਰੀਦਣਾ ਯਕੀਨੀ ਕਰਨ। ਝੋਨਾ ਖਰੀਦ ਕੰਮ ਵਿਚ ਲਾਡਵਾ ਵਿਚ ਲਾਪ੍ਰਵਾਹੀ ਵਰਤਣ ਦੇ ਮਾਮਲੇ ਵਿਚ ਹੈਫੇਡ ਦੇ ਮੈਨੇਜਰ/ਇੰਸਪੈਕਟਰ ਕੁਲਦੀਪ ਜਾਂਗੜਾ ਨੂੰ ਤੇ ਡੀਐਫਐਸਸੀ ਵਿਭਾਗ ਦੇ ਇੰਸਪੈਕਟਰ ਸੰਦੀਪ ਅਹਿਲਾਵਤ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਅੱਜ ਪਿਪਲੀ, ਲਾਡਵਾ ਤੇ ਬਾਬੈਨ ਮੰਡੀ ਦਾ ਦੌਰਾ ਕਰ ਰਹੇ ਸਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅਨਾਜ ਮੰਡੀ ਦਾ ਦੌਰਾ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨਾ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਹੋਵੇ ਅਤੇ ਉਨ੍ਹਾਂ ਦੀ ਲਿਫਟਿੰਗ ਵੀ ਸਮੇਂ ਸਿਰ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦੀ ਅਦਾਇਗੀ ਵੀ ਨਿਰਧਾਰਿਤ ਸਮੇਂ ‘ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਤੇ ਆੜਤੀਆਂ ਨੂੰ ਸਾਰੀ ਮੁੱਢਲੀ ਸਹੂਲਤਾਂ ਉਪਲਬਧ ਹੋਣੀ ਚਾਹੀਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਫਸਲਾਂ ਨੂੰ ਵੇਚਣ ਵਿਚ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਬੰਧਿਤ ਅਧਿਕਾਰੀ ਇਹ ਵੀ ਯਕੀਨੀ ਕਰਨ ਕਿ ਮੰਡੀ ਵਿਚ ਜਿਵੇਂ ਹੀ ਕਿਸਾਨ ਆਪਣੇ ਝੋਨੇ ਦੀ ਫਸਲ ਲੈ ਕੇ ਆਉਂਦਾ ਹੈ ਉਸ ਦਾ ਝੋਨਾ ਐਮਐਸਪੀ ‘ਤੇ ਖਰੀਦਿਆ ਜਾਵੇ।

ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਅਨਾਜ ਮੰਡੀਆਂ ਦਾ ਕੀਤਾ ਦੌਰਾ

ਚੰਡੀਗੜ੍ਹ, 11 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਨਾਲ ਖਰੀਦਿਆ ਜਾਵੇਗਾ। ਕਿਸਾਨਾਂ ਨੂੰ ਤੈਅ ਸਮੇਂ ਵਿਚ ਫਸਲ ਖਰੀਦ ਦਾ ਭੁਗਤਾਨ ਵੀ ਯਕੀਨੀ ਕੀਤਾ ਜਾ ਰਿਹਾ ਹੈ। ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪ੍ਰਤੀਬੱਧ ਹੈ। ਮੰਡੀਆਂ ਵਿਚ ਕਿਸਾਨਾਂ ਨੂੰ ਸਾਰੀ ਮੁੱਢਲੀ ਸਹੂਲਤਾਂ ਉਪਲਬਧ ਕਰਵਾਈ ਗਈਆਂ ਹਨ, ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਵਿਚ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਵੇ। ਨਾਲ ਹੀ ਮੰਡੀਆਂ ਤੋਂ ਝੋਨਾ ਉਠਾਨ ਦਾ ਕੰਮ ਵੀ ਯਕੀਨੀ ਕੀਤਾ ਜਾਵੇਗਾ।

          ਮੁੱਖ ਮੰਤਰੀ ਸ਼ੁਕਰਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਵਿਚ ਪੀਪਲੀ, ਲਾਡਵਾ ਤੇ ਬਬੈਨ ਅਨਾਜ ਮੰਡੀਆਂ ਦਾ ਦੌਰਾ ਕਰ ਰਹੇ ਸਨ। ਇੱਥੇ ਪਹੁੰਚਣ ‘ਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ. ਅਨੂਪਮਾ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ੧ੋਗਪਾਲ ਤੇ ਪੁਲਿਸ ਸੁਪਰਡੈਂਟ ਸ੍ਰੀ ਵਰੁਣ ਸਿੰਗਲਾ ਨੇ ਮੁੱਖ ਮੰਤਰੀ ਦੀ ਗੁਲਦਸਤਾ ਦੇ ਕੇ ਉਨ੍ਹਾਂ ਦਾ ਅਭਿਨੰਦਰ ਕੀਤਾ। ਇਸ ਮੌਕੇ ‘ਤੇ ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਵੀ ਮੌਜੂਦ ਰਹੇ।

