Oplus_131072

ਹੁਸ਼ਿਆਰਪੁਰ ਦੀ ਪੁਲਿਸ ਵਲੋਂ  ਰੋਂਦਾ ਸਮੇਤ 02 ਕਥਿਤ ਦੋਸ਼ੀ ਕੀਤੇ ਕਾਬੂ !

ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਸੁਰੇਂਦਰ ਲਾਂਬਾ ਆਈਪੀਐਸ  ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ  ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਇਨਵੈਸਟੀਗੇਸ਼ਨ  ਅਤੇ ਆਤਿਸ਼ ਭਾਟੀਆ ਪੀਪੀਐਸ  ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ  ਦੀ ਨਿਗਰਾਨੀ ਹੇਠ ਇੰਚਾਰਜ਼ ਸੀ.ਆਈ.ਏ ਸਟਾਫ  ਦੇ ਅਧੀਨ ਵਿਸ਼ੇਸ਼ ਟੀਮ ਵਲੋਂ ਵੱਖ-ਵੱਖ ਮੁਕਦਮਿਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋੜੀਂਦੇ 02 ਕਥਿਤ ਦੋਸ਼ੀਆਂ ਨੂੰ ਖੂਫੀਆ ਇਤਲਾਹ ਮਿਲਣ ਤੇ ਕਾਬੂ ਕਰਕੇ ਉਹਨਾਂ ਕੋਲੋਂ 01 ਪਿਸਟਲ 32 ਬੋਰ ਅਤੇ 01 ਪਿਸਟਲ 30 ਬੋਰ ਸਮੇਤ 02/02 ਰੋਦ ਜਿੰਦਾ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਸੀਨੀਅਰ ਪੁਲਿਸ ਕਪਤਾਨ
ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਸੀ.ਆਈ.ਏ. ਸਟਾਫ ਦੀ ਟੀਮ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਜਸਕਰਨਪ੍ਰੀਤ ਸਿੰਘ ਉਰਫ ਕਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਜਾਰਾ ਥਾਣਾ ਗੜਸ਼ੰਕਰ ਅਤੇ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਭੱਜਲਾਂ ਥਾਣਾ ਗੜ੍ਹਸ਼ੰਕਰ ਜੋ ਦੋਨੋਂ ਅਪਰਾਧਿਕ ਕਿਸਮ ਦੇ ਵਿਅਕਤੀ ਹਨ ਅਤੇ ਇਸ ਸਮੇਂ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਹੁਸ਼ਿਆਰਪੁਰ ਜਿਲ੍ਹੇ ਵਿਚ ਆਪਣੇ ਗੈਂਗ ਰਾਹੀਂ ਜਬਰੀ ਪ੍ਰਾਪਤੀ, ਲੜਾਈ ਝਗੜੇ ਅਤੇ ਅਸਲਾ ਸਪਲਾਈ ਕਰਨ ਵਰਗੇ ਅਪਰਾਧਾਂ ਵਿਚ ਸ਼ਾਮਲ ਹਨ ਅਤੇ ਇਹ ਵਿਅਕਤੀ ਆਪਣੇ ਗੈਂਗ ਦੇ ਮੈਂਬਰਾਂ ਨੂੰ ਅਸਲਾ ਐਮੇਨੇਸ਼ਨ ਸਪਲਾਈ ਕਰਦੇ ਹਨ।ਉਹਨਾਂ ਦੱਸਿਆ ਕਿ  ਸੀ.ਆਈ.ਏ. ਪੁਲਿਸ ਪਾਰਟੀ ਨੇ ਇਸ ਗੈਂਗ ਦੇ 02 ਮੈਂਬਰਾਂ ਏਮਨਪ੍ਰੀਤ ਸਿੰਘ ਉਰਫ ਏਮਨ ਪੁੱਤਰ ਰਸ਼ਪਾਲ ਸਿੰਘ ਵਾਸੀ ਜਸਵਾਲ ਥਾਣਾ ਮਾਹਿਲਪੁਰ  ਅਤੇ ਵਿਨੈ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਰਾਮਪੁਰ ਬਿਲੜੋ ਥਾਣਾ ਗੜ੍ਹਸੰਕਰ  ਨੂੰ ਕਾਬੂ ਕਰਕੇ ਕਥਿਤ ਦੋਸ਼ੀ ਏਮਨਪ੍ਰੀਤ ਸਿੰਘ ਉਰਫ ਏਵਨ ਉਕਤ ਪਾਸੋਂ 01 ਦੇਸੀ ਪਿਸਤੋਲ 32 ਬੋਰ ਸਮੇਤ 02 ਰੋਂਦ ਜਿੰਦਾ 32 ਬੋਰ ਅਤੇ ਵਿਨੈ ਕੁਮਾਰ ਉਕਤ ਪਾਸੋਂ ਇੱਕ ਪਿਸਤੋਲ 30 ਬੋਰ ਸਮੇਤ 02 ਰੋਂਦ ਸਮੇਤ ਗ੍ਰਿਫਤਾਰ ਕਰਕੇ
ਅਸਲਾ ਐਕਟ ਤਹਿਤ ਥਾਣਾ ਚੱਬੇਵਾਲ ਵਿਖੇ
ਮੁਕਦਮਾ ਦਰਜ ਕੀਤਾ। ਉਹਨਾਂ ਦੱਸਿਆ ਕਿ  ਏਮਨਪ੍ਰੀਤ ਸਿੰਘ ਅਤੇ ਵਿਨੇ ਕੁਮਾਰ ਉਕਤ ਜੋ ਪਹਿਲਾਂ ਤੋਂ ਹੀ, ਕਤਲ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਜੁਰਮਾਂ ਵਿੱਚ ਲੋੜੀਂਦੇ ਸਨ।

Leave a Reply

Your email address will not be published.


*