ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ,15 ਅਕਤੂਬਰ ਨੂੰ ਪੈਣਗੀਆਂ ਵੋਟਾਂ

·

ਮਾਲੇਰਕੋਟਲਾ 08 ਅਕਤੂਬਰ :(ਕਿਮੀ ਅਰੋੜਾ,ਅਸਲਮ ਨਾਜ਼)

ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ) ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਵਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 176 ਪੰਚਾਇਤਾਂ ਬਾਬਤ ਸਰਪੰਚਾਂ ਲਈ 649 ਅਤੇ ਪੰਚਾਂ ਲਈ 2233 ਨਾਮਜਦਗੀਆਂ ਦਾਖ਼ਲ ਹੋਈਆ ਸਨ । ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ 278 ਸਰਪੰਚਾਂ ਅਤੇ 419 ਪੰਚਾਂ ਨੇ ਆਪਣੇ ਨਾਮਜ਼ਦਰੀ ਪੱਤਰ ਵਾਪਸ ਲਏ । ਬਿਨਾਂ ਮੁਕਾਬਲੇ/ਸਰਬਸੰਮਤੀ ਨਾਲ 34 ਸਰਪੰਚ ਅਤੇ 606 ਪੰਚੀ ਦੇ ਉਮੀਦਵਾਰ ਜੇਤੂ ਘੋਸਿਤ ਕੀਤੇ ਗਏ ।

ਉਨ੍ਹਾਂ ਦੱਸਿਆ ਕਿ ਹੁਣ ਕੇਵਲ 338 ਸਰਪੰਚ ਅਤੇ 1181 ਪੰਚ ਚੋਣ ਮੈਦਾਨ ਵਿਚ ਰਹਿ ਗਏ ਹਨ।ਉਨ੍ਹਾਂ ਹੋਰ ਦੱਸਿਆ ਕਿ ਬਲਾਕ ਮਾਲੇਰਕੋਟਲਾ ਵਿਖੇ 126 ਸਰਪੰਚ ਅਤੇ 448 ਪੰਚ,ਬਲਾਕ ਅਮਰਗੜ੍ਹ ਵਿਖੇ 114 ਸਰਪੰਚ ਅਤੇ 373 ਪੰਚ ਅਤੇ ਬਲਾਕ ਅਹਿਮਦਗੜ੍ਹ ਵਿਖੇ 114 ਸਰਪੰਚ ਅਤੇ 373 ਪੰਚ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ।

ਉਨ੍ਹਾਂ ਹੋਰ ਦੱਸਿਆ ਕਿ ਬਲਾਕ ਮਾਲੇਰਕੋਟਲਾ ਵਿਖੇ 69ਗ੍ਰਾਮ ਪੰਚਾਇਤਾਂ ਵਿਚੋਂ 13 ਸਰਪੰਚ ਅਤੇ 254 ਪੰਚ,ਬਲਾਕ ਅਮਰਗੜ੍ਹ ਵਿਖੇ 60ਗ੍ਰਾਮ ਪੰਚਾਇਤਾਂ ਵਿਚੋਂ 13 ਸਰਪੰਚ ਅਤੇ 202 ਪੰਚ ਅਤੇ ਬਲਾਕ ਅਹਿਮਦਗੜ੍ਹ ਵਿਖੇ 47 ਗ੍ਰਾਮ ਪੰਚਾਇਤਾਂ ਵਿਚੋਂ 08 ਸਰਪੰਚ ਅਤੇ 150 ਬਿਨਾਂ ਮੁਕਾਬਲੇ/ਸਰਬਸੰਮਤੀ ਨਾਲ ਚੋਣ ਹੋਈ ਹੈ।

ਇਸ ਦੌਰਾਨ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ। ਉਨ੍ਹਾਂ ਦੱਸਿ ਕਿ 15 ਅਕਤੂਬਰ ਨੂੰ ਜ਼ਿਲ੍ਹੇ ਵਿਚ ਸਰਪੰਚ/ਪੰਚ ਚੋਣਾਂ ਲਈ ਵੋਟਾਂ ਸਵੇਰੇ 08-00 ਵਜੇਂ ਤੋਂ ਸ਼ਾਮ 04-00 ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਪੋਲਿੰਗ ਸਟੇਸ਼ਨ ਤੇ ਹੋਵੇਗੀ  ਉਨ੍ਹਾਂ ਹੋਰ ਕਿਹਾ ਕਿ ਪੰਚਾਇਤ ਚੋਣਾਂ ਦਾ ਕੰਮ ਚੋਣ ਕਮਿਸ਼ਨ ਦੀਆਂ

ਹਦਾਇਤਾਂ   ਤੇ ਸਰਕਾਰੀ ਨਿਯਮਾਂ ਅਨੁਸਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਪੂਰੀ ਤਰਾਂ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਅਤੇ ਇਸ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਚੋਣਾਂ ਪੂਰੀ ਤਰਾਂ ਨਿਰਪੱਖ ਤੇ ਸ਼ਾਂਤਮਈ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ

Leave a Reply

Your email address will not be published.


*