          ਸ੍ਰੀ ਨਾਇਬ ਸਿੰਘ ਸੈਨੀ ਨੇ ਅਨਾਜ ਮੰਡੀ ਦਾ ਦੌਰਾ ਕਰਦੇ ਹੋਏ ਕੋਇਚਰ ਮੀਟਰ ਰਾਹੀਂ ਝੋਨੇ ਦੀ ਨਮੀ ਵੀ ਚੈਕ ਕੀਤੀ। ਉਨ੍ਹਾਂ ਨੇ ਇਸ ਮੌਕੇ ‘ਤੇ ਕਿਸਾਨਾਂ, ਆੜਤੀਆਂ ਤੇ ਯੂਨੀਅਨ ਦੇ ਅਧਿਕਾਰੀਆਂ ਦੇ ਨਾਲ ਗਲਬਾਤ ਕਰ ਕੇ ਝੋਨੇ ਦੇ ਖਰੀਦ ਕੰਮ ਦੇ ਬਾਰੇ ਵਿਚ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਤੈਅ ਪੈਰਾਮੀਟਰ ਅਨੁਸਾਰ ਝੋਨਾ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਝੋਨੇ ਦੇ ਨਾਲ-ਨਾਲ  ਬਾਜਰੇ ਦੀ ਵੀ ਸਰਕਾਰੀ ਖਰੀਦ ਕੀਤੀ ਜਾ ਰਹੀ ਹੈ।

          ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਹਰਿਆਣਾ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਨਣ ‘ਤੇ ਸੂਬਾਵਾਸੀਆਂ ਤੇ ਕਾਰਜਕਰਤਾਵਾਂ ਨੂੰ ਵਧਾਈ ਵੀ ਦਿੱਤੀ ਅਤੇ ਇਸ ਦੇ ਲਈ ਆਮਜਨਤਾ ਦਾ ਧੰਨਵਾਦ ਵੀ ਪ੍ਰਗਟਾਇਆ। ਉਨ੍ਹਾਂ ਨੇ ਇਸ ਮੌਕੇ ‘ਤੇ ਕਿਹਾ ਕਿ ਸੁੰਹ ਚੁੱਕ ਸਮਾਰੋਹ ਤੋਂ ਪਹਿਲਾਂ ਪੂਰਵ ਐਲਾਨ ਵਾਇਦੇ ਦੇ ਅਨੁਰੂਪ 25 ਹਜਾਰ ਅਸਾਮੀਆਂ ਦਾ ਰਿਜਟਲ ਜਲਦੀ ਕੱਢ ਦਿੱਤਾ ਜਾਵੇਗਾ।

          ਕਾਂਗਰਸ ਪਾਰਟੀ ‘ਤੇ ਤੰਜ ਕੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਦਲਦਲ ਵਿਚ ਫਸੀ ਹੋਈ ਪਾਰਟੀ ਹੈ। ਪਹਿਲਾਂ ਕਈ ਸੂਬਿਆਂ ਵਿਚ ਉਨ੍ਹਾਂ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਸੀ, ਜਿਸ ਵਿਚ ਹਿਮਾਚਲ, ਕਰਨਾਟਕ ਤੇ ਹੋਰ ਸੂਬੇ ਸ਼ਾਮਿਲ ਹਨ। ਲੋਕਾਂ ਦਾ ਕਾਂਗਰਸ ਤੋਂ ਭਰੋਸਾ ਉੱਠ ਚੁੱਕਾ ਹੈ।

ਕਿਸਾਨਾਂ ਤੇ ਆੜਤੀਆਂ ਦੀ ਸੁਣੀ ਸਮਸਿਆਵਾਂ

          ਮੁੱਖ ਮੰਤਰੀ ਨੇ ਝੋਨਾ ਖਰੀਦ ਕੰਮ ਦਾ ਜਾਇਜਾ ਲੈਣ ਦੌਰਾਨ ਕਿਸਾਨਾਂ ਤੇ ਆੜਤੀਆਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਦੀ ਸਮਸਿਆਵਾਂ ਵੀ ਜਾਣੀਆਂ। ਇਸੀ ਦੌਰਾਨ ਕਿਸਾਨਾਂ ਨੇ ਜੀਰੀ ਦਾ ਉਠਾਨ ਨਾ ਹੋਣ ਬਾਰੇ, ਆਰਓ ਨਾ ਕੱਟਣ ਬਾਰੇ ਤੇ ਹੋਰ ਸਮਸਿਆਵਾਂ ਰੱਖੀਆਂ। ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਸਮਸਿਆਵਾਂ ਦਾ ਨਿਪਟਾਨ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀ ਆਉਣੀ ਚਾਹੀਦੀ ਹੈ। ਜੇਕਰ ਕੋਈ ਸਥਾਨਕ ਮਿਲਰਜ ਝੋਨੇ ਦੀ ਖਰੀਦ ਜਾਂ ਉਠਾਨ ਨਹੀਂ ਕਰ ਰਿਹਾ ਤਾਂ ਦੂਜਾ ਕੋਈ ਵੀ ਮਿਲਰ ਇਸ ਕੰਮ ਨੂੰ ਕਰ ਸਕਦਾ ਹੈ।

          ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਿਸਾਨ ਕਿਸੇ ਵੀ ਮੰਡੀ ਵਿਚ ਜਾ ਕੇ ਆਪਣੀ ਫਸਲ ਵੇਚ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਝੋਨਾ ਖਰੀਦ ਕੰਮ ਵਿਚ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਲਤਾੜ ਲਗਾਉਂਦੇ ਹੋਏ ਸਪਸ਼ਟ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਜੇਕਰ ਕੋਈ ਇਸ ਕੰਮ ਵਿਚ ਲਾਪ੍ਰਵਾਹੀ ਵਰਤਦਾ ਹੈ ਤਾਂ ਉਸ ਦੇ ਖਿਲਾਫ ਤੁਰੰਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।

ਭੇਡ ਬਕਰੀਆਂ ਦੇ ਫੁੱਟ-ਰੋਟ ਰੋਗ ਦੀ ਰੋਕਥਾਮ ਦੇ ਲਈ ਹਰਿਆਣਾ ਹਾਈ ਅਲਰਟ ਤੇ

ਚੰਡੀਗੜ੍ਹ, 11 ਅਕਤੂਬਰ – ਹਰਿਆਣਾ ਵਿਚ ਪਸ਼ੂਆਂ ਦੇ ਫੁੱਟ-ਰੋਟ ਰੋਗ ਤੋਂ ਬਚਾਅ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਭੇਡ ਅਤੇ ਬਕਰੀਆਂ ਵਿਚ ਫੈਲ ਰਹੇ ਰੋਗ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਏਡਵਾਈਜਰੀ ਜਾਰੀ ਕੀਤੀ ਹੈ।

          ਪਸ਼ੂਪਾਲਣ ਅਤੇ ਡੇਅਰੀ ਵਿਭਾਗ, ਹਰਿਆਣਾ ਨੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਹੈ। ਸੂਬੇ ਵਿਚ ਫੁੱਟ ਰੋਟ ਰੋਗ ਦੇ ਕਿਸੇ ਵੀ ਸੰਭਾਵਿਤ ਵਿਸਤਾਰ ਨੂੰ ਰੋਕਣ ਲਈ ਵਿਭਾਗ ਪੂਰੀ ਤਰ੍ਹਾ ਤਿਆਰ ਹੈ। ਸੂਬਾ ਸਰਕਾਰ ਨੇ ਇਸ ਦੇ ਲਈ ਲਾਗੂ ਕੀਤੇ ਜਾ ਰਹੇ ਰੋਗ ਨਿਵਾਰਕ ਉਪਾਆਂ ਦੀ ਰੂਪਰੇਖਾ ਵੀ ਸਾਂਝੀ ਕੀਤੀ ਹੈ।

          ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਹਰਿਆਣਾ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਹੁਣ ਤਕ ਇਸੀ ਰੋਗ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਵਿਭਾਗ ਸੂਬੇ ਦੇ ਪਸ਼ੂਧਨ ਨੂੰ ਫੁੱਟ ਰੋਗ ਤੋਂ ਬਚਾਉਣ ਲਈ ਏਤਿਆਤੀ ਕਦਮ ਚੁੱਕ ਰਿਹਾ ਹੈ। ਇਸ ਰੋਗ ਨਾਲ ਪ੍ਰਭਾਵਿਤ ਭੇੜ ਬਕਰੀਆਂ ਦੇ ਖੁਰਾਂ ਨੁੰ ਨੁਕਸਾਨ ਪਹੁੰਚਦਾ ਹੈ। ਇਸ ਰੋਗ ਦੇ ਕਾਰਨ ਪਸ਼ੂਆਂ ਦੀ ਚਲਣ-ਫਿਰਣ ਦੀ ਸਮਰੱਥਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦੀ ਹੈ। ਜਿਸ ਦੇ ਕਾਰਨ ਚਰਵਾਹਾਂ ਅਤੇ ਪਸ਼ੂਪਾਲਕਾਂ ਨੂੰ ਕਾਫੀ ਆਰਥਕ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਦਸਿਆ ਕਿ ਮੌਜੂਦਾ ਵਿਚ ਇਸ ਬੀਮਾਰੀ ਤੋਂ ਬਚਾਅ ਲਈ ਕੋਈ ਟੀਕਾ ਉਪਲਬਧ ਨਹੀਂ ਹੈ। ਸਿਰਫ ਸਖਤ ਜੈਵ-ਸੁਰੱਖਿਆ ਉਪਾਅ ਹੀ ਇਸ ਰੋਗ ਦੇ ਪ੍ਰਸਾਰ ਨੂੰ ਪ੍ਰਭਾਵੀ ਢੰਗ ਨਾਲ ਰੋਕ ਸਕਦੇ ਹਨ।

          ਵਿਭਾਗ ਵੱਲੋਂ ਨਿਰਦੇਸ਼ ਵਿਚ ਵਿਸ਼ੇਸ਼ ਰੂਪ ਨਾਲ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗੇ ਖੇਤਰਾਂ ਵਿਚ ਇਸ ਰੋਕ ਦੇ ਪ੍ਰਤੀ ਵੱਧ ਸਾਵਧਾਨੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉੱਪ -ਨਿਰਦੇਸ਼ਕਾਂ ਨੂੰ ਪੂਰੇ ਸੂਬੇ ਦੇ ਸਾਰੇ ਸਰਕਾਰੀ ਪਸ਼ੂ ਮੈਡੀਕਲ ਹਸਪਤਾਲਾਂ (ਜੀਵੀਐਚ) ਅਤੇ ਸਰਕਾਰੀ ਪਸ਼ੂ ਮੈਡੀਕਲ ਡਿਸਪੈਂਸਰੀਆਂ ਵਿਚ ਪੋਟੇਸ਼ਿਅਮ ਪਰਮੈਂਗਨੇਟ, ਹਾਈਡਰੋਜਨ ਪੈਰੋਕਸਾਇਡ ਅਤੇ ਪੋਵਿਫੀਨ ਆਇਯੋਡੀਨ ਦੀ ਉਪਲਬਧ ਯਕੀਨੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

          ਵਿਭਾਗ ਨੇ ਚਰਵਾਹਾਂ ਅਤੇ ਪਸ਼ੂਪਾਲਕਾਂ ਨੁੰ ਚੌਕਸ ਰਹਿਣ ਅਤੇ ਆਪਣੀ ਭੇਡ-ਬਕਰੀਆਂ ਵਿਚ ਲਗੜਾਪਨ, ਖੁਰਾਂ ਨਾਲ ਦੁਰਗੰਧ ਜਾਂ ਖੁਰ ਦੀ ਅਸਧਾਰਨਤਾ ਦੇ ਲੱਛਣਾਂ ਦੇ ਲਈ ਨਿਯਮਤ ਨਿਰੀਖਣ ਕਰਨ ਦੀ ਸਲਾਹ ਦਿੱਤੀ। ਪਸ਼ੂਪਾਲਗਾਂ ਨੂੰ ਕਿਸੇ ਵੀ ਸ਼ੱਕੀ ਲੱਛਣ ਦੀ ਸੂਚਨਾ ਤੁਰੰਤ ਆਪਣੇ ਸਥਾਨਕ ਪਸ਼ੂ ਮੈਡੀਕਲ ਅਧਿਕਾਰੀ ਨੂੰ ਦੇਣੀ ਹੋਵੇਗੀ। ਪਸ਼ੂਪਾਲਕ ਵਿਭਾਗ ਦੇ ਟੋਲ ਫਰੀ ਨੰਬਰ-1962 ‘ਤੇ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